ਆਪਣਾ ਹੱਕ ਪਛਾਣ

04/05/2018 4:37:25 PM

ਉ- ਉੱਠ ਦਲਿਤਾ ਸੁੱਤਿਆ,
ਅ- ਆਪਣੇ ਆਪ ਨੂੰ ਜਾਣ।
Â- ਏਧਰ ਓਧਰ ਕਿਉਂ ਭਟਕਦਾ,
ਸ- ਸਕਿਆਂ ਤਾਂਈ ਪਛਾਣ।
ਹ- ਹਰਦਮ ਬਾਬਾ ਸਾਹਿਬ ਦੀ,
ਕ- ਕਲਮ ਬਣਾ ਕਿਰਪਾਨ।
ਖ- ਖੰਭ ਕੁਤਰ ਮਨੂੰਵਾਦ ਦੇ,
ਗ- ਗਾਏਗਾ ਗੁਣ ਜਹਾਨ।
ਘ- ਘਰ ਤੇਰਾ ਜਿਹਨੇ ਸਾਂਭਿਆ,
ਙ- ਖਾਲੀ ਕਰੂ ਬੇਈਮਾਨ।
ਚ- ਚਮਚਾਗਿਰੀ ਨੂੰ ਛੱਡ ਦੇ,
ਛ- ਛੱਡ ਬਣਨਾ ਅਨਜਾਣ।
ਜ- ਜੰਗ ਜਿੱਤ ਲੈ ਬੇਲੀਆ,
ਝ- ਝੱਟ ਨਿਕਲਜੂ ਕਾਣ।
ਞ- ਖਾਲੀ ਘਰ ਹੋਏਗਾ,
ਟ- ਟੁੱਟ ਗਿਆ ਬਾਣ।
ਠ- ਠੱਲ ਪਾ ਅੱਤਿਆਚਾਰ ਨੂੰ,
ਡ- ਡੰਗ ਨਾ ਮਾਰੂ ਬੇਈਮਾਨ।
ਢ- ਢਾਹ ਦੇ ਮਹਿਲ ਵਗਾਰ ਦੇ,
ਣ- ਨਾ ਰਹਿ ਅਨਜਾਣ।
ਤ- ਤੋੜ ਗੁਲਾਮੀ ਬੇੜੀਆਂ
ਥ- ਥਿੜਕੀਂ ਨਾ ਐਹ ਇਨਸਾਨ।
ਦ- ਦੁੱਖ ਮਿਟ ਜਾਣਗੇ,
ਧ- ਧ੍ਰੋਅ ਨਾ ਕਰੂ ਸ਼ੈਤਾਨ।
ਨ- ਨ ਜ਼ੁਲਮ ਕੋਈ ਹੋਏਗਾ,
ਪ- ਪੱਕਾ ਹੋਏਗਾ ਮਾਣ।
ਫ- ਫੜ ਗਿੱਚੀਓਂ ਬੇਈਮਾਨ ਨੂੰ
ਬ- ਬਾਂਦਰ ਓਸ ਨੂੰ ਜਾਣ।
ਭ- ਭੇਡਾਂ ਬੱਕਰੀਆਂ
ਮ- ਮੇਰੀ ਮੇਰੀ ਨਾ ਗਾਣ। (ਗਾਉਂਣ)
ਯ- ਯਕੀਨਣ ਫਿਰ ਤਾਂ,
ਰ- ਰੁਲ ਜਾਏਗਾ ਸ਼ੈਤਾਨ।
ਲ- ਲਾਹ ਗੁਲਾਮੀ ਬੇੜੀਆਂ,
ਵ- ਵੇਖੇਗਾ ਕੁਲ ਜਹਾਨ।
ੜ- ਖਾਲੀ ਫਿਰ ਨਹੀਂ ਰਹੇਗਾ,
ਆਪਣਾ ਹਕ ਪਛਾਣ।
ਪਰਸ਼ੋਤਮ ਲਾਲ ਸਰੋਏ
ਮੋਬਾ: 91-92175-44348


Related News