ਸਾਡੀਆਂ ਧੀਆਂ ਸਾਡੀ ਸ਼ਾਨ

Friday, Jun 29, 2018 - 12:56 PM (IST)

ਸਾਡੀਆਂ ਧੀਆਂ ਸਾਡੀ ਸ਼ਾਨ

ਕੁਝ ਲੋਕ ਚੰਗੇ ਭਵਿੱਖ ਦੀ ਤਲਾਸ਼ ਵਿਚ,
ਤੇ ਕੁਝ ਲੋਕ ਬੱਚਿਆਂ ਦੇ ਭਵਿੱਖ ਦੀ ਦੁਹਾਈ ਦੇਕੇ,
ਤੇ ਕੁਝ ਲੋਕ ਮੇਰੇ ਸ਼ਹਿਰ ਨੂੰ ਪਛੜਿਆ ਹੋਇਆ ਕਹਿਕੇ,
ਇਸ ਨੂੰ ਛੱਡ ਕੇ ਭੱਜ ਗਏ,
ਪਰ ਮੇਰੇ ਸ਼ਹਿਰ ਦੀ ਇਕ ਬੇਟੀ ਨੇ
ਮੇਰੇ ਸ਼ਹਿਰ ਵਿਚ ਰਹਿ ਕੇ
ਇਥੇ ਦੇ ਹੀ ਸਕੂਲਾਂ ਵਿਚ ਪੜ੍ਹਾਈ ਕਰ,
ਐਮਸ ਦੇ ਇਮਤਿਹਾਨ ਵਿਚ
ਪੂਰੇ ਭਾਰਤ ਵਿਚੋਂ ਪਹਿਲਾ ਨੰਬਰ ਹਾਸਿਲ ਕਰ
ਸਾਬਿਤ ਕਰ ਦਿਤਾ,
ਜੇਕਰ ਖੁਦ ਵਿਚ ਕਾਬਲੀਅਤ ਹੋਵੇ ਤਾਂ
ਕਿਥੇ ਵੀ ਰਹਿ ਕੇ ਚਮਕਿਆ ਜਾ ਸਕਦਾ ਹੈ,
ਖੁਦ ਵੀ ਚਮਕਿਆ ਜਾ ਸਕਦਾ ਹੈ ਤੇ ਆਪਣੇ
ਸ਼ਹਿਰ ਦੇ ਨਾਮ ਨੂੰ ਚਮਕਾਇਆ ਜਾ ਸਕਦਾ ਹੈ,
ਮੈਂ ਆਪਣੇ ਸ਼ਹਿਰ ਦੀ ਇਸ ਬੇਟੀ ਨੂੰ ਸਲਾਮ ਕਰਦਾ ਤੇ ਇਹ ਕਵਿਤਾ ਉਸਦੇ ਨਾਮ ਕਰਦਾ ।
ਤੂੰ ਜਮੀ ਪਲੀ ਤੇ ਖੇਡੀ ਜਿਸ ਮਿੱਟੀ ਵਿਚ
ਅੱਜ ਉਸ ਮਿੱਟੀ ਨੂੰ ਤੇਰੇ ਤੇ ਫ਼ਕਰ ਹੈ,
ਤੇਰੀ ਕਾਬਲੀਅਤ ਦਾ ਅੱਜ ਪੂਰੇ ਦੇਸ਼ ਵਿਚ ਜ਼ਿਕਰ ਹੈ ।
ਲਹਿਰਾਗਾਗਾ, ਲਹਿਰਾਗਾਗਾ, ਲਹਿਰਾਗਾਗਾ,
ਤੇਰੇ ਕਾਰਨ ਮੇਰੇ ਸ਼ਹਿਰ ਦੀ ਚਰਚਾ ਸਿਖਰ ਹੈ,
ਤੇਰੀ ਕਾਬਲੀਅਤ ਦਾ ਅੱਜ ਪੂਰੇ ਦੇਸ਼ ਵਿਚ ਜ਼ਿਕਰ ਹੈ ।
ਜੋ ਲੋਕ ਘਰ ਵਿਚ ਧੀ ਜਮਨ ਤੇ ਦੁੱਖੀ ਹੁੰਦੇ ਨੇ,
ਜੇ ਉਹ ਤੇਰੇ ਵੱਲ ਤਕ ਲੈਣ,
ਝੱਟ ਖ਼ਤਮ ਉਨ੍ਹਾਂ ਦੀ ਹਰ ਫਿਕਰ ਹੈ,
ਤੇਰੀ ਕਾਬਲੀਅਤ ਦਾ ਅੱਜ ਪੂਰੇ ਦੇਸ਼ ਵਿਚ ਜਿਕਰ ਹੈ ।
ਸੰਦੀਪ ਗਰਗ
ਲਹਿਰਾਗਾਗਾ (ਪੰਜਾਬ)
93161-88000


Related News