ਮਜ਼ਦੂਰ ਦਿਵਸ

Monday, May 08, 2017 - 02:23 PM (IST)

ਮਜ਼ਦੂਰ ਦਿਵਸ
ਕਵਿਤਾ - ਮਜ਼ਦੂਰ ਦਿਵਸ

364 ਦਿਨ ਮੇਰੇ ਤੋਂ ਕੰਮ ਕਰਵਾਇਆ,
ਫੇਰ ਇਕ ਦਿਨ ਆ ਮੇਰਾ ਦਿਵਸ ਮਨਾਇਆ ।
ਪਹਿਲਾ ਤਾਂ ਮੰਗਿਆ ਪਾਣੀ ਨਾ ਦਿੱਤਾ,
ਅੱਜ ਤਾਂ ਗਲੇ ''ਚ ਹਾਰ ਵੀ ਪਾਇਆ ।
ਦਿੱਲੀ ਤੋਂ ਇਕ ਨੇਤਾ ਆਇਆ ।
ਮਜ਼ਦੂਰ ਦਿਵਸ ''ਤੇ ਖੂਬ ਸੁਣਾਇਆ ।
ਹੱਕਾਂ ਲਈ ਖੜ੍ਹਾਂਗੇ, ਥੋਡੇ ਲਈ ਲੜਾਂਗੇ ,
ਮੇਰੇ ਸਾਹਬ ਨੇ ਵੀ ਸੀ ਲੈਕਚਰ ਗਾਇਆ ।
ਜਾਂਦੇ ਵੇਲੇ ਸਾਹਬ ਮੈਨੂੰ ਮਿਲ ਗਿਆ,
ਕਹਿੰਦਾ ਅੱਜ ਦਾ ਕੰਮ ਵੀ ਕੱਲ੍ਹ ਇਕੱਠਾ ਕਰ ਲਈਂ,
ਮੈਂ ਤਨਖਾਹ ਕੱਟ ਲੈਣੀ, ਜੇ ਕੰਮ ਨਾ ਮੁਕਾਇਆ,
ਜਾਂ ਜੇ ਕੰਮ ''ਤੇ ਨਾ ਆਇਆ ।
ਮਜ਼ਦੂਰ ਦਿਵਸ ਦਾ ਮੈਨੂੰ ਕੀ ਫਾਇਦਾ,
ਮੈਥੋਂ ਤਾਂ ਦੁਗਣਾ ਕੰਮ ਕਰਵਾਇਆ ।
ਆਖੇ “ਅਵਤਾਰ'' ਜਰਾ ਬੈਠ ਕੇ ਸੋਚੋ,
ਏਹ ਕਾਹਦਾ ਮਜ਼ਦੂਰ ਦਿਵਸ ਮਨਾਇਆ ।

                                         ਅਵਤਾਰ ਸਿੰਘ ਸਪੁੱਤਰ ਵਿਜੈ ਸਿੰਘ
                                         ਪਿੰਡ ਤੇ ਡਾਕਖਾਨਾ ਰੁੜਕੀ, 
                                         ਜਿਲ੍ਹਾ ਫਤਿਹਗੜ੍ਹ ਸਾਹਿਬ,
                                         ਪੰਜਾਬ, 147104

                                         ਫੋਨ - 8699807004 


Related News