ਰੋ ਰੋ ਕੇ.........?
Saturday, Mar 31, 2018 - 03:41 PM (IST)

ਰੋ-ਰੋ ਕੇ ਕਦੇ ਪੰਧ ਨਾ ਮੁੱਕਣੇ,
ਪੈਣੇ ਹਾਸੇ ਨਾਲ ਮੁਕਾਉਣੇ,
ਮੁਕ-ਮੁਕ ਕਰਦੇ ਸੱਚਮੁੱਚ ਮੁਕਦੇ,
ਨਾ ਬੋਲ ਬੁੱਲਾਂ ਤੇ ਇਹ ਲਿਆਉਣੇ,
ਚੰਗੇ ਬੋਲਾਂ ਨਾਲ ਹੈ ਜਿੰਦਗੀ,
ਮੰਦੇ ਬੋਲ ਨਾ ਪਲ ਗਵਾਉਣੇ,
ਪਲ ਭਰ ਦੀ ਹੈ ਜਿੰਦ 'ਸੁਰਿੰਦਰ'
ਸਾਹ ਉਡੱਗੇ ਤਾਂ ਨਹੀ ਥਿਆਉਣੇ।
ਸੁਰਿੰਦਰ 'ਮਾਣੂੰਕੇ ਗਿੱਲ'
ਸੰਪਰਕ:8872321000