ਅਨਾਜ-ਫਲਾਂ ਲਈ ਭਾਰਤ ’ਤੇ ਨਿਰਭਰ ਇਸਲਾਮਿਕ ਦੇਸ਼

Friday, Jun 10, 2022 - 12:52 PM (IST)

ਅਨਾਜ-ਫਲਾਂ ਲਈ ਭਾਰਤ ’ਤੇ ਨਿਰਭਰ ਇਸਲਾਮਿਕ ਦੇਸ਼

ਜਲੰਧਰ– ਨੂਪੁਰ ਸ਼ਰਮਾ ਤੇ ਨਵੀਨ ਕੁਮਾਰ ਜਿੰਦਲ ਨੂੰ ਭਾਜਪਾ ਨੇ ਭਾਵੇਂ ਪਾਰਟੀ ’ਚੋਂ ਕੱਢ ਦਿੱਤਾ ਹੋਵੇ ਪਰ ਜਿਸ ਤਰ੍ਹਾਂ ਇਸਲਾਮਿਕ ਦੇਸ਼ਾਂ ਅਤੇ ਮੁਸਲਿਮ ਬਹੁ-ਗਿਣਤੀ ਵਾਲੇ ਦੇਸ਼ਾਂ ਨੇ ਪ੍ਰਤੀਕਿਰਿਆ ਦਿੱਤੀ, ਉਸ ’ਤੇ ਬਹਿਸ ਖਤਮ ਨਹੀਂ ਹੋਈ। 57 ਇਸਲਾਮਿਕ ਜਾਂ ਮੁਸਲਿਮ ਬਹੁਗਿਣਤੀ ਵਾਲੇ ਦੇਸ਼ਾਂ ਦੇ ਸੰਗਠਨ ਆਰਗੇਨਾਈਜ਼ੇਸ਼ਨ ਆਫ ਇਸਲਾਮਿਕ ਕੋਆਪ੍ਰੇਸ਼ਨ (ਓ. ਆਈ. ਸੀ.) ਨੇ ਵੀ ਇਸ ਮਾਮਲੇ ’ਚ ਭਾਰਤ ਨੂੰ ਲੰਮੇ ਹੱਥੀਂ ਲਿਆ ਸੀ।
ਭਾਰਤ ਸਰਕਾਰ ਨੇ ਆਪਣੇ ਅਧਿਕਾਰਤ ਬਿਆਨ ਵਿਚ ਕਿਹਾ ਹੈ ਕਿ ਭਾਰਤ ਸਾਰੇ ਧਰਮਾਂ ਦਾ ਸਨਮਾਨ ਕਰਦਾ ਹੈ। ਜਦੋਂ ਪੈਗੰਬਰ ਮੁਹੰਮਦ ਬਾਰੇ ਵਿਵਾਦਿਤ ਟਿੱਪਣੀ ’ਤੇ ਅਰਬ ਦੇਸ਼ਾਂ ਵੱਲੋਂ ਇਤਰਾਜ਼ ਕੀਤਾ ਗਿਆ ਸੀ, ਉਸ ਵੇਲੇ ਭਾਰਤ ਦੇ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਕਤਰ ਵਿਚ ਸਨ। ਇਸ ਪੂਰੇ ਘਟਨਾਚੱਕਰ ਵਿਚ ਭਾਰਤ ਨੂੰ ਆਲੋਚਨਾ ਦਾ ਸ਼ਿਕਾਰ ਵੀ ਹੋਣਾ ਪਿਆ ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਫਲਾਂ ਤੇ ਅਨਾਜ ਦੇ ਮਾਮਲੇ ’ਚ ਇਹ ਇਸਲਾਮਿਕ ਦੇਸ਼ ਭਾਰਤ ’ਤੇ ਨਿਰਭਰ ਕਰਦੇ ਹਨ।
ਇਸਲਾਮਿਕ ਦੇਸ਼ਾਂ ਵਿਚ ਹਨ 76 ਲੱਖ ਭਾਰਤੀ
ਭਾਰਤ ਵਿਚ ਘੱਟ ਗਿਣਤੀਆਂ ਦੀ ਹਾਲਤ ’ਤੇ ਗਲਤ ਪ੍ਰਚਾਰ ਦੀਆਂ ਕੋਸ਼ਿਸ਼ਾਂ ਦਰਮਿਆਨ ਅਰਬ ਦੇਸ਼ਾਂ ਤੋਂ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ।
ਇਕ ਪਾਸੇ ਇਸਲਾਮਿਕ ਸਹਿਯੋਗ ਸੰਗਠਨ (ਓ. ਆਈ. ਸੀ.) ਦੇਸ਼ਾਂ ਦੀ ਆਰਥਿਕ ਤਰੱਕੀ ਵਿਚ ਲਗਭਗ 76 ਲੱਖ ਭਾਰਤੀ ਯੋਗਦਾਨ ਪਾ ਰਹੇ ਹਨ, ਉੱਥੇ ਹੀ ਇਹ ਦੇਸ਼ ਅਨਾਜ ਤੇ ਫਲਾਂ ਲਈ ਕਾਫੀ ਹੱਦ ਤਕ ਭਾਰਤ ’ਤੇ ਨਿਰਭਰ ਹਨ। ਅਰਬ-ਬ੍ਰਾਜ਼ੀਲ ਚੈਂਬਰ ਆਫ ਕਾਮਰਸ ਦੀ ਰਿਪੋਰਟ ਮੁਤਾਬਕ ਭਾਰਤ ਕੋਰੋਨਾ ਮਹਾਮਾਰੀ ’ਚ ਖਾੜੀ ਦੇ 22 ਦੇਸ਼ਾਂ ਨੂੰ ਖਾਣ-ਪੀਣ ਦੀਆਂ ਵਸਤਾਂ ਦੇ ਐਕਸਪੋਰਟ ’ਚ ਸਭ ਤੋਂ ਉੱਪਰ ਰਿਹਾ ਹੈ।
ਬ੍ਰਾਜ਼ੀਲ ਨੂੰ ਅਰਬ ਦੇਸ਼ਾਂ ਨੂੰ ਅਨਾਜ ਮੁਹੱਈਆ ਕਰਵਾਉਣ ’ਚ 30 ਦਿਨ ਲੱਗਦੇ ਹਨ, ਜਦੋਂਕਿ ਭਾਰਤ ਅਨਾਜ, ਫਲ, ਸਬਜ਼ੀਆਂ, ਖੰਡ ਤੇ ਮੀਟ ਵਰਗੇ ਖੁਰਾਕ ਉਤਪਾਦ ਸਿਰਫ਼ 7 ਦਿਨਾਂ ਵਿਚ ਮੁਹੱਈਆ ਕਰਵਾਉਂਦਾ ਹੈ।
ਭਾਰਤ ਨੇ ਕਤਰ ਨੂੰ ਦਿੱਤਾ ਹੈ ਅਨਾਜ ਸੁਰੱਖਿਆ ਦਾ ਭਰੋਸਾ
ਭਾਰਤ ਨੇ ਇਸ ਹਫ਼ਤੇ ਦੇ ਸ਼ੁਰੂ ਵਿਚ ਕਤਰ ਨੂੰ ਦੇਸ਼ ਦੀ ਖੁਰਾਕ ਸੁਰੱਖਿਆ ਨੂੰ ਪੂਰਾ ਕਰਨ ਵਿਚ ਮਦਦ ਦੇਣ ਦਾ ਭਰੋਸਾ ਦਿੱਤਾ ਸੀ।
ਦੱਸ ਦੇਈਏ ਕਿ ਕਤਰ ’ਤੇ ਅੱਤਵਾਦ ਨੂੰ ਫੰਡ ਦੇਣ ਦਾ ਦੋਸ਼ ਲੱਗਾ ਸੀ। ਇਸ ਤੋਂ ਬਾਅਦ ਉਸ ਦੇ 3 ਗੁਆਂਢੀ ਦੇਸ਼ਾਂ ਸੰਯੁਕਤ ਅਰਬ ਅਮੀਰਾਤ, ਸਾਊਦੀ ਅਰਬ ਤੇ ਬਹਿਰੀਨ ਨੇ ਕੂਟਨੀਤਕ ਸਬੰਧ ਤੋੜ ਲਏ ਸਨ। ਉਸ ਵੇਲੇ ਤੋਂ ਕਤਰ ਗੰਭੀਰ ਖੁਰਾਕ ਸੰਕਟ ’ਚੋਂ ਲੰਘ ਰਿਹਾ ਹੈ।
ਇੱਧਰ ਕਤਰ ਦੇ ਆਪਣੇ 3 ਦਿਨਾ ਦੌਰੇ ਦੌਰਾਨ ਭਾਰਤ ਦੇ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਕਤਰ ਸਰਕਾਰ ਨੂੰ ਖੁਰਾਕ ਸੁਰੱਖਿਆ ਨੂੰ ਪੂਰਾ ਕਰਨ ਵਿਚ ਭਾਰਤ ਦੇ ਸਹਿਯੋਗ ਦਾ ਭਰੋਸਾ ਦਿੱਤਾ। ਦੋਵਾਂ ਧਿਰਾਂ ਨੇ ਖੁਰਾਕ ਅਤੇ ਊਰਜਾ ਸੁਰੱਖਿਆ ’ਤੇ ਹਾਲ ਹੀ ਦੇ ਵਿਸ਼ਵ ਵਿਕਾਸ ਦੇ ਪ੍ਰਭਾਵ ’ਤੇ ਚਰਚਾ ਕੀਤੀ। ਉਨ੍ਹਾਂ ਊਰਜਾ ਭਾਈਵਾਲੀ ਲਈ ਆਪਣੀ ਲੰਮੇ ਸਮੇਂ ਦੀ ਵਚਨਬੱਧਤਾ ਨੂੰ ਮੁੜ ਦੁਹਰਾਇਆ।
ਕਣਕ ਲਈ ਵੀ ਭਾਰਤ ’ਤੇ ਨਿਰਭਰ ਹਨ ਇਸਲਾਮਿਕ ਦੇਸ਼
ਯੂਕ੍ਰੇਨ ਦੀ ਜੰਗ ਤੋਂ ਬਾਅਦ ਭਾਰਤ ਨੇ ਹਾਲਾਤ ਨੂੰ ਦੇਖਦੇ ਹੋਏ ਮਈ ’ਚ ਕਣਕ ਦੇ ਐਕਸਪੋਰਟ ’ਤੇ ਪਾਬੰਦੀ ਲਾ ਦਿੱਤੀ ਸੀ। ਇਸ ਦਾ ਸਭ ਤੋਂ ਵੱਧ ਅਸਰ ਮੱਧ ਪੂਰਬ ਦੇ ਦੇਸ਼ਾਂ ਯੂ. ਏ. ਈ., ਕਤਰ, ਓਮਾਨ ਤੇ ਮਲੇਸ਼ੀਆ ਨੂੰ ਹੋਇਆ। ਭਾਰਤ ਮੁੱਖ ਤੌਰ ’ਤੇ ਆਪਣੇ ਗੁਆਂਢੀ ਦੇਸ਼ਾਂ ਨੂੰ ਕਣਕ ਦਾ ਐਕਸਪੋਰਟ ਕਰਦਾ ਹੈ। 2020-21 ’ਚ ਬੰਗਲਾਦੇਸ਼ ਦਾ ਇਸ ਵਿਚ ਸਭ ਤੋਂ ਵੱਧ ਹਿੱਸਾ 54 ਪ੍ਰਤੀਸ਼ਤ ਤੋਂ ਵੱਧ ਸੀ। 2020-21 ’ਚ ਭਾਰਤ ਨੇ ਯਮਨ, ਅਫਗਾਨਿਸਤਾਨ, ਕਤਰ ਤੇ ਇੰਡੋਨੇਸ਼ੀਆ ਵਰਗੇ ਦੇਸ਼ਾਂ ਨੂੰ ਕਣਕ ਦੀ ਸਪਲਾਈ ਕੀਤੀ।
ਡਾਇਰੈਕਟੋਰੇਟ ਜਨਰਲ ਆਫ ਕਮਰਸ਼ੀਅਲ ਇੰਟੈਲੀਜੈਂਸ ਐਂਡ ਸਟੈਟਿਸਟਿਕਸ ਦੇ ਅੰਕੜਿਆਂ ਅਨੁਸਾਰ 2020-21 ’ਚ ਭਾਰਤੀ ਕਣਕ ਲਈ ਚੋਟੀ ਦੇ 10 ਇੰਪੋਰਟ ਕਰਨ ਵਾਲੇ ਦੇਸ਼ ਬੰਗਲਾਦੇਸ਼, ਨੇਪਾਲ, ਸੰਯੁਕਤ ਅਰਬ ਅਮੀਰਾਤ, ਸ਼੍ਰੀਲੰਕਾ, ਯਮਨ, ਅਫਗਾਨਿਸਤਾਨ, ਕਤਰ, ਇੰਡੋਨੇਸ਼ੀਆ, ਓਮਾਨ ਤੇ ਮਲੇਸ਼ੀਆ ਹਨ।
ਇਸਲਾਮਿਕ ਦੇਸ਼ਾਂ ਦੇ ਸੰਗਠਨ ’ਚ 57 ਦੇਸ਼
ਮੰਤਰਾਲਾ ਨੇ ਕਿਹਾ ਕਿ 2016-17 ’ਚ ਭਾਰਤ ਦੀ ਕਣਕ ਦੇ ਐਕਸਪੋਰਟ ਵਿਚ 94 ਫੀਸਦੀ ਤੋਂ ਵੱਧ ਯੋਗਦਾਨ ਪਾਉਣ ਵਾਲੇ ਚੋਟੀ ਦੇ 10 ਦੇਸ਼ ਹੁਣ 2020-21 ਵਿਚ 99 ਫੀਸਦੀ ਐਕਸਪੋਰਟ ਲਈ ਯੋਗਦਾਨ ਪਾਉਂਦੇ ਹਨ, ਜੋ ਕਿ ਮਾਤਰਾ ਤੇ ਮੁੱਲ ਦੋਵਾਂ ਵਿਚ ਹੈ। ਇਸਲਾਮਿਕ ਦੇਸ਼ਾਂ ਦੇ ਸੰਗਠਨ ਵਿਚ 57 ਦੇਸ਼ ਹਨ। ਇਸ ਦੀ ਸਥਾਪਨਾ 25 ਸਤੰਬਰ 1969 ਨੂੰ ਮੋਰੱਕੋ ਵਿਚ ਕੀਤੀ ਗਈ ਸੀ।
ਉਸ ਵੇਲੇ ਇਸ ਦਾ ਨਾਂ ਆਰਗੇਨਾਈਜ਼ੇਸ਼ਨ ਆਫ਼ ਦਿ ਇਸਲਾਮਿਕ ਕਾਨਫਰੰਸ ਸੀ। 28 ਜੂਨ 2011 ਨੂੰ ਇਸ ਦਾ ਨਾਂ ਬਦਲ ਕੇ ਓ. ਆਈ. ਸੀ. ਕਰ ਦਿੱਤਾ ਗਿਆ। ਓ. ਆਈ. ਸੀ. ਦੇ 56 ਦੇਸ਼ਾਂ ਦੀ ਆਬਾਦੀ 189 ਕਰੋੜ ਹੈ, ਜੋ ਵਿਸ਼ਵ ਦੀ ਆਬਾਦੀ ਦਾ 24.35 ਫੀਸਦੀ ਬਣਦੀ ਹੈ।
ਭਾਰਤੀ ਵਿਦੇਸ਼ ਮੰਤਰਾਲਾ-2020 ਦੇ ਅੰਕੜੇ
21 ਫੀਸਦੀ ਕੁਲ ਇੰਪੋਰਟ ਕੀਤਾ ਕਾਜੂ 2020 ’ਚ
ਯੂ. ਏ. ਈ. ਨੇ ਭਾਰਤ ਤੋਂ ਲਿਆ
24 ਫੀਸਦੀ ਚਾਹ ਈਰਾਨ ਨੇ ਭਾਰਤ ਤੋਂ ਲਈ,
ਕੀਮਤ 19.81 ਕਰੋਡ਼ ਡਾਲਰ
15 ਫੀਸਦੀ ਡੇਅਰੀ ਉਤਪਾਦ ਯੂ. ਏ. ਈ. ਨੇ,
6 ਫੀਸਦੀ ਸਾਊਦੀ ਨੇ ਮੰਗਵਾਏ
76 ਲੱਖ ਭਾਰਤੀ ਖਾੜੀ ਦੇਸ਼ਾਂ ਵਿਚ ਕੰਮ ਕਰ
ਰਹੇ, 3.41 ਲੱਖ ਯੂ. ਏ. ਈ. ਵਿਚ
5.95 ਕਰੋਡ਼ ਦੇ ਫਲ, ਜੂਸ ਸਾਊਦੀ ਨੂੰ ਭਾਰਤ ਨੇ ਮੁਹੱਈਆ ਕਰਵਾਏ


author

Aarti dhillon

Content Editor

Related News