ਚੋਣਾਂ ਵਾਲੇ ਦਿਨ
Thursday, Dec 27, 2018 - 01:13 PM (IST)

ਹੋਇਆ ਨਸ਼ਾ ਸਾਡਾ ਪੀਰ, ਅਸੀਂ ਵੇਚਦੇ ਜ਼ਮੀਰ
ਵਿਚ ਗਲੀ ਦੇ ਸ਼ਰਾਬ ਪੀ ਕੇ ਲਿਟ ਜਾਂਦੇ ਆਂ
ਜਦੋਂ ਆਉਂਦੇ ਨੇ ਚੋਣਾਂ ਵਾਲੇ ਦਿਨ ਮਿੱਤਰੋ
ਨਸ਼ੇਂ ਬੋਤਲਾਂ ਦੇ ਉੱਤੇ ਅਸੀਂ ਵਿਕ ਜਾਂਦੇ ਆਂ
ਜਦੋਂ ਆਉਂਦੇ ਨੇ ਚੁਨਾਵ ਵਾਲੇ…ਦਿਨ ਮਿੱਤਰੋ
ਅਗਿਆਨਤਾ ਹੀ ਸਾਡੀ, ਕਰੇ ਸਾਡੇ ਤਾਈਂ ਗ਼ੁਲਾਮ
ਇਹ ਜੋ ਬੋਤਲਾਂ ਦਾ ਨਸ਼ਾ, ਹੋਇਆ ਐਵੇਂ ਬਦਨਾਮ
ਬਣ ਭੇਡਾਂ ਵਾਲਾ ਝੁੰਡ ਅਸੀਂ ਹੋ ਜਾਈਏ ਮਰੁੰਡ
ਰਾਜਨੇਤਾ ਜਿੱਥੇ ਚਾਹੁੰਣ, ਉੱਥੇ ਟਿਕ ਜਾਂਦੇ ਆਂ
ਜਦੋਂ ਆਉਂਦੇ ਨੇ ਚੋਣਾਂ ਵਾਲੇ…ਦਿਨ ਮਿੱਤਰੋ
ਝੂਠੇ ਲਾਰਿਆਂ ਦੇ ਪਿੱਛੇ, ਕਾਹਤੋਂ ਹੁੰਦੇ ਮਜ਼ਬੂਰ
ਅਸੀਂ ਹੋਈਏ ਬਦਨਾਮ, ਉਹ ਹੋ ਜਾਂਦੇ ਮਸ਼ਹੂਰ
ਬਣ ਸੇਵਕ ਜੋ ਆਉਂਦੇ,ਪਿੱਛੋਂ ਮਾਲਕੀ ਜਤਾਉਂਦੇ
ਉਨਾਂ ਅੱਗੇ ਕਿਉਂ ਗ਼ੁਲਾਮਾਂ ਵਾਂਗ ਝੁਕ ਜਾਂਦੇ ਆਂ
ਜਦੋਂ ਆਉਂਦੇ ਨੇ ਚੋਣਾਂ ਵਾਲੇ…ਦਿਨ ਮਿੱਤਰੋ
ਹੋਇਆ ਬਹੁਤ ਹੀ ਜ਼ਰੂਰੀ, ਲੋਕਤੰਤਰ ਲਿਆਉਣਾ
ਦਗੇਬਾਜ਼ ਜੋ ਪਰਿੰਦਾ ਉਹਨੂੰ ਛੱਡੋ ਚੋਗਾ ਪਾਉਂਣਾ
ਕਿਉਂ ਪਾਉਂਦੇ ਪਸ਼ੂਆਂ ਨੂੰ ਤੂੜੀ, ਦੱਸੋ ਕੀ ਏ ਮਜ਼ਬੂਰੀ
ਪਰਸ਼ੋਤਮ ਜੀਵਤ ਹਾਂ ਫਿਰ ਕਾਹਤੋਂ ਮੁੱਕ ਜਾਂਦੇ ਆਂ
ਜਦੋਂ ਆਉਂਦੇ ਨੇ ਚੋਣਾਂ ਵਾਲੇ…ਦਿਨ ਮਿੱਤਰੋ
ਰਾਜਭਾਗ ਤੁਸੀਂ ਸਾਂਭੋ, ਬਾਬਾ ਸਾਹਿਬ ਜੀ ਦਾ ਕਹਿਣਾ
ਦਿੱਲੀ ਵਾਲਾ ਜੋ ਤਖਤ, ਉੱਥੇ ਜਾ ਕੇ ਸਿੱਖੋ ਬਹਿÎਣਾ
ਸਰੋਏ ਕਹਿੰਦਾ ਬਣੋ ਰਾਜੇ, ਵੱਜਣ ਖੁਸ਼ੀਆਂ ਦੇ ਵਾਜੇ
ਜਦੋਂ ਮੌਕਾ ਆਉਂਦਾ, ਉਦੋਂ ਕਿੱਥੇ ਲੁਕ ਜਾਂਦੇ ਆਂ
ਜਦੋਂ ਆਉਂਦੇ ਨੇ ਚੋਣਾਂ ਵਾਲੇ…ਦਿਨ ਮਿੱਤਰੋ
ਪਰਸ਼ੋਤਮ ਲਾਲ ਸਰੋਏ
ਮੋਬਾ : 91-92175-44348