ਸਾਡੇ ਦਿਲਾਂ ''ਚ ਹਮੇਸ਼ਾ ਜਿਉਂਦੀ ਰਹੇਗੀ ਕਲਪਨਾ ਚਾਵਲਾ

Saturday, Feb 02, 2019 - 12:35 PM (IST)

ਸਾਡੇ ਦਿਲਾਂ ''ਚ ਹਮੇਸ਼ਾ ਜਿਉਂਦੀ ਰਹੇਗੀ ਕਲਪਨਾ ਚਾਵਲਾ

ਪੂਰੇ ਭਾਰਤ ਨੂੰ ਉਸ 'ਤੇ ਸਮੇਂ ਬੜਾ ਮਾਣ ਮਹਿਸੂਸ ਹੋਇਆ ਜਦੋਂ ਅਮਰੀਕਾ ਤੋਂ ਇਹ ਖਬਰ ਆਈ ਕਿ ਭਾਰਤ ਦੀ ਧੀ ਤੇ ਭਾਰਤ ਦੀ ਮਿੱਟੀ ਦੀ ਜੰਮਪਲ ਕਲਪਨਾ ਚਾਵਲਾ ਦੀ ਚੋਣ ਨਾਸਾ ਦੇ ਪੁਲਾੜੀ ਪ੍ਰੋਗਰਾਮ ਲਈ ਹੋ ਗਈ ਹੈ ਤੇ ਭਾਰਤੀ ਰੂੜੀਵਾਦੀ ਸਮਾਜ ਨੇ ਸੋਚ ਆਪਣੀਆਂ ਧੀਆ ਪ੍ਰਤੀ
ਹਮੇਸ਼ਾ ਲਈ ਬਦਲ ਦਿੱਤੀ। 
ਕਲਪਨਾ ਚਾਵਲਾ ਦਾ ਜਨਮ 17 ਮਾਰਚ 1962 ਨੂੰ ਹਰਿਆਣਾ ਦੇ ਕਰਨਾਲ ਵਿਖੇ ਹੋਇਆ। ਉਸਦੀ ਬਚਪਨ ਤੋਂ ਹੀ ਹਵਾਈ ਜਹਾਜ਼ਾਂ ਦੀਆ ਤਸਵੀਰਾਂ ਬਣਾਉਣ 'ਚ ਰੁੱਚੀ ਸੀ। ਆਪਣੀ ਮੁੱਢਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨਾਭਾ ਦੇ ਪੰਜਾਬ ਇੰਜੀਨੀਅਰ ਕਾਲਜ ਤੋਂ ਡਿਗਰੀ ਹਾਸਲ ਕੀਤੀ ਤੇ ਉਸਤੋਂ ਬਾਅਦ 1982 'ਚ ਅਮਰੀਕਾ ਚਲੀ ਗਈ ਤੇ ਉੱਥੇ ਆਰਲਿੰਗਟਨ ਦੀ ਟੈਕਸਾਸ ਯੂਨੀਵਰਸਿਟੀ ਤੋਂ 1984 'ਚ ਐਮ.ਐੱਸ.ਸੀ ਐਰੋਸਪੇਸ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਤੇ 1986 'ਚ ਐਰੋਸਪੇਸ ਦੀ ਦੂਸਰੀ ਮਾਸਟਰ ਡਿਗਰੀ ਹਾਸਲ ਕਰਨ ਤੋਂ ਬਾਅਦ 1988 'ਚ ਪੀ. ਐਚ. ਡੀ. ਕੀਤੀ। 1988 'ਚ ਉਸਨੇ ਨਾਸਾ 'ਚ ਕੰਮ ਕਰਨਾ 
ਸ਼ੁਰੂ ਕੀਤਾ ਤੇ 1993 'ਚ ਰਿਸਰਚ ਵਿਗਿਆਨੀ ਦੇ ਵੱਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। 
ਅਪ੍ਰੈਲ 1991 'ਚ ਅਮਰੀਕੀ ਨਾਗਰਿਕਤਾ ਮਿਲਣ ਤੋਂ ਬਾਅਦ ਉਸਨੇ ਨਾਸਾ ਐਸਟਰੋਨੋਟ ਕਾਰਪਸ ਲਈ ਅਪਲਾਈ ਕਰ ਦਿੱਤਾ ਸੀ ਤੇ 1995 'ਚ ਉਹ ਇਸ 'ਚ ਸ਼ਾਮਿਲ ਹੋ ਗਈ ਤੇ 1996 'ਚ ਉਸਨੂੰ ਪਹਿਲੀ ਉਡਾਣ ਭਰਨ ਲਈ ਚੁਣਿਆ ਗਿਆ। 
ਉਸਦਾ ਪਹਿਲਾਂ ਮਿਸ਼ਨ 2 ਮਈ 1997 ਨੂੰ ਸ਼ੁਰੂ ਹੋਇਆ ਉਹ ਸਪੇਸ ਸ਼ਟਲ ਕੋਲੰਬੀਆ ਐੱਸ.ਟੀ.ਐੱਸ.-87 ਦੇ ਛੇ ਪੁਲਾੜ ਵਿਗਿਆਨੀਆਂ 'ਚੋਂ ਇੱਕ ਸੀ। ਕਲਪਨਾ ਪੁਲਾੜ 'ਚ ਉਡਾਣ ਭਰਨ ਵਾਲੀ ਪਹਿਲੀ ਭਾਰਤੀ ਔਰਤ ਸੀ ਆਪਣੇ ਇਸ ਮਿਸ਼ਨ 'ਚ ਉਸਨੇ ਧਰਤੀ ਦੇ 252 ਚੱਕਰਾਂ 'ਚ 10.4 ਮਿਲੀਅਨ ਮੀਲ ਦਾ ਸਫਰ ਤੈਅ ਕੀਤਾ ਤੇ 15 ਦਿਨ 12 ਘੰਟੇ ਪੁਲਾੜ 'ਚ ਰਹੀ। ਇਸ ਤੋਂ ਬਾਅਦ ਕਲਪਨਾ ਨੂੰ ਪੁਲੜੀ ਸਟੇਸ਼ਨ 'ਚ ਤਕਨੀਕੀ ਅਹੁਦਿਆਂ ਉੱਪਰ ਕੰਮ ਕਰਨ ਦੀ ਜਿੰਮੇਵਾਰੀ ਦਿੱਤੀ ਗਈ। 2000 'ਚ ਉਸਨੂੰ ਐੱਸ.ਟੀ.ਐੱਸ. 107 ਦੇ ਚਾਲਕ ਦਲ ਦੇ ਮੈਂਬਰ ਦੇ ਤੌਰ ਤੇ ਦੂਜੀ ਵਾਰ ਪੁਲਾੜ 'ਚ ਉਡਾਣ ਭਰਨ ਲਈ ਚੁਣਿਆ ਗਿਆ। ਇਹ ਮਿਸਨ ਉਡਾਣ ਭਰਨ ਦੇ ਸਮੇਂ ਤੋਂ ਤਕਨੀਕੀ ਸਮੱਸਿਆਵਾਂ ਦੇ ਕਾਰਨ ਵਾਰ ਵਾਰ ਰੋਕਿਆ ਗਿਆ ਸੀ ਜਿਵੇਂ ਕਿ ਜੁਲਾਈ 2002 'ਚ ਸ਼ਟਲ ਦੇ ਇੰਜਨ 'ਚ ਤਰੇੜਾਂ ਨੂੰ ਵੇਖਿਆ ਗਿਆ ਸੀ। 16 ਜਨਵਰੀ 2003 ਨੂੰ ਆਖਰ ਸਪੇਸ ਸ਼ਟਲ ਕੋਲੰਬੀਆ ਨੂੰ ਪੁਲਾੜ 'ਚ ਭੇਜਿਆ ਗਿਆ। 1 ਫਰਵਰੀਂ ਨੂੰ ਵਾਪਸੀ ਤੇ ਜਦੋਂ ਕੋਲੰਬੀਆ ਧਰਤੀ ਦੇ ਵਾਤਾਵਰਨ 'ਚ ਦਾਖਲ ਤਾਂ ਤਕਨੀਕੀ  ਨੁਕਸ ਹੋਣ ਕਰਕੇ ਗਰਮ ਵਾਯੂਮੰਡਲ ਦੀਆਂ ਗੈਸਾਂ ਨੇ ਪੁਲਾੜ ਵਾਹਨ ਦੇ ਖੰਭਾਂ ਨੂੰ ਬਹੁਤ ਨੁਕਸਾਨ ਕਰ ਦਿੱਤਾ ਜਿਸ ਨਾਲ ਵਾਹਨ ਦਾ ਸੰਤੁਲਨ ਵਿਗੜ ਗਿਆ ਤੇ ਇਹ ਟੋਟੇ ਟੋਟੇ ਹੋ ਗਿਆ ਤੇ ਇਸ 'ਚ ਸਵਾਰ ਕਲਪਨਾ ਸਮੇਤ ਸਾਰੇ ਮੈਂਬਰ ਮੌਤ ਦੇ ਮੂੰਹ 'ਚ ਜਾ ਪਏ ਕਲਪਨਾ ਤੋਂ ਇਲਾਵਾ ਬਰਾਊਨ, ਹਸਬੈਂਡ, ਕਲਾਰਕ, ਐਂਡਰਸਨ, ਮੈਕੂਲ ਤੇ ਰੇਮਨ ਉਸਦੇ ਸਾਥੀ ਇਸ ਵਾਹਨ 'ਚ ਸਨ। 
ਕਲਪਨਾ ਦੇ ਬਚੇ ਹੋਏ ਹਿੱਸਿਆਂ ਨੂੰ ਹੋਰ ਚਾਲਕ ਦਲ ਦੇ ਮੈਂਬਰ ਨਾਲ ਪਹਿਚਾਣ ਲਿਆ ਗਿਆ ਸੀ ਅਤੇ ਉਸਦੀਆਂ ਅਸਥੀਆਂ ਨੂੰ ਯੂਟਾ ਦੇ ਨੈਸ਼ਨਾਲ ਪਾਰਕ 'ਚ ਸਸਕਾਰ ਕਰਕੇ ਖਿਲਾਰ ਦਿੱਤਾ
ਗਿਆ ਜਿਹੜੀ ਕਿ ਉਸਦੀ ਇੱਛਾ ਸੀ। ਉਸਦੀ ਤੇ ਉਸਦੇ ਸਾਥੀਆਂ ਦੀ ਮੌਤ ਪੂਰੇ ਸੰਸਾਰ ਨੂੰ ਸਦਮੇ ਚ ਧੱਕ ਗਈ। ਪਰ ਇਸਦੇ
ਨਾਲ ਨਾਲ ਕਲਪਨਾ ਭਾਰਤੀ ਧੀਆ ਲਈ ਗੌਰਵ ਦਾ ਇਤਿਹਾਸ ਸਿਰਜ ਗਈ ਜਿਸ ਕਰਕੇ ਭਾਰਤੀ ਲੋਕਾਂ ਨੂੰ
ਹਮੇਸ਼ਾ ਉਸ ਉਪਰ ਮਾਣ ਰਹੇਗਾ।
ਕਲਪਨਾ ਚਾਵਲਾ ਨੂੰ ਮਰਨ ਉਪਰੰਤ ਬਹੁਤ ਸਾਰੇ ਸਨਮਾਨਾਂ ਨਾਲ ਨਿਵਾਜਿਆ ਗਿਆ ਜਿਨ੍ਹਾਂ ਦਾ
ਵੇਰਵਾ ਹੇਠ ਲਿਖੇ ਅਨੁਸਾਰ ਹੈ:
ਕੋਂਗਰੇਸਲ ਅਕਾਸ਼ ਮੈਡਲ
ਨਾਸਾ ਅਕਾਸ਼ ਉਡਾਣ ਮੈਡਲ
ਨਾਸਾ ਵਿਸ਼ੇਸ਼ ਸੇਵਾ ਮੈਡਲ
ਤਤਕਾਲੀ ਭਾਰਤੀ ਪ੍ਰਧਾਨ ਮੰਤਰੀ ਨੇ ਮੌਸਮ ਸਬੰਧੀ ਉਪਗ੍ਰਹਿ ਦਾ ਨਾਮ ਬਦਲ ਕੇ ਕਲਪਨਾ ਚਾਵਲਾ
ਕਰਨ ਦਾ ਐਲਾਨ।
ਨਿਊਯਾਰਕ ਸ਼ਹਿਰ ਦੀ 74 ਵੀ ਸਟਰੀਟ ਦਾ ਨਾਂਅ ਬਦਲ ਕੇ ਕਲਪਨਾ ਚਾਵਲਾ ਮਾਰਗ ਰੱਖਿਆ ਗਿਆ। 
ਨਾਸਾ ਨੇ ਇੱਕ ਸੁਪਰ ਕੰਪਿਊਟਰ ਕਲਪਨਾ ਨੂੰ ਸਮਰਪਿਤ ਕੀਤਾ। ਟੈਕਸਾਸ ਯੂਨੀਵਰਸਿਟੀ ਨੇ ਉਸਦੇ ਨਾਮ ਤੇ ਸਕਾਲਰਸ਼ਿਪ ਸ਼ੁਰੂ ਕੀਤੀ।
ਪੰਜਾਬ ਇੰਜੀਨੀਰਿੰਗ ਦੇ ਕੁੜੀਆਂ ਦੇ ਹੋਸਟਲ ਦਾ ਨਾਮ ਉਸਦੇ ਨਾਮ ਉੱਪਰ ਰੱਖਿਆ ਗਿਆ। 
ਕਰਨਾਲ ਵਿਖੇ ਕਲਪਨਾ ਚਾਵਲਾ ਮੈਡੀਕਲ ਕਾਲਜ ਸ਼ੁਰੂ ਕੀਤਾ ਗਿਆ। ਇਸ ਤੋਂ ਇਲਾਵਾ ਅਨੇਕਾਂ ਹੀ ਮਾਣ ਸਨਮਾਨ ਕਲਪਨਾ ਚਾਵਲਾ ਨੂੰ ਦਿੱਤੇ ਗਏ। 

ਹਰਮਿੰਦਰ ਸਿੰਘ ਕੈਂਥ ਮਲੌਦ
ਮੋਬਾਈਲ 78887 61607


author

Aarti dhillon

Content Editor

Related News