ਮੇਰਾ ਗਰੀਬ ਮਿੱਤਰ

04/18/2019 11:17:38 AM

ਇਹ ਗੱਲ ਮੇਰੇ ਇੱਕ ਮਿੱਤਰ ਦੀ ਹੈ ਜੋ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ, ਪਰ ਉਸਦੀ ਖਵਾਹਿਸ਼ ਹਮੇਸ਼ਾ ਅਮੀਰ ਬਣਨ ਦੀ ਸੀ ਅਤੇ ਜਿਹੜਾ ਕੰਮ ਉਹ ਕਰਦਾ ਸੀ ਉਸਨੂੰ ਛੋਟਾ ਸਮਝਦਾ ਸੀ ਅਤੇ ਦੂਜਿਆ ਦੀ ਰੀਸ ਕਰਨ ਦੇ ਚੱਕਰ 'ਚ ਆਪਣਾ ਨੁਕਸਾਨ ਵੀ ਕਰਵਾ ਬੈਠਦਾ ਸੀ, ਉਸਦਾ ਇੱਕ ਦੋਸਤ ਸੀ ਜੋ ਕਿ ਉਸ ਤੋਂ ਸੀਨੀਅਰ ਸੀ ਅਤੇ ਦਸ ਸਾਲ ਤੋਂ ਉਸੇ ਦਫਤਰ 'ਚ ਵੀਹ ਹਜ਼ਾਰ ਰੁਪਏ ਤੇ ਨੌਕਰੀ ਕਰ ਰਿਹਾ ਸੀ ਪਰ ਮੇਰੇ ਇਸ ਦੋਸਤ ਦੀ ਤਨਖਾਹ ਦੱਸ ਹਜ਼ਾਰ ਸੀ ਕਿਉਂ ਕੇ ਨੌਕਰੀ ਕਰਦੇ ਨੂੰ ਹਾਲੇ 9 ਮਹੀਨੇ ਹੀ ਹੋਏ ਸੀ ਤੇ ਕੰਮ ਦਾ ਪੂਰਾ ਤਜ਼ਰਬਾ ਵੀ ਨਹੀਂ ਸੀ ਉਸਦਾ ਸੀਨੀਅਰ ਦੋਸਤ ਉਸ ਨੂੰ ਕੰਮ ਵੀ ਜ਼ਿਆਦਾ ਕਰਨ ਨੂੰ ਦਿੰਦਾ ਸੀ ਤਾਂ ਜੋ ਜਲਦੀ ਕੰਮ ਸਿੱਖ ਸਕੇ, ਪਰ ਮੇਰਾ ਇਹ ਦੋਸਤ ਉਸ ਕੋਲੋ ਖਾਰ ਖਾਣ ਲੱਗ ਪਿਆ ਕੇ ਇੱਕ ਤਾਂ ਮੈਨੂੰ ਤਨਖਾਹ ਘੱਟ ਮਿਲਦੀ ਏ ਉੱਤੋ ਕੰਮ ਵੀ ਜ਼ਿਆਦਾ ਕਰਦਾ ਹਾਂ. ਕੁੱਝ ਸਮਾਂ ਬੀਤਿਆ ਤੇ ਉਸਦੇ ਸੀਨੀਅਰ ਦੋਸਤ ਦਾ ਬਾਹਰ ਦਾ ਵੀਜ਼ਾ ਲੱਗ ਗਿਆ ਤੇ ਉਹ ਬਾਹਰ ਚਲੇ ਗਿਆ ਤੇ ਹੁਣ ਮੇਰੇ ਇਸ ਦੋਸਤ ਨੇ ਵੀ ਉਸਦੀ ਰੀਸ ਕਰਦੇ ਹੋਏ ਵਿਦੇਸ਼ ਜਾਣ ਦੀ ਠਾਣ ਲਈ, ਵਿਆਜ਼ ਤੇ ਪੈਸੇ ਲੈਕੇ ਕਿਸੇ ਏਜੰਟ ਕੋਲੋ ਬਾਹਰ ਦੀ ਫਾਈਲ ਲਗਵਾਈ, ਪਰ ਵੀਜ਼ਾ ਰਿਫਿਊਜ਼ ਹੋ ਗਿਆ, ਅਤੇ ਬਹੁਤ ਸਾਰੇ ਪੈਸੇ ਵੀ ਖਰਾਬ ਹੋ ਗਏ, ਫਿਰ ਦੁਬਾਰਾ ਹੋਰ ਕਿਸੇ ਏਜੰਟ ਕੋਲ ਗਿਆ ਜਿਸਨੇ ਦੋ ਨੰਬਰ 'ਚ ਇੰਗਲੈਂਡ ਭੇਜਣ ਬਾਰੇ ਮੇਰੇ ਦੋਸਤ ਨੂੰ ਦੱਸਿਆ, ਮੇਰਾ ਦੋਸਤ ਹਰ ਹਾਲਤ 'ਚ ਬਾਹਰ ਜਾਣਾ ਚਾਹੁੰਦਾ ਸੀ ਉਸਨੇ ਹਾਂ ਕਰ ਦਿੱਤੀ ਏਜੰਟ ਨੇ ਮੇਰੇ ਦੋਸਤ ਨੂੰ ਪਹਿਲਾ ਮਲੇਸ਼ੀਆ ਅਤੇ ਫਿਰ ਉੱਥੋ ਲੰਡਨ ਭੇਜਣਾ ਸੀ, ਮਲੇਸ਼ੀਆ ਤਾਂ ਮੇਰਾ ਦੋਸਤ ਕਿਸੇ ਤਰਾਂ ਪਹੁੰਚ ਗਿਆ ਪਰ ਇੱਕ ਮਹੀਨਾ ਬੀਤਣ ਤੇ ਵੀ ਲੰਡਨ ਨਾ ਜਾ ਸਕਿਆ ਅਤੇ ਕਈ ਦਿਨ ਭੁੱਖੇ-ਭਾਣੇ ਵੀ ਰਹਿਣਾ ਪਿਆ ਤੇ ਬਹੁਤ ਜ਼ਿਆਦਾ ਬਿਮਾਰ ਵੀ ਹੋ ਗਿਆ ਅਤੇ ਰੱਬ ਅੱਗੇ ਅਰਦਾਸਾਂ ਕਰਨ ਲੱਗ ਪਿਆ ਕਿਸੇ ਤਰਾਂ ਵਾਪਿਸ ਪੰਜਾਬ ਹੀ ਆ ਜਾਵੇ ਤੇ ਆਖਿਰ ਆ ਵੀ ਗਿਆ. ਹੁਣ ਆਪਣੀ ਕੀਤੀ ਗਲਤੀ ਤੇ ਬਹੁਤ ਪਛਤਾ ਰਿਹਾ ਹੈ, ਕਰਜਾ ਵੀ ਸਿਰ ਬਹੁਤ ਚੜ ਗਿਆ ਅਤੇ ਕਿਤੇ ਸੈਟਲ ਵੀ ਨਾ ਹੋ ਸਕਿਆ ਤੇ ਜਿਹੜਾ ਪਹਿਲਾਂ ਇੱਥੇ ਕੰਮ ਕਰਦਾ ਸੀ ਉਹ ਵੀ ਗਵਾ ਲਿਆ। ਇਸ ਨੂੰ ਲਿਖਣ ਦਾ ਇਹੀ ਮਕਸਦ ਸੀ ਕੇ ਰੱਬ ਨੇ ਸਾਨੂੰ ਜੋ ਦਿੱਤਾ ਹੈ ਸਾਨੂੰ ਉਸਦਾ ਸ਼ੁਕਰ ਕਰਨਾ ਚਾਹੀਦਾ ਹੈ ਤੇ ਚਾਦਰ ਤੋਂ ਬਾਹਰ ਪੈਰ ਨੀ ਪਸਾਰਨੇ ਚਾਹੀਦੇ, ਮਿਹਨਤ ਤੇ ਲਗਨ ਨਾਲ ਕੰਮ ਕਰਨਾ ਚਾਹੀਦਾ ਏ। ਰੱਬ ਮਿਹਨਤਾਂ ਦਾ ਮੁੱਲ ਜਰੂਰ ਪਾਉਂਦਾ Â

ਦੀਪਕ ਵਰਮਾ
98147-56051


Aarti dhillon

Content Editor

Related News