ਹਰਿ ਦਾ ਨਾਮ ਧਿਆਈਏ- ਧਾਰਮਿਕ ਗੀਤ

Thursday, May 16, 2019 - 01:16 PM (IST)

ਹਰਿ ਦਾ ਨਾਮ ਧਿਆਈਏ- ਧਾਰਮਿਕ ਗੀਤ

ਬੇਗਮਪੁਰਾ ਦੇ ਵਾਸੀ ਦੇ ਚਲੋ ਰਲ-ਮਿਲ ਮÎੰਗਲ ਗਾਈਏ.. ਅ।
ਹਰਿ ਦਾ ਨਾਮ ਧਿਆਈਏ, ਸÎੰਗਤੇ ਹਰਿ ਦਾ ਨਾਮ ਧਿਆਈਏ।
ਜੋ ਹਮ ਸਹਰੀ ਸੁ ਮੀਤ ਹਮਾਰਾ, ਸਤਿਗੁਰਾਂ ਦਾ ਗੂੰਜੇ ਨਾਅਰਾ,
'ਕੱਲਾ ਨਹੀਂ ਮੈਂ ਦੁਨੀਆਂ ਕਹਿÎੰਦੀ, ਸਤਿਗੁਰ ਤੇਰਾ ਈ ਸਹਾਰਾ,
ਉਨ੍ਹਾਂ ਦੇ ਦੱਸੇ ਮਾਰਗ ਚੱਲ ਕੇ, ਖੁਸ਼ੀਆਂ ਝੋਲੀ ਪਾਈਏ.. ਅ।
ਹਰਿ ਦਾ ਨਾਮ ਧਿਆਈਏ, ਸÎੰਗਤੇ ਹਰਿ ਦਾ ਨਾਮ ਧਿਆਈਏ।
ਕਾਂਸ਼ੀ ਵਾਲੇ ਮਹਿਰਮ ਨੇ, ਸਾਨੂੰ ਨੀਚੋਂ ਊਚ ਬਣਾ ਦਿੱਤਾ,
ਗੂਹੜੀ ਨੀਂਦੇ ਸੁੱਤੀ ਕੌਮ ਨੂੰ, ਆ ਕੇ ਆਪ ਜਗਾ ਦਿੱਤਾ,
ਕੌਮ ਦੇ ਵੀਰੋ ਇੱਕ ਦੂਜੇ ਨੂੰ, ਜੈ ਗੁਰੂ ਦੇਵ ਬੁਲਾਈਏ..ਅ।
ਹਰਿ ਦਾ ਨਾਮ ਧਿਆਈਏ, ਸÎੰਗਤੇ ਹਰਿ ਦਾ ਨਾਮ ਧਿਆਈਏ।
ਨਾਮ ਦੀ ਕਿਸਤੀ ਪਾਰ ਲਗਾਵੇ, ਜਾਣਦਾ ਏ ਜਗ ਸਾਰਾ,
ਡੁੱਬਦਿਆਂ ਨੂੰ ਤਿਣਕੇ ਦਾ ਸÎੰਗਤੇ, ਹੁÎੰਦਾ ਬੜਾ ਸਹਾਰਾ,
ਭਵਸਾਗਰ ਤੋਂ ਪਾਰ ਜੇ ਹੋਣਾ, ਚਰਨੀਂ ਸੀਸ ਝੁਕਾਈਏ..ਅ।
ਹਰਿ ਦਾ ਨਾਮ ਧਿਆਈਏ, ਸÎੰਗਤੇ ਹਰਿ ਦਾ ਨਾਮ ਧਿਆਈਏ। 
ਪ੍ਰਾਣੀ ਕਿਆ ਮੇਰਾ, ਕਿਆ ਤੇਰਾ, ਗੁਰਾਂ ਦੀ ਬਾਣੀ ਕਹਿੰਦੀ ਏ,
ਆਵਾਗਵਨ ਦੇ ਚੱਕਰੀਂ ਫਸ, ਜਿੰÎਦ ਦੁੱਖ-ਤਸੀਹੇ ਸਹਿÎੰਦੀ ਏ,
ਪਰਸੋਤਮ ਆਖੇ ਚਰਨੀਂ ਲੱਗ ਕੇ, ਆਵਾਗਵਨ ਮੁਕਾਈਏ.. ਅ।
ਹਰਿ ਦਾ ਨਾਮ ਧਿਆਈਏ, ਸÎੰਗਤੇ ਹਰਿ ਦਾ ਨਾਮ ਧਿਆਈਏ। 

ਪਰਸ਼ੋਤਮ ਲਾਲ ਸਰੋਏ, ਮੋਬਾ ; 91-92175-44348
 
author

Aarti dhillon

Content Editor

Related News