ਸਰਵ ਸਿੱਖਿਆ ਸੁਧਾਰ ਸਮਿਤੀ

Wednesday, Oct 25, 2017 - 04:41 PM (IST)

ਸਰਵ ਸਿੱਖਿਆ ਸੁਧਾਰ ਸਮਿਤੀ

ਸਰਵ ਸਿੱਖਿਆ ਸੁਧਾਰ ਸਮਿਤੀ ਚੰਡੀਗੜ੍ਹ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਮਨੈਲਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਮੁੱਖ ਅਧਿਆਪਕ ਸ. ਜਗਤਾਰ ਸਿੰਘ ਮਨੈਲਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇੱਥੇ ਇਹ ਦੱਸਣਯੋਗ ਹੈ ਕਿ ਸ. ਮਨੈਲਾ ਨੂੰ ਇਸ ਸਾਲ ਪੰਜਾਬ ਸਰਕਾਰ ਵਲੋਂ ''ਸਟੇਟ ਅਵਾਰਡ'' ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। 
ਸਮਿਤੀ ਵਲੋਂ ਸ. ਮਨੈਲਾ ਨੂੰ ਸਨਮਾਨਿਤ ਕਰਨ ਲਈ ਇੱਕ ਵਫ਼ਦ ਵਿਸ਼ੇਸ਼ ਤੌਰ ਤੇ ਉਨ੍ਹਾਂ ਦਾ ਸਕੂਲ ਦੇਖਣ ਲਈ ਪਿੰਡ ਮਨੈਲਾ (ਪਾਸ ਖਮਾਣੋ) ਗਿਆ ਅਤੇ ਸਕੂਲ ਦੀ ਸ਼ਾਨਦਾਰ ਦਿੱਖ ਦੇਖ ਕੇ ਬਹੁਤ ਹੀ ਪ੍ਰਭਾਵਿਤ ਹੋਇਆ। ਸ. ਜਗਤਾਰ ਸਿੰਘ ਮਨੈਲਾ ਅਜਿਹੇ ਸਟੇਟ ਅਵਾਰਡੀ ਅਧਿਆਪਕ ਹਨ ਜਿਨ੍ਹਾਂ ਨੇ ਪਿੰਡਾਂ ਦੇ ਲੋਕਾਂ ਵਲੋਂ 25 ਲੱਖ ਰੁਪਏ ਇਕੱਤਰਤ ਕਰਕੇ ਇਸ ਸਕੂਲ ਦੀ ਪੂਰੀ ਤਰ੍ਹਾਂ ਕਾਇਆ ਕਲਪ ਕਰ ਦਿੱਤੀ ਹੈ। ਨਵੇਂ ਕਮਰੇ, ਮਿਡ-ਡੇਅ-ਮੀਲ ਲਈ ਨਵੀਂ ਰਸੋਈ ਵਿਸ਼ੇਸ਼ ਤੌਰ ਤੇ ਬਣਾਏ ਗਏ। ਜਿੱਥੇ ਪਹਿਲਾਂ ਰੂੜੀਆਂ ਦੇ ਢੇਰ ਸਨ ਉਥੇ ਹੁਣ ਫੁੱਲਾਂ ਨਾਲ ਭਰੇ ਬਗੀਚੇ ਹਨ। ਸਕੂਲ ਨੂੰ ਬਹੁਤ ਹੀ ਵਧੀਆ ਢੰਗ ਨਾਲ ਸਜਾਇਆ ਗਿਆ ਹੈ।
ਸ. ਮਨੈਲਾ ਨੂੰ ਸਨਮਾਨਿਤ ਕਰਨ ਸਮੇਂ ਸੰਸਥਾ ਦੇ ਚੇਅਰਮੈਨ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ, ਫਤਿਹਗੜ੍ਹ ਸਾਹਿਬ ਸ੍ਰੀਮਤੀ ਮਨਜੀਤ ਕੌਰ ਵਿਸ਼ੇਸ਼ ਤੇ ਹਾਜ਼ਰ ਸਨ। ਇਸ ਮੌਕੇ ਤੇ ਸ. ਸੁਖਵਿੰਦਰ ਸਿੰਘ ਅਤੇ ਹੋਰ ਕਈ ਪਤਵਤੇ ਵੀ ਹਾਜ਼ਰ ਸਨ। ਸਨਮਾਨਿਤ ਕਰਨ ਲਈ ਉਨ੍ਹਾਂ ਨੂੰ ਪ੍ਰਿ. ਗੋਸਲ ਰਚਿਤ ਪੁਸਤਕਾਂ ਦਾ ਸੈੱਟ ਅਤੇ ਗੋਲਡ ਮੈਡਲ ਪ੍ਰਦਾਨ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਮਨਜੀਤ ਕੌਰ ਨੇ ਸਕੂਲ ਦੇ ਵਿਕਾਸ ਦਾ ਵਿਸ਼ੇਸ਼ ਜ਼ਿਕਰ ਕੀਤਾ ਅਤੇ ਸ. ਮਨੈਲਾ ਨੂੰ ਪੁਸਤਕਾਂ ਦਾ ਸੈੱਟ ਅਤੇ ਸਨਮਾਨ ਚਿੰਨ ਭੇਟ ਕੀਤਾ। ਸਨਮਾਨਿਤ ਕਰਨ ਲਈ ਸ. ਮਨੈਲਾ ਵਲੋਂ ਸੰਸਥਾ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਪ੍ਰਿ. ਬਹਾਦਰ ਸਿੰਘ ਗੋਸਲ ਵਲੋਂ ਸ. ਮਨੈਲਾ ਨੂੰ ਸਟੇਟ ਅਵਾਰਡ ਲਈ ਵਧਾਈ ਦਿੰਦੇ ਹੋਏ ਆਪਣੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕਰਨ ਲਈ ਪ੍ਰੇਰਨਾ ਦਿੱਤੀ ਅਤੇ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ।
ਫੋਟੋ ਕੈਪਸ਼ਨ - ਜ਼ਿਲ੍ਹਾ ਸਿੱਖਿਆ ਅਫਸਰ (ਪ੍ਰਾ:) ਫਤਿਹਗੜ੍ਹ ਸਾਹਿਬ ਸ੍ਰੀਮਤੀ ਮਨਜੀਤ ਕੌਰ ਸ. ਜਗਤਾਰ ਸਿੰਘ ਮਨੈਲਾ ਨੂੰ ਸਮਿਤੀ ਵਲੋਂ ਸਨਮਾਨਿਤ ਕਰਦੇ ਹੋਏ ਨਾਲ ਖੜ੍ਹੇ ਹਨ ਸੰਸਥਾ ਦੇ ਚੇਅਰਮੈਨ ਪ੍ਰਿੰਸੀਪਲ    ਬਹਾਦਰ ਸਿੰਘ ਗੋਸਲ।
ਬਹਾਦਰ ਸਿੰਘ ਗੋਸਲ, 
ਚੈਅਰਮੈਨ,
ਸਰਵ ਸਿੱਖਿਆ ਸੁਧਾਰ ਸਮਿਤੀ ਚੰਡੀਗੜ੍ਹ।


Related News