ਨਸ਼ਾ

Monday, Jul 09, 2018 - 05:54 PM (IST)

ਨਸ਼ਾ

ਨਸ਼ਾ ਬੋਤਲ ਵਿਚ ਹੈ, ਕਿ ਉਸਦੀਆਂ ਅੱਖਾਂ ਵਿਚ ਹੈ,  
ਨਸ਼ਾ ਚਿੱਟੇ ਵਿਚ ਹੈ, ਕਿ ਮਿੱਠੇ ਵਿਚ ਹੈ।
ਨਸ਼ਾ ਸੱਪ ਦੇ ਜ਼ਹਿਰ ਵਿਚ ਹੈ, ਕਿ ਮਹਿਬੂਬ ਦੇ ਰਾਹਵਾਂ ਵਿਚ ਹੈ।
ਨਸ਼ਾ ਭੰਗ ਵਿਚ ਹੈ, ਕਿ ਸ਼ਿਵ ਦੀਆਂ ਗੁਫਾਵਾਂ ਵਿਚ ਹੈ,
ਨਸ਼ਾ ਅਫੀਮ ਵਿਚ ਹੈ, ਕਿ ਕਿਸੇ ਦੀਆਂ ਦੁਆਵਾਂ ਵਿਚ ਹੈ।
ਨਸ਼ਾ ਚਿਲਮਾਂ ਵਿਚ ਹੈ, ਕਿ ਨਸ਼ਾ ਇਲਮਾਂ ਵਿਚ ਹੈ,
ਨਸ਼ਾ ਗੀਤਾਂ ਵਿਚ ਹੈ, ਕਿ ਮੀਤਾ ਵਿਚ ਹੈ। 
ਨਸ਼ਾ ਰਾਤਾਂ ਵਿਚ ਹੈ , ਕਿ ਸਾਧੂ ਦੀਆਂ ਬਾਤਾਂ ਵਿਚ ਹੈ।
- ਸੰਦੀਪ ਕੁਮਾਰ ਨਰ ਬਲਾਚੌਰ 
- ਮੋਬਾਈਲ  9041543692


Related News