ਕਵਿਤਾ-ਤਾਜ ਮਹਿਲਾ

06/11/2019 4:53:38 PM

ਅਰਜ਼ ਕਰਦਾਂ! ਸਕੂਲ ਪ੍ਰਾਇਮਰੀ ਦੀ,
ਇਕ ਯਾਦ ਪਿਆਰੀ ਸੀ |
ਤਾਜ ਮਹੱਲ ਨੂੰ ਵੇਖਣ ਦੀ,
ਯਾਰਾਂ ਖਿੱਚੀ ਤਿਆਰੀ ਸੀ |
ਮਿੰਨੀ ਜਹੀ ਬੱਸ ਨੇ ਪਿੰਡੋ ਚੱਕ ਕੇ,
ਸ਼ਹਿਰੋ-ਸ਼ਹਿਰ ਘੁੰਮਾਇਆ |
ਤੇ ਕੁਝ ਘੰਟੇਆਂ ਦੇ ਸਫ਼ਰ ਪਿੱਛੋ,
ਅਗਰੇ ਦੀ ਧਰਤੀ ਨੂੰ ਟੈਰ ਲਾਇਆ |
ਮੇਰੇ ਨਾਲਦਿਆਂ ਨੂੰ ਚਸਕਾ ਸੀ,
ਤਾਜ ਨਾਲ ਸੈਲਫੀਆਂ ਖੇਚਣ ਦਾ |
ਪਰ ਮੈਨੂੰ ਚੜ੍ਹਿਆ ਚਾਅ ਸੀ,
ਮੁਮਤਾਜ ਦੀ ਕਬਰ ਨੂੰ ਵੇਖਣ ਦਾ |
ਮੈਂ ਕਬਰ ਕੋਲ਼ ਜਾ ਪੁੱਛਿਆ,
“ਤੂੰ ਕਿੰਨੀ ਸੋਹਣੀ ਹੋਵੇਗੀ?
ਨੀ ਮੋਹਿਆ ਦਿਲ ਦਾ ਬਾਦਸ਼ਾਹ,
ਕਿੰਨੀ ਮਨਮੋਹਣੀ ਹੋਵੇਗੀ?
ਕੀ ਕੋਈ ਆਸ਼ਿਕ ਕਿਸੇ ਦੇ ਹੁਸਨ ਉੱਤੇ
ਐਥੋ ਤੱਕ ਮਰ ਜਾਂਦੈ?
ਕੀ ਮਾਸ਼ੂਕ ਦੇ ਮਰਨ ਪਿਛੇ ਵੀ, ਯਾਦ ਚ,
ਐਦਾਂ ਦਰਬਾਰ ਖੜਾ ਕਰ ਜਾਂਦੈ? “
ਤਾਂ ਕਬਰ ਚੋਂ ਆਵਾਜ਼ ਆਈ !
“ਵੇ ਸੋਹਣੀ ਤਾਂ ਕੋਈ ਬਹੁਤੀ ਨਈਂ ਸੀ,
ਫੇਰ ਵੀ ਕਹਿਰ ਕਮਾ ਲਿਆ ਸੀ |
ਆਹ ਜਿਹਨੂੰ ਤੂ ਸ਼ਾਹਜਹਾ
ਸ਼ਾਹਜਹਾ ਕਹਿਨੈ,
ਪਿਛੇ ਪਿੱਛੇ ਲਾ ਲਿਆ ਸੀ |
ਜਦ ਖੁਦਾ ਨੂੰ ਹੋਈ ਪਿਆਰੀ,
ਓ ਡਰਦਾ ਮਨ ਨੂੰ ਮਾਰ ਗਿਆ |
ਕਿਤੇ ਭੂਤਣੀ ਬਣ ਕੇ ਤੰਗ ਨਾ ਕਰਾਂ,
ਤਾਹੀਂ ਐਡਾ ਦਰਬਾਰ ਉਸਾਰ ਗਿਆ |

ਕਵੀ-ਪਰਵਿੰਦਰ
ਪਿੰਡ-ਖ਼ਾਨਪੁਰ
ਗੰਡਿਆਂ,ਜਿਲ੍ਹਾ ਪਟਿਆਲਾ
ਮੋਬਾ. 99151533 83-9915153383


Aarti dhillon

Content Editor

Related News