ਕਹਾਣੀਨਾਮਾ ’ਚ ਪੜ੍ਹੋ ਮਿੰਨੀ ਕਹਾਣੀ- ਫ਼ਲ ਧੋਖੇ ਦਾ ਧੋਖਾ

Friday, Jul 02, 2021 - 06:18 PM (IST)

ਵਿਨੇ ਸ਼ਹਿਰ ਦਾ ਮਸ਼ਹੂਰ ਸ਼ਰਾਫਾ ਕਾਰੋਬਾਰੀ ਸੀ। ਆਪਣਾ ਵਪਾਰ ਚੰਗਾ ਹੋਣ ਕਰਕੇ ਉਸ ਨੇ ਆਪਣੇ ਪੁੱਤਰ ਨੂੰ ਵੀ ਆਪਣੀ ਦੁਕਾਨ ’ਤੇ ਬਿਠਾਉਣਾ ਸ਼ੁਰੂ ਕਰ ਦਿੱਤਾ। ਲੜਕਾ ਹੁਸ਼ਿਆਰ ਸੀ ਅਤੇ ਕੁਝ ਚਿਰ ਮਗਰੋਂ ਕੰਮਕਾਜ ਤੋਂ ਜਾਣੂ ਹੋ ਗਿਆ ਹੈ। ਇਕ ਦਿਨ ਵਿਨੇ ਆਪਣੇ ਨਾਲ ਦੀ ਦੁਕਾਨ ’ਤੇ ਬੈਠਾ ਸੀ ਆਪਣੇ ਪੁੱਤਰ ਨੂੰ ਦੁਕਾਨ ’ਤੇ ਬਿਠਾ ਕੇ ਚਲਾ ਗਿਆ। ਕੁਝ ਚਿਰ ਬਾਅਦ ਇਕ ਗਾਹਕ ਆਇਆ ਤੇ ਉਸ ਨੇ ਵਿਨੇ ਦੇ ਪੁੱਤਰ ਨੂੰ ਸੋਨੇ ਦਾ ਹਾਰ ਵਿਖਾਉਣ ਲਈ ਕਿਹਾ। ਉਸ ਨੇ ਹਾਰ ਮੇਜ਼ ’ਤੇ ਰੱਖਿਆ ਤਾਂ ਗਾਹਕ ਨੇ ਹਾਰ ਦਾ ਰੇਟ ਪੁੱਛਿਆ। ਵਿਨੇ ਦੇ ਪੁੱਤਰ ਨੇ ਜਵਾਬ ਦਿੱਤਾ ਕਿ ਇਹ ਹਾਰ 30 ਹਜ਼ਾਰ ਰੁਪਏ ਦਾ ਹੈ। ਠੀਕ ਉਸੇ ਸਮੇਂ ਵਿਨੇ ਆ ਗਿਆ ਅਤੇ ਆਪਣੇ ਪੁੱਤਰ ਨੂੰ ਪੁੱਛਿਆ ਕਿ ਇਹ ਹਾਰ ਤੂੰ ਕਿੰਨੇ ਦਾ ਦੱਸਿਆ ਹੈ ਤਾਂ ਉਸ ਨੇ ਆਖਿਆ ਕਿ 30 ਹਜ਼ਾਰ ਰੁਪਏ ਦਾ ਦੱਸਿਆ ਹੈ ਤਾਂ ਵਿਨੇ ਨੇ ਆਪਣੇ ਪੁੱਤਰ ਦੇ ਚਪੇੜ ਮਾਰੀ ਅਤੇ ਝਿੜਕਿਆ ਕਿ ਇਹ 40 ਹਜ਼ਾਰ ਦਾ ਗਹਿਣਾ ਹੈ 30 ਹਜ਼ਾਰ ਰੁਪਏ ’ਚ ਕਿਉਂ ਦੇ ਰਿਹਾ ਹੈ। 
ਗਾਹਕ ਇਹ ਸਭ ਕੁਝ ਦੇਖ ਰਿਹਾ ਸੀ ਤਾਂ ਗਾਹਕ ਨੇ ਆਖਿਆ ਕਿ ਮੈਂ ਤਾਂ ਇਹ ਹਾਰ 30 ਹਜ਼ਾਰ ਰੁਪਏ ਦਾ ਹੀ ਲਵਾਂਗਾ ਅਤੇ ਕਿਹਾ ਕਿ ਭਾਵੇਂ ਇਹ ਲੜਕਾ ਕੰਮ ਤੋਂ ਅਣਜਾਣ ਹੈ ਜਾਂ ਜਾਣੂ ਹੈ, ਆਖ਼ਰ ਤੇਰਾ ਲੜਕਾ ਹੈ ਅਤੇ ਤੂੰ ਇਸ ਨੂੰ ਦੁਕਾਨ ’ਤੇ ਬਿਠਾਇਆ ਹੈ। ਇਸ ਲਈ ਮੈਂ ਤਾਂ ਇਹ ਹਾਰ ਇਸ ਦੇ ਦੱਸੇ ਰੇਟ ’ਤੇ ਹੀ ਲਵਾਂਗਾ। ਵਿਨੇ ਨੂੰ ਵੀ ਗਾਹਕ ਦੀ ਗੱਲ ਮੰਨਣੀ ਪਈ ਅਤੇ ਉਸ ਨੇ 30 ਹਜ਼ਾਰ ਰੁਪਏ ਦੇ ਕੇ ਸੌਦਾ ਪੱਕਾ ਕਰ ਲਿਆ। ਗਾਹਕ ਖੁਸ਼ ਹੋ ਕੇ ਘਰ ਵੱਲ ਨੂੰ ਤੁਰ ਪਿਆ ਅਤੇ ਸੋਚਣ ਲੱਗਿਆ ਕਿ ਮੈਂ ਪਹਿਲੀ ਵਾਰ ਕਿਸੇ ਦੁਕਾਨਦਾਰ ਨੂੰ ਠੱਗਿਆ ਹੈ ਅਤੇ ਪਿਉ ਪੁੱਤਰ ਦੀ ਆਪਸੀ ਲੜਾਈ ਕਰਵਾ ਦਿੱਤੀ। ਦੋ ਦਿਨ ਖੁਸ਼ੀ ’ਚ ਬਿਤਾਉਣ ਤੋਂ ਬਾਅਦ ਉਸ ਦੇ ਮਨ ’ਚ ਖਿਆਲ ਆਇਆ ਕਿ ਕਿਸੇ ਹੋਰ ਸੁਨਿਆਰੇ ਤੋਂ ਇਸ ਦਾ ਮੁੱਲ ਪਵਾਉਣਾ ਚਾਹੀਦਾ ਹੈ ਤਾਂ ਜੋ ਪਤਾ ਲੱਗ ਸਕੇ ਕਿ ਦੁਕਾਨਦਾਰ ਨਾਲ ਮੈਂ ਕਿੰਨੇ ਦੀ ਠੱਗੀ ਕੀਤੀ ਹੈ। ਅਗਲੀ ਸਵੇਰ ਉਹ ਸ਼ਹਿਰ ਦੇ ਸਰਾਫ਼ਾ ਬਾਜ਼ਾਰ ’ਚ ਉਹੀਂ ਹਾਰ ਲੈ ਕੇ ਹੋਰ ਸੁਨਿਆਰ ਕੋਲ ਗਿਆ ਤਾਂ ਉਸ ਤੋਂ ਹਾਰ ਦਾ ਰੇਟ ਪਤਾ ਕੀਤਾ ਤਾਂ ਦੁਕਾਨਦਾਰ ਨੇ ਜਦੋਂ ਉਸ ਦਾ ਮੁੱਲ 20 ਹਜ਼ਾਰ ਰੁਪਏ ਦੱਸਿਆ ਤਾਂ ਗਾਹਕ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੂੰ ਪਤਾ ਲੱਗਿਆ ਕਿ ਵਿਨੇ ਦਾ ਨਾਲ ਦੀ ਦੁਕਾਨ ’ਤੇ ਬੈਠਣਾ ਅਤੇ ਉਸ ਦੇ ਲੜਕੇ ਦੇ ਰੇਟ ਦੱਸਣ ’ਤੇ ਵਿਨੇ ਦਾ ਦੁਕਾਨ ’ਤੇ ਇਕ ਦਮ ਆਉਣਾ ਅਤੇ ਆਪਣੇ ਪੁੱਤਰ ਨੂੰ ਮਾਰਨਾਂ ਅਤੇ ਹੋਰ ਤਾਂ ਹੋਰ ਪੁੱਤਰ ਦਾ ਸਹਿ ਜਾਣਾ ਡੂੰਘੀ ਸਾਜ਼ਿਸ਼ ਦਾ ਕੰਮ ਸੀ। 

ਹਰਜੋਤ ਸਿੰਘ
ਖੰਨਾ
ਮੋਬਾਇਨ-94178-13835


Aarti dhillon

Content Editor

Related News