ਮੇਰੀ ਪਿਆਰੀ ਮਾਂ

2/15/2019 1:30:32 PM

ਰਿਸ਼ਤੇ ਤਾਂ ਬਹੁਤ ਹਨ, 
ਪਰ ਮਾਂ ਇਕ ਹੀ ਹੈ।
ਮਾਂ ਉਹ ਖਜ਼ਾਨਾ ਹੈ, 
ਜੋ ਖੁਸ਼ਨਸੀਬੀ ਨਾਲ ਮਿਲਦਾ ਹੈ।
ਆਪਣੀ ਕੋਖ 'ਚ ਨੌ ਮਹੀਨੇ, 
ਕਸ਼ਟ ਸਹਿਣ ਕਰਨ ਵਾਲੀ ਹੈ ਮਾਂ। 
ਹਰ ਮਰਜ਼ ਦੀ ਦਵਾ ਹੁੰਦੀ ਹੈ ਮਾਂ, 
ਕਦੇ ਡਾਂਟਦੀ ਹੈ ਤਾਂ ਕਦੇ ਗਲੇ ਨਾਲ ਲਗਾ ਲੈਂਦੀ ਹੈ।
ਆਪਣੇ ਬੁੱਲ੍ਹਾਂ ਦੀ ਹੱਸੀ, ਸਾਡੇ 'ਤੇ ਲੁਟਾ ਦਿੰਦੀ ਹੈ ਮਾਂ, 
ਰਿਸ਼ਤਿਆਂ ਨੂੰ ਖੂਬਸੂਰਤੀ ਨਾਲ ਨਿਭਾਉਣਾ ਸਿਖਾਉਂਦੀ ਹੈ ਮਾਂ।
ਸਾਡੀਆਂ ਖੁਸ਼ੀਆਂ 'ਚ ਸ਼ਾਮਲ ਹੋ ਕੇ, 
ਆਪਣੇ ਗਮ ਭੁਲਾ ਦਿੰਦੀ ਹੈ ਮਾਂ।
ਸਾਡੀ ਖੁਸ਼ੀ 'ਚ ਖੁਸ਼ ਹੋ ਜਾਂਦੀ, 
ਸਾਡੇ ਦੁੱਖ 'ਚ ਹੰਝੂ ਵਹਾਉਂਦੀ।

ਜੀਵਨ ਧੀਮਾਨ 
ਮੋਬਾਇਲ-9459692931


Aarti dhillon

Edited By Aarti dhillon