1947 ਹਿਜਰਤਨਾਮਾ - 24 : ਸ੍ਰੀ ਉਜਾਗਰ ਮਸਕੀਨ ਵੇਂਡਲ

07/07/2020 3:18:05 PM

ਲੇਖਕ : ਸਤਵੀਰ ਸਿੰਘ ਚਾਨੀਆਂ
92569-73526

ਭਾਰਤ ਵੰਡ ਸਮੇਂ ਹੋਏ ਫਿਰਕੂ ਫਸਾਦਾਂ ਦੇ ਇਕ ਇਤਿਹਾਸਿਕ ਪੀੜਤ ਪਾਤਰ ਨੇ ਆਪ ਬੀਤੀ ਇੰਞ ਕਹਿ ਸੁਣਾਈ-

"ਜੀ ਜਨਾਬ ਮੈਂ ਉਜਾਗਰ ਮਸਕੀਨ ਵਲਦ ਇੰਦਰ ਦਾਸ ਵਲਦ ਦਿਆਲ ਕੌਮ ਵਾਲਮੀਕ ਮੌਜ੍ਹਾ ਚੱਕ ਵੇਂਡਲ ਜ਼ਿਲ੍ਹਾ ਜਲੰਧਰ ਤੋਂ ਬੋਲ ਰਿਹੈਂ। ਮੇਰਾ ਬਾਪ ਇੰਦਰ ਦਾਸ ਦੂਜਿਆਂ ਵੱਲ ਦੇਖਾ ਦੇਖੀ ਬਿਹਤਰ ਆਰਥਿਕਤਾ ਦੀ ਭਾਲ ਵਿਚ ਵਿਆਹ ਕਰਵਾਉਣ ਉਪਰੰਤ ਜ਼ਿਲ੍ਹਾ ਮਿੰਟਗੁਮਰੀ ਦੇ ਚੱਕ ਨੰ: ਛੇ ਵਿਚ ਪਰਵਾਸ ਕਰ ਗਏ। ਹੋਰ ਵੀ ਕਈ ਜਾਣ ਪਛਾਣ ਵਾਲੇ ਰਿਸ਼ਤੇਦਾਰ ਉਧਰ ਪਹਿਲਾਂ ਹੀ ਗਏ ਹੋਏ ਸਨ। ਪਹਿਲਾਂ ਤਾਂ ਉਧਰ ਜਾ ਕੇ ਸੀਰੀ ਪੁਣਾ ਕੀਤਾ। ਫਿਰ ਹੌਲੀ-ਹੌਲੀ ਮਿਹਨਤ ਕਰਕੇ ਅੱਧੇ ਦੇ ਕਰੀਬ ਮੁਰੱਬਾ ਖੁਦ ਠੇਕੇ ’ਤੇ ਲੈ ਲਿਆ। ਜ਼ਮੀਨ ਨਹਿਰੀ ਸੀ, ਸੋ ਕੰਮ ਚੰਗਾ ਤੁਰ ਪਿਆ। ਕਣਕ, ਮੱਕੀ, ਨਰਮਾ ਖੂਬ ਮੌਲਦਾ ਸੀ। ਨਜ਼ਦੀਕ ਪੈਂਦੀ ਮੰਡੀ ਬੂਰੇਵਾਲ ਜਾ ਕੇ ਜਿਣਸਾਂ ਵੇਚਦੇ।

ਦੇਸ਼ ਦੀ ਸ਼ਾਨ ਮੁੰਬਈ ਦਾ ਮਸ਼ਹੂਰ ‘ਰਾਇਲ ਓਪੇਰਾ ਹਾਊਸ’

ਬੂਰੇਵਾਲ ਮੰਡੀ ’ਚ ਹੀ ਆਪਣੇ ਇਧਰ ਨਕੋਦਰ ਹਲਕੇ ਦੇ ਜਥੇ: ਕੁਲਦੀਪ ਸਿੰਘ ਵਡਾਲਾ ਅਤੇ ਸ. ਉਮਰਾਓ ਸਿੰਘ ਹੋਰਾਂ ਦੇ ਬਜ਼ੁਰਗਾਂ ਸ.ਬਖਤਾਵਰ ਸਿੰਘ ਵਗੈਰਾ ਦੀ ਚੌਧਰ ਸੀ, ਜੋ ਅਪਣੀ ਅਦਾਲਤ ਵੀ ਲਾਇਆ ਕਰਦੇ ਸਨ। ਅਸੀਂ ਕੁੱਲ 5 ਭਰਾ ਤੇ 2 ਭੈਣਾਂ ਸਾਂ। ਸਾਰੇ ਉਧਰਲੇ ਹੀ ਪੈਦਾਇਸ਼ੀ। ਵੱਡੀ ਭੈਣ ਤਾਂ ਉਧਰ ਹੀ ਵੰਡ ਤੋਂ ਪਹਿਲਾਂ ਵਿਆਹੀ ਹੋਈ ਸੀ। ਮੈਂ ਪ੍ਰਾ: ਸਕੂਲ ਉਧਰ ਹੀ ਪਾਸ ਕੀਤਾ। ਸਾਡੇ ਉਸਤਾਦ ਇਬਰਾਹੀਮ ਬਹੁਤ ਹੀ ਸਖਤ ਮਿਜਾਜ਼ ਪਰ ਮਿਹਨਤੀ ਸਨ। ਬੱਚਿਆਂ ਵਿਚ ਕੌਮ ਪ੍ਰਸਤੀ ਦੀ ਭਾਵਨਾ ਬਹੁਤ ਭਰਦੇ । ਅਤਾ ਉਲ੍ਹਾ ਸ਼ਾਹ ਬੁਖਾਰੀ ਮਿੰਟਗੁਮਰੀ ਦਾ ਲੋਕਲ ਸਰਗਰਮ ਲੀਡਰ ਹੋਇਆ ਕਰਦਾ ਸੀ, ਜੋ ਅੰਗਰੇਜਾਂ ਖਿਲਾਫ ਅਕਸਰ ਜਲਸੇ ਜਲੂਸ ਕੱਢਦੇ ਰਹਿੰਦੇ। ਅਸੀਂ ਬੱਚੇ ਵੀ ਸ਼ਿਰਕਤ ਕਰਦੇ।
                                    
'ਨੀ ਤੂੰ ਕਰ ਲੈ ਬਿਸਤਰਾ ਗੋਲ-ਇਥੇ ਹੈ ਨੀ ਤੇਰੀ ਲੋੜ'।
'ਬੱਲਿਆ ਰਾਜ ਅੰਗਰੇਜਾਂ ਦਾ ਇਥੋਂ ਚੱਲਿਆ'।

ਆਦਿ ਨਾਅਰੇ ਲਾਉਂਦੇ। ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ਵੇਲੇ ਮੈਂ ਪ੍ਰ: ਸਕੂਲ ਵਿਚ ਪੜ੍ਹਦਾ ਸਾਂ। ਉਸ ਵਕਤ ਮੰਡੀ ਬੂਰੇਵਾਲਾ ਵਿਚ ਬੜਾ ਰੋਹ ਅਫਜ਼ਾ ਜਲੂਸ ਨਿਕਲਿਆ। ਅੰਗਰੇਜ ਸਰਕਾਰ ਖਿਲਾਫ ਲੋਕਾਂ ਵਿਚ ਬੜਾ ਰੋਹ ਸੀ।

ਕਰਨਾਟਕ ਨੂੰ ਸੋਕੇ ਦੀ ਸਮੱਸਿਆ ਤੋਂ ਉਭਾਰਨ ਵਾਲੇ "ਮੈਨ ਆਫ ਪਾਂਡਸ" ਦੀ ਸੁਣੋ ਕਹਾਣੀ (ਵੀਡੀਓ)

ਤਦੋਂ ਮੁੰਡਿਆਂ ਵਿਚ ਘੁਲਣ ਦਾ ਬਹੁਤ ਸ਼ੌਂਕ ਹੁੰਦਾ ਸੀ। ਸਾਡੇ ਗੁਆਂਡ 4 ਚੱਕ ਵਿਚ ਉਸਤਾਦ ਸਾਈਂ ਮੁਹੰਮਦ ਉਰਫ ਮੰਦ ਅਧੀਨ ਇਕ ਅਖਾੜਾ ਚੱਲਦਾ ਸੀ। ਉਸਤਾਦ ਜੀ ਸਾਨੂੰ ਸਿੰਝਾਂ ਤੇ ਦੂਰ ਦੂਰ ਤੱਕ ਲੈ ਕੇ ਜਾਂਦੇ। ਸਮਾਂ ਅਪਣੀ ਚਾਲੇ ਬਹੁਤ ਸੋਹਣਾਂ ਚੱਲਦਾ ਪਿਆ ਸੀ। ਸੰਨ 47 ਨਜ਼ਦੀਕ ਆ ਗਿਆ ਤੇ ਭਾਰਤੀ ਆਜ਼ਾਦੀ ਦਾ ਪਰਵਾਨਾ ਵੀ। ਦੰਗੇ ਫਸਾਦ ਪਹਿਲੋਂ ਪੋਠੋਹਾਰ ਦੇ ਇਲਾਕੇ ਤੋਂ ਸ਼ੁਰੂ ਹੋਏ ਜੋ ਹੌਲੀ ਹੌਲੀ ਸਾਰੇ ਪੰਜਾਬ ਵਿਚ ਫੈਲ ਗਏ। ਸਭਨਾ ਇਹੋ ਸਮਝਿਆ ਕਿ 2-4 ਦਿਨ ਦਾ ਰੌਲ਼ਾ ਗੌਲ਼ਾ ਹੈ ਆਪੇ ਥੰਮ ਜਾਵੇ ਗਾ। ਪਰ ਰੌਲ਼ਾ ਘਟਣ ਦੀ ਬਜਾਏ ਅਮਰ ਵੇਲ ਦੀ ਤਰਾਂ ਵਧੀ ਹੀ ਜਾਵੇ।

ਅਲੀ ਅਲੀ-ਸਤਿ ਸ਼੍ਰੀ ਅਕਾਲ ਦੇ ਨਾਅਰੇ ਕਦੇ ਖੱਬਿਓਂ ਤੇ ਕਦੇ ਸੱਜਿਓਂ ਉਠਣ ਤੇ ਵੱਢ-ਵਡਾਂਗਾ ਹੋਵੇ। ਹਿੰਦੂ-ਸਿੱਖਾਂ ਦੀ ਗਿਣਤੀ ਪੋਠੋਹਾਰ ਇਲਾਕੇ ਵਿਚ ਘੱਟ ਹੋਣ ਕਾਰਨ ਬਹੁਤਾ ਨੁਕਸਾਨ ਹੋਇਆ ਪਰ ਬਾਰ ਦੇ ਇਲਾਕੇ ਵਿਚ ਬਰਾਬਰ ਦੀ ਟੱਕਰ ਦਿੱਤੀ ਗਈ। ਸਾਡਾ ਪਰਿਵਾਰ ਵੀ ਥੋੜਾ ਬਹੁਤਾ ਸਾਮਾਨ ਚੁੱਕ ਕੇ, ਬਾਕੀਆਂ ਨਾਲ ਮਿਲ ਕੇ ਚੱਕ 4 ਵਿਚ ਲੱਗੇ ਕੈਂਪ ਵਿਚ ਜਾ ਬੈਠਾ। ਉਥੋਂ ਹੀ ਗੱਡਿਆਂ ਦੇ ਕਾਫਲੇ ਕੁਝ ਦਿਨਾਂ ਬਾਅਦ ਫਿਰੋਜਪੁਰ ਲਈ ਚੱਲੇ। ਕੁਰਲਾਹਟ ਵਿਚ ਮੈਂ ਤੇ ਮੇਰੀ ਭੈਣ ਬਾਕੀ ਪਰਿਵਾਰ ਤੋਂ ਵਿਛੜ ਗਏ।

ਘਰ ਵਿਚ ਬੱਚਿਆਂ ਨੂੰ ਸਹਿਣਸ਼ੀਲ ਕਿਵੇਂ ਬਣਾਈਏ ?

ਸਾਡੇ ਗੱਡਿਆਂ ਦੇ ਕਾਫਲੇ ਦਾ ਲੀਡਰ ਜਥੇਦਾਰ ਭਾਨ ਸਿੰਘ ਨਾਮੇ ਸੀ, ਜੋ ਕਿਸੇ ਵੇਲੇ ਜਿਊਣਾ ਮੌੜ ਦਾ ਸੰਗੀ ਸਾਥੀ ਵੀ ਰਿਹਾ ਸੀ। ਸਾਡਾ ਬਾਕੀ ਪਰਿਵਾਰ ਨਾਲ ਮੇਲ ਨਾ ਹੋਇਆ ਉਹ ਸਾਨੂੰ ਤੇ ਅਸੀਂ ਉਨ੍ਹਾਂ ਨੂੰ ਰੋਂਦੇ ਰਹੇ। ਪਸ਼ੂ ਵੀ ਸੱਭ ਤਿਰਹਾਏ ਤੇ ਬੰਦੇ ਵੀ। ਕਿਧਰੋਂ ਪਾਣੀ ਪੀਣ ਲਈ ਨਾ ਮਿਲੇ। ਬੱਚੇ ਪਾਣੀ ਲਈ ਵਿਲਕਣ। ਪਾਕ ਪਟਨ ਲੰਘ ਕੇ ਰਸਤੇ ਵਿਚ 1-2 ਖੂਹ ਆਏ ਪਰ ਉਨ੍ਹਾਂ ਵਿਚ ਵੀ ਲੋਥਾਂ ਪਈਆਂ ਤਰਨ। ਬੁਰੇ ਹਾਲ ਤੇ ਬੌਂਕੇ ਦਿਹਾੜੇ। ਇਕ ਤਾਂ ਭੂੱਖ ਤੇਹ ਦੇ ਸਤਾਏ ਸਾਰੇ ਜੀਵ, ਦੂਜਾ ਕਾਫਲੇ ਉਪਰ ਹਮਲੇ ਦਾ ਡਰ। ਗੱਡਿਆਂ ਉਪਰ ਤਾਂ ਸਾਮਾਨ ਲੱਦਿਆ ਹੋਇਆ ਸੀ ਜਾਂ ਬੱਚੇ ਬੁੱਢੇ ਬੀਮਾਰ ਹੀ ਬੈਠੇ ਸਨ। ਸੋ ਬਹੁਤੇ ਤਾਂ ਤੁਰ ਕੇ ਹੀ ਗੱਡਿਆਂ ਦੇ ਨਾਲ ਨਾਲ ਸਨ। ਜਦ ਤੁਰਨ ਦੀ ਸੱਤਿਅ ਨਾ ਰਹੀ ਤਾਂ ਰਸਤੇ ਵਿਚ ਆਏ ਇਕ ਹੋਰਸ ਖੂਹ ਤੋਂ ਪਾਣੀ ਲਈ ਰੁਕੇ।

ਤਾਂ ਕੀ ਦੇਖਦੇ ਹਾਂ ਕਿ ਉਹ ਪਾਣੀ ਵੀ ਲਹੂ ਮਿਲਿਆ ਸੀ, ਜੋ ਕਿ ਅਸਾਂ ਕੱਪੜ ਛਾਣ ਕਰ ਕੇ ਪੀਤਾ ਤੇ ਪਸ਼ੂਆਂ ਨੂੰ ਵੀ ਪਿਲਾਇਆ। ਅੱਗੇ ਕਸਬਾ ਹਵੇਲੀ ਆਇਆ ਤਾਂ ਸਾਰਿਆਂ ਨੇ ਜੁਝ ਸਮਾਂ ਰੁਕ ਕੇ ਦਮ ਲਿਆ। ਨਾਲ ਹੀ ਸਿਆਣਿਆਂ ਮਿਲ ਕੇ ਸਲਾਹ ਕੀਤੀ ਕਿ ਅੱਗੇ ਹੈੱਡ ਸੁਲੇਮਾਨ ਦਾ ਪੁਲ਼ ਹੈ, ਜਿਥੇ ਡਾਹਢਾ ਖਤਰਾ ਹੋ ਸਕਦਾ ਹੈ- ਕਿਵੇਂ ਕਰੀਏ। ਤਦੋਂ ਹੀ ਜਥੇਦਾਰ ਭਾਨ ਸਿੰਘ ਨੇ ਲਲਕਾਰਾ ਮਾਰ ਕੇ ਕਿਹਾ ਕਿ ਪਾਰ ਜਾਣਾ ਵੀ ਹੈ ਖਤਰਾ ਵੀ ਹੈ ਕਿਓਂ ਨਾ ਸਨਮੁੱਖ ਹੋ ਕੇ ਸ਼ਹੀਦੀਆਂ ਦੇਈਏ। ਫਿਰ ਕੀ ਸੀ ਚੰਗੇ ਚੰਗੇ ਚੋਣਵੇਂ ਜਵਾਨ ਤਲਵਾਰਾਂ ਲੈ ਕੇ ਗੱਡਿਆਂ ਦੇ ਨਾਲ ਨਾਲ ਹੋ ਤੁਰੇ। ਪੁੱਲ਼ ’ਤੇ ਪਹੁੰਚਦਿਆਂ ਹੀ ਖਤਰਾ ਜਾਣ ਕੇ ਜਥੇ: ਭਾਨ ਸਿੰਘ ਨੇ ਜੈਕਾਰਾ ਛੱਡਿਆ ਤਾਂ ਤਦੋਂ ਹੀ ਇਕ ਚਮਤਕਾਰ ਹੋਇਆ ਕਿ ਮਿਲਟਰੀ ਆਣ ਪਹੁੰਚੀ। ਇਕ ਸਿੱਖ ਫੌਜੀ ਅਫਸਰ ਨੇ ਕੁੱਝ ਹਵਾਈ ਫਾਇਰ ਕੀਤੇ। ਤਾਂ ਸੈਂਕੜੇ ਹਥਿਆਰਾਂ ਨਾਲ ਲੈਸ ਮੁਗਲਈ ਖਤਾਨਾਂ ’ਚੋਂ ਨਿਕਲ ਕੇ ਭੱਜ ਉਠੇ। ਇਸ ਤਰਾਂ ਅਸੀਂ ਉਸ ਮੌਤ ਦੀ ਘਾਟੀ ਨੂੰ ਪਾਰ ਕੀਤਾ।

ਪਵਨ ਪੁੱਤਰ ਹਨੂੰਮਾਨ ਦੀ ਕ੍ਰਿਪਾ ਦੇ ਪਾਤਰ ਬਣਨ ਲਈ ਮੰਗਲਵਾਰ ਨੂੰ ਕਰੋ ਇਹ ਪੂਜਾ

ਭੁੱਖ ਤੇ ਤੇਹ ਨੇ ਏਨਾ ਸਤਾਇਆ ਕਿ ਦਰੱਖਤਾਂ ਦੇ ਪੱਤੇ ਤੱਕ ਖਾ ਲਏ। ਅਖੀਰ ਇਥੋਂ ਚੱਲ ਕੇ ਤੀਸਰੇ ਦਿਨ ਫਿਰੋਜਪੁਰ ਕੈਂਪ ਵਿਚ ਪਹੁੰਚੇ। ਜਿੱਥੇ ਹੁਣ ਕੋਈ ਦੰਗਿਆਂ ਦਾ ਖਤਰਾ ਨਾ ਰਿਹਾ। ਉੱਥੇ ਰੱਜ ਰੱਜ ਪਾਣੀ ਪੀਤਾ। ਸੁੱਕੀਆਂ ਤੇ ਬੇਹੀਆਂ ਰੋਟੀਆਂ ਵੀ ਗੋਭੀ ਦੇ ਪਰੌਠਿਆਂ ਵਰਗੀਆਂ ਲੱਗਣ। ਭੁੱਖ ਵਿਚ ਛੋਲੇ ਵੀ ਬਦਾਮ ਵਾਲੀ ਗੱਲ ਹੋਈ। ਅਗਲੇ ਦਿਨ ਅਸੀਂ ਲੁਦੇਹਾਣੇ ਲਈ ਗੱਡੇ ਹੱਕੇ। ਲੁਦੇਹਾਣੇ ਤੋਂ ਫਗਵਾੜਾ ਪਹੁੰਚਦਿਆਂ ਕੇਵਲ ਜਥੇ:ਭਾਨ ਸਿੰਘ ਦੇ ਅਪਣੇ ਪਰਿਵਾਰ ਦੇ ਹੀ 3-4 ਗੱਡੇ ਰਹਿ ਗਏ ਤੇ ਬਾਕੀ ਸੱਭ ਅਪਣੇ ਅਪਣੇ ਪਿੰਡਾਂ ਵੱਲ ਚਲੇ ਗਏ।

ਫਗਵਾੜਾ ਪਹੁੰਚ ਕੇ ਮੈਨੂੰ ਭਾਨ ਸਿੰਘ ਹੋਰਾਂ ਮੇਰੇ ਘਰ ਦਾ ਸਿਰਨਾਵਾਂ ਪੁੱਛਿਆ। ਮੇਰੇ ਨਾਲ ਮੇਰੀ ਭੈਣ ਸੀ ਜੋ ਦਿਮਾਗੀ ਤੌਰ ’ਤੇ ਸਹੀ ਨਹੀਂ ਸੀ। ਉਸ ਦੇਵ ਪੁਰਸ਼ ਨੇ ਸਾਨੂੰ ਕੋਲੋਂ ਕਿਰਾਇਆ ਭਾੜਾ ਅਤੇ ਜੇਬ ਖਰਚ ਦੇ ਕੇ ਜਲੰਧਰ ਨੂੰ ਜਾਣ ਵਾਲੇ ਇਕ ਟਰੱਕ ਵਿਚ ਬਿਠਵਾ ਦਿੱਤਾ। ਅਸੀਂ ਸਟੇਸ਼ਨ ਤੇ ਉਤਰ ਕੇ ਜੋਤੀ ਚੌਂਕ ਤੁਰ ਕੇ ਹੀ ਜਾ ਪਹੁੰਚੇ। ਉਥੋਂ ਲਾਂਬੜਾ ਜਾਣ ਲਈ ਤਾਂਗਾ ਫੜਿਆ। ਲਾਂਬੜਿਓਂ ਤੁਰ ਕੇ ਪਰਤਾਪ ਪੁਰੇ ਪਹੁੰਚੇ ਜਿੱਥੇ ਮੁਸਲਮਾਨਾਂ ਦਾ ਵੱਡਾ ਕੈਂਪ ਲੱਗਾ ਹੋਇਆ ਸੀ। ਇਸ ਪਿੰਡ ਦਾ ਰੁਲੀਆ ਨਾਮੇ ਬੰਦਾ ਉਧਰ ਸਾਡੇ ਚੱਕ ਵਿਚ ਰਹਿੰਦਾ ਸੀ। ਅਸੀਂ ਪੁੱਛ ਕੇ ਉਨ੍ਹਾਂ ਦੇ ਘਰ ਜਾ ਪਹੁੰਚੇ। ਉਸ ਦੇ ਬੇਟੇ ਕਰਤਾਰੇ ਨੇ ਸਾਡੀ ਖੂਬ ਟਹਿਲ ਸੇਵਾ ਕੀਤੀ।

ਧਾਰਮਿਕ ਕੰਮਾਂ ਲਈ ਵਰਤੋਂ ਕੀਤਾ ਜਾਣ ਵਾਲਾ ‘ਕਪੂਰ’ ਸਰੀਰ ਦੇ ਇਨ੍ਹਾਂ ਰੋਗਾਂ ਦਾ ਕਰਦੈ ਇਲਾਜ

ਅਗਲੇ ਦਿਨ ਤੁਰ ਕੇ ਅਸੀਂ ਖੁਣ-ਖੁਣ ਪਿੰਡ ਪਹੁੰਚੇ ਜਿਥੇ ਮੇਰੇ ਮਾਸੀ ਮਾਸੜ ਰਹਿੰਦੇ ਸਨ। ਉਪਰੰਤ ਅਸੀਂ ਇਸੇ ਪਿੰਡ ਦੇ ਬਾਹਰਵਾਰ ਵਗਦੀ ਬੇਈਂ ਦੇ ਕੰਢੇ ਇਕ ਖੂਹ ਤੇ ਜਾ ਖੜੇ। ਬੇਈਂ ਵਿਚ ਹੜ੍ਹ ਆਇਆ ਹੋਇਆ ਸੀ। ਬੇਈਂ ਦੇ ਪਰਲੇ ਪਾਰ ਸਾਡਾ ਪਿੰਡ ਚੱਕ ਵੇਂਡਲ ਸੀ। ਉਸ ਖੂਹ ਦੇ ਮਾਲਕ ਨੇ ਦੂਜੇ ਪਾਸੇ ਇਕ ਖੂਹ ਵੱਲ ਜਗਤੇ ਅਤੇ ਬੰਤੇ ਦਾ ਨਾਮ ਲੈ ਲੈ 'ਵਾਜਾਂ ਮਾਰੀਆਂ ਕਿ ਬਾਰ ਵਿੱਚੋਂ ਦਿਆਲੇ ਦਾ ਪੋਤਾ ਪੋਤੀ ਆਏ ਨੇ, ਇਨ੍ਹਾਂ ਨੂੰ ਲੰਘਾ ਲੈ। ਉਹ ਕੜਾਹਾ ਲੈ ਕੇ ਉਰਾਰ ਆਇਆ ਅਤੇ ਸਾਨੂੰ ਬੈਠਾ ਕੇ ਪਰਲੇ ਪਾਰ ਲੈ ਗਿਆ। ਉਪਰੰਤ ਅਸੀਂ ਆਪਣੇ ਪਿੰਡ ਵੇਂਡਲ ਪਹੁੰਚ ਗਏ। ਘਰ ਜਾ ਕੇ ਅਸੀਂ ਆਪਣਿਆਂ ਦੇ ਗਲ਼ ਲੱਗ ਲੱਗ ਰੋਏ।

ਮਤਾ ਸਾਡਾ ਦੂਸਰਾ ਜਨਮ ਹੋਇਆ ਹੋਵੇ। ਮੈਨੂੰ ਵੱਡੀ ਚਿੰਤਾ ਇਸ ਗੱਲ ਦੀ ਸੀ ਕਿ ਮੇਰੇ ਮਾਂ ਬਪ 4 ਭਰਾ ਅਤੇ ਇਕ ਭੈਣ ਹਾਲੇ ਉਧਰ ਹੀ ਸਨ। ਮੈਂ ਜਲੰਧਰ ਅਤੇ ਅੰਬਰਸਰ ਦੇ ਕੈਂਪਾਂ ਵਿਚ ਜਾ ਕੇ ਬੜੀ ਭਾਲ਼ ਕੀਤੀ। ਫਿਰ ਮੈਨੂੰ ਸੁੰਧਕ ਲੱਗੀ ਕਿ ਮੇਰਾ ਸਾਰਾ ਪਰਿਵਾਰ ਕੋਈ ਬਚਾਓ ਦਾ ਰਸਤਾ ਨਾ ਹੋਣ ਕਾਰਨ ਮੁਸਲਮਾਨ ਬਣ ਗਿਆ ਹੈ। ਪਰ ਕੋਈ 18-20 ਦਿਨ ਬਾਅਦ ਟਰੱਕ ਰਾਹੀਂ ਇਧਰ ਆਣ ਪਹੁੰਚੇ। ਪਰ ਮੇਰੀ ਮਾਸੀ ਦਾ ਇਕ ਮੁੰਡਾ ਸਰਦਾਰਾ, ਇਕ ਕੁੜੀ ਦੇ ਚੱਕਰ ਵਿਚ ਉਧਰ ਹੀ ਮੁਸਲਮਾਨ ਬਣ ਬੈਠਾ, ਇਧਰ ਨਾ ਆਇਆ। ਕੁੱਝ ਟਿਕ ਟਕਾ ਹੋਇਆ ਤਾਂ ਮੈਂ ਅਪਣੀ ਭੈਣ ਦੇ ਪਿੰਡ ਤਲਵੰਡੀ ਸਲੇਮ ਚਲੇ ਗਿਆ।

PunjabKesari

ਮੇਰਾ ਵਿਆਹ 1953 ਵਿਚ ਪੱਖੋਵਾਲ ਨਜ਼ਦੀਕ ਰੇਲਕੋਚ ਫੈਕਟਰੀ ਹੋਇਆ। ਮੇਰੇ ਘਰ ੪ ਬੇਟੇ ਅਤੇ ੨ ਬੇਟੀਆਂ ਨੇ ਜਨਮ ਲਿਆ। ਹੁਣ ਉਮਰ ਦੇ ਆਖੀਰੀ ਪੜਾ ਚ ਹਾਂ। ਪਸ਼ੂਆਂ ਦਾ ਪੱਠਾ ਦੱਥਾ ਕਰ ਲਈਦਾ ਹੈ। ਵਿਹਲੇ ਸਮੇ ਸੁਖਨ ਦਾ ਕੰਮ ਕਰਦਾ ਹਾਂ। ਲਿਖਣ ਦਾ ਸ਼ੌਂਕ ਮੈਨੂੰ ਮੇਰੇ ਨਾਨਕਿਆਂ ’ਚੋਂ ਰਿਸਤੇਦਾਰ ਊਧਮ ਸਿੰਘ ਜਿਸ ਦਾ ਪਿਛਲਾ ਪਿੰਡ ਪੰਡੋਰੀ ਠਗਾਂ ਨੇੜੇ ਮਲਸੀਆਂ ਸੀ ਤੋਂ ਲੱਗਾ। ਉਹੀ ਮੇਰਾ ਉਸਤਾਦ ਹੋਇਆ। ਪਿੰਗਲ ਅਰੂਜ ਦੀ ਥੋੜੀ ਬਹੁਤੀ ਤਾਲੀਮ ਜਨਾਬ ਮਹਿੰਗਾ ਰਾਮ ਤੋਂ ਲਾਇਲਪੁਰੋਂ ਲਈ। ਜਿਸ ਦਾ ਇਧਰ ਪਿੰਡ ਚਿੱਟੀ ਸੀ ਪਰ ਬਾਅਦ ਵਿਚ ਆਬਾਦ ਸੰਮੀਪੁਰ ਹੋਏ। ਪੇਸ਼ ਹੈ ਮੇਰੀ ਪਠੇਲੀ ਕਵਿਤਾ ਦਾ ਇਕ ਬੰਦ-

' ਪੈਦਾ ਕੀਤਾ ਜਦ ਕਿ ਪਰਮਾਤਮਾ ਨੇ,
ਕਾਲੇ ਗੋਰੇ ਦਾ ਕਿਓਂ ਵਿਚਾਰ ਹੁੰਦਾ।
ਕਿਹੜੀ ਗੱਲ ਅੰਦਰ ਹੁੰਦਾ ਘੱਟ ਕਾਲਾ,
ਕਾਲਾ ਰੰਗ ਕਿਓਂ ਸਦਾ ਖੁਆਰ ਹੁੰਦਾ।'

ਸਿੱਧੀ ਬਿਜਾਈ ਵਾਲੇ ਝੋਨੇ ਦਾ ਫੈਲਾਅ ਘੱਟ ਹੋਣ ਸਬੰਧੀ 'ਬੇਲੋੜੀ ਚਿੰਤਾ' ਨਾਲ ਜੂਝ ਰਹੇ ਕਿਸਾਨ

ਉਹ 47 ਦਾ ਦਰਦਨਾਕ ਮੰਜ਼ਰ ਭੁਲਾਇਆਂ ਵੀ ਨਹੀਂ ਭੁੱਲਦਾ।ਹੁਣ ਵੀ ਯਾਦਾਂ ਦੇ ਤੀਲ਼ੇ ਨਾਲ ਆਏ ਦਿਨ ਛਿਲਿਆ ਜਾਂਦੈ।ਉਸ ਦਰਦ ਨੂੰ ਕਲਮ ਨਾਲ ਹਲਕਾ ਕਰ ਲਈਦਾ ਵਾ। "

-ਜਥੇਦਾਰ ਭਾਨ ਸਿੰਘ ਦਾ, ਫਗਵਾੜਾ ਵੰਨੀ ਪਿੰਡ ਐ।ਉਹਦਾ  ਕੋਈ ਪੁੱਤ ਪੜੋਤਾ ਜਾਂ ਗਰਾਈਂ ਪੜੇ ਸੁਣੇ ਤਾਂ ਮੇਰਾ ਪ੍ਰਣਾਮ ਪਹੁੰਚਾਏ ਉਸਨੂੰ।" - ਮਸਕੀਨ ਭੁੱਬ ਮਾਰ ਕੇ ਰੋ ਪੈਂਦਾ ਹੈ।
                                                                


rajwinder kaur

Content Editor

Related News