ਵਾਤਾਵਰਣ ਬਚਾਓ

11/17/2017 5:05:53 PM

ਮੱਛਲੀ ਜਲ ਦੀ ਰਾਣੀ ਹੈ, ਪੜ•ਦੇ ਰਹੇ ਵਿੱਚ ਕਿਤਾਬਾਂ,
ਜੀਵਨ ਇਸ ਦਾ ਪਾਣੀ ਹੈ, ਸੁਣਦੇ ਰਹੇ ਵਾਂਗ ਨਵਾਬਾਂ।
ਕੀ ਕਿਸੇ ਨੇ ਇਸ ਗੱਲ ਉੱਤੇ, ਗੌਰ ਕਦੇ ਹੈ ਕੀਤਾ,
ਜਾਂ ਇਹ ਗੱਲ ਦਿਮਾਗ਼ ਦੇ ਵਿੱਚੋਂ, ਲੰਘ ਗਈ ਵਾਂਗ ਖ਼ੁਆਬਾਂ।
ਵਾਤਾਵਰਣ ਸੁਰੱਖਿਅਤ ਦਾ, ਭਾਵੇਂ ਰੌਲਾ ਪਾਈ ਜਾਂਦੇ,
ਮਦਮਸਤ ਮਜ਼ਮੂਨ ਇਹ ਭੁੱਲੇ, ਪੀਤੀਆਂ ਲੱਗਣ ਸ਼ਰਾਬਾਂ।
ਜੀਵ ਵੀ ਹੈ ਮਛਲੀ ਦੇ ਵਾਂਗਰ, ਬਿÎੰਨ ਪਾਣੀ ਨਾ ਜੀਵੇ,
ਦੁਰਵਰਤੋਂ ਦੇ ਜ਼ਾਇਕੇ ਵਾਲੇ, ਫਸ ਬੈਠਾ ਵਿੱਚ ਲਾਭਾਂ।
ਵਾਤਾਵਰਣ ਅਸੁਰੱਖਿਅਤ ਹੋਵੇ, ਜੀਵਨ ਖ਼ਤਰੇ ਪੈਂਦਾ,
ਸੋਚ-ਸਮਝ ਦਾ ਪੈਂਡਾ ਮੱਲ ਕੇ, ਤੁਰੀਏ ਨਾਲ ਹਿਸਾਬਾਂ।
ਪਾਣੀ ਤੱਕ ਵੀ ਗੰਧਲਾ ਰੋਇਆ, ਹਵਾ ਵੀ ਇਹੀਓ ਰੋਣਾ ਰੋਇਆ,
ਵਾਤਾਵਰਣ ਕਿਉਂ ਹੈ ਜ਼ਹਿਰੀਲਾ, ਸਮਝੀ ਨਾ ਗੱਲ ਨਵਾਬਾਂ।
ਵਾਤਾਵਰਣ ਗੰਧ ਨਾਲ ਭਰਿਆ, ਸਿਆਸਤ ਗੰਧਲੀ ਹੋ ਨੱਚੇ,
ਜੀਵਨ ਮੌਤ ਕਿਨਾਰੇ ਕੀਤਾ, ਮੱਲੋ-ਮੱਲੀ ਬਣੇ ਜਨਾਬਾਂ।
ਪਰਸ਼ੋਤਮ! ਰਲ ਕਰੀਏ ਉਪਰਾਲਾ, ਨਹੀਂ ਤਾਂ ਹੋ ਜਾਊ ਘਾਲਾਮਾਲਾ,
ਜੀਵਨ ਦੀ ਟੁੱਟ ਡੋਰ ਹੈ ਜਾਣਾ, ਜ਼ਿÎੰਦ ਬਣਨੀ ਵਾਂਗ ਖੁਆਬਾਂ।
ਸਰੋਏ! ਜੀਵਨ ਵਾਲਾ ਧੂਆਂ, ਭਾਫ਼ ਬਣ ਕੇ ਉੱਡ ਜਾਣਾ,
ਨਿੱਘ ਪੈਂਰਾਂ ਨੂੰ ਦੇਵਣ ਜੋ, ਫਟ ਜਾਣੀਆਂ ਸਭ ਜ਼ੁਰਾਬਾਂ।
ਵਾਤਾਵਰਣ ਸੁਰੱਖਿਅਤ ਨਾਲ ਹੀ, ਜੀਵਨ ਸੁਰੱਖਿਅਤ ਹੁÎੰਦਾ,
ਫਰਜ ਜਾਣ ਉਪਰਾਲਾ ਕਰੀਏ, ਨਾ ਕਰੀਏ ਵਿੱਚ ਦਾਬਾਂ।
ਪਰਸ਼ੋਤਮ ਲਾਲ ਸਰੋਏ
ਮੋਬਾ: 91-92175-44348

 


Related News