1947 ਹਿਜਰਤਨਾਮਾ - 31 : ਮਾਤਾ ਪ੍ਰੀਤਮ ਕੌਰ

08/18/2020 2:27:40 PM

ਲੇਖਕ : ਸਤਵੀਰ ਸਿੰਘ ਚਾਨੀਆਂ
92569-73526

ਮਾਤਾ ਪ੍ਰੀਤਮ ਕੌਰ ਹੋਰਾਂ ਬਾ ਯਾਦਾਸ਼ਤ ਰੌਲਿਆਂ ਦੀ, ਕੁਝ ਹੱਡ ਅਤੇ ਕੁਝ ਜਗ ਬੀਤੀ ਇੰਝ ਕਹਿ ਸੁਣਾਈ । " ਅਜੀ ਮੈਂ ਪ੍ਰੀਤਮ ਕੌਰ ਗਾਹਲਾ ਪਿੰਡ ਚਾਨੀਆਂ-ਜਲੰਧਰ ਤੋਂ ਬੋਲ ਰਹੀ ਆਂ। ਮੇਰਾ ਜਨਮ ਨੂਰਮਹਿਲ ਦੇ ਨਜਦੀਕੀ ਪਿੰਡ ਤਲਵਣ ਵਿਖੇ 1925 ਨੂੰ ਪਿਤਾ ਸ. ਭੰਬੂ ਸਿੰਘ ਅਤੇ ਮਾਤਾ ਬੀਬੀ ਹਰੋ ਦੇ ਘਰ ਰਾਮਗੜ੍ਹੀਆ ਪਰਿਵਾਰ ਵਿੱਚ ਹੋਇਆ। ਮੇਰੇ 2 ਭਰਾ ਅਤੇ 2 ਭੈਣਾਂ ਸਨ। ਵੈਸੇ ਮੇਰੇ ਪੇਕੇ ਪਰਿਵਾਰ ਦਾ ਪਿਛਲਾ ਪਿੰਡ ਨਾਲ ਜੁੜ੍ਹਵਾਂ ਪੁਆਦੜਾ ਹੈ। ਧੰਦੇ ਦੇ ਆਧਾਰ ’ਤੇ ਉਹ ਤਲਵਣ ਆ ਗਏ। ਮੇਰਾ ਵਿਆਹ 1942 'ਚ ਪਿੰਡ ਚਾਨੀਆਂ ਦੇ ਸ. ਕਾਬਲ ਸਿੰਘ ਨਾਲ ਹੋਇਆ। ਮੇਰੇ ਘਰ 5 ਪੁੱਤਰਾਂ ਤੇ 3 ਧੀਆਂ ਨੇ ਜਨਮ ਲਿਆ। ਮੇਰਾ ਦੂਜਾ ਪੁੱਤਰ ਮਿੰਦੀ ਮੇਰੇ ਕੁੱਛੜ ਸੀ, ਜਦ ਰੌਲੇ ਪੈ ਗਏ। 

ਪੜ੍ਹੋ ਇਹ ਵੀ ਖਬਰ - ਕੁਰਸੀ ’ਤੇ ਬੈਠਣ ਦਾ ਗਲਤ ਤਰੀਕਾ ਬਣ ਸਕਦੈ ਤੁਹਾਡੀ ਪਿੱਠ ਦਰਦ ਦਾ ਕਾਰਨ, ਜਾਣੋ ਕਿਵੇਂ

ਬੀਰੂ ਲੁਹਾਰ ਦੀ ਦੁਕਾਨ ’ਤੇ ਧੜਾ ਧੜ ਛਵੀ/ਬਰਛੀਆਂ ਬਣਨ। ਹਰ ਪਲ ਡਰ ਅਤੇ ਸਹਿਮ ਨਾਲ ਗੁਜਰਦਾ। ਆਪਣੇ ਗੁਆਂਡੀ ਪਿੰਡਾਂ ਵਿੱਚ ਕਾਫੀ ਮੁਸਲਮਾਨ ਆਬਾਦੀ ਸੀ। ਪਰ ਬਜੂਹਾਂ ਖੁਰਦ ਸਾਰੇ ਦਾ ਸਾਰਾ ਹੀ ਮੁਸਲਿਮ ਸੀ। ਸੋ ਬਹੁਤਾ ਡਰ ਬਜੂਹਾਂ ਦਾ ਹੀ ਸੀ। ਉਸ ਵਕਤ ਪਿੰਡ ਅੱਜ ਦੇ ਪਿੰਡ ਨਾਲੋਂ ਚੌਥੇ ਕੁ ਹਿੱਸੇ ਵਿੱਚ ਹੀ ਸੀ। ਸਾਰੇ ਕੱਚੇ ਘਰ ਅਤੇ ਆਲੇ ਦੁਆਲੇ ਇੱਕ ਕੱਚੀ ਗੜ੍ਹੀ ਹੁੰਦੀ ਸੀ ਅਤੇ ਸਾਂਝੇ ਹੀ ਪਰਿਵਾਰ ਹੁੰਦੇ ਸਨ। ਮੇਰੇ ਬੇਟੇ ਮਨਜੀਤ ਸਿੰਘ ਅਤੇ ਮਹਿੰਦਰ ਸਿੰਘ ਸਲਾਰੀਏ ਵਾਲਾ ਹੁਣ ਦੇ ਘਰ ਓਸ ਵਕਤ ਮੁਸਲਮਾਨ ਖੈਰੂ ਗੁੱਜਰ ਵਾਸ ਕਰਦਾ ਸੀ। ਇਨ੍ਹਾਂ ਦਾ ਪਸ਼ੂਆਂ ਦਾ ਬਾੜਾ ਹੁੰਦਾ ਸੀ ਉਥੇ। ਹੁਣ ਦੀ ਸੰਪੂਰਨ ਸਿੰਘ ਦੀ ਹਵੇਲੀ ਅਤੇ ਜਿੰਦਰ ਸਲਾਰੀਏ ਵਾਲਾ ਥਾਂ। ਇਨ੍ਹਾਂ ਦਾ ਖੂਹ ਹੁੰਦਾ ਸੀ ਮੰਦਰ ਪਾਰ ਹੈਪੀ ਦੇ ਭੱਠੇ ਦੇ ਸਾਹਮਣੇ ਰੇਸ਼ਮ ਸਿੰਘ ਵਾਲਾ ਖੂਹ ਜੋ ਹੁਣ ਤੱਕ ਗੁੱਜਰਾਂ ਦਾ ਖੂਹ ਹੀ ਸੱਦੀਂਦਾ ਹੈ।

ਪੜ੍ਹੋ ਇਹ ਵੀ ਖਬਰ - ਜਨਮ ਦਿਨ ਵਿਸ਼ੇਸ਼ : ਮੁਹੱਬਤ ਦੀ ਆਵਾਜ਼ ਅਤੇ ਖਿੰਡੀਆਂ ਯਾਦਾਂ ਦੀ ਜ਼ੁਬਾਨ ‘ਗੁਲਜ਼ਾਰ’

ਉਸ ਵਕਤ ਆਪਣੇ ਪਿੰਡ ਦੇ ਬਹੁਤੇ ਲੋਕ ਦਿੱਲ਼ੀ ਹੀ ਕੰਮ ਕਰਿਆ ਕਰਦੇ। ਜਦ ਰੌਲੇ ਸਿਖਰ ’ਤੇ ਪਹੁੰਚ ਗਏ ਤਾਂ ਆਪਣੇ ਪਿੰਡ ਦੇ 15-20 ਬੰਦਿਆਂ ਦਾ ਇਕ ਜਥਾ ਦਿੱਲੀਓਂ ਰੇਲ ਗੱਡੀ ਫੜ ਫਗਵਾੜ੍ਹਾ ਆਣ ਉਤਰੇ। ਉਨ੍ਹਾਂ ਵਿੱਚ ਮੇਰੇ ਘਰ ਵਾਲਾ ਕਾਬਲ ਸਿੰਘ, ਮੇਰਾ ਭਰਾ ਰਾਮ ਸਿੰਘ, ਨੜਿਆਂ ਦਾ ਚੂੜ, ਦਿਆਲਿਆਂ ਦਾ ਚੰਨਣ ਸਿੰਘ, ਭਗਤ ਸਿੰਘ, ਚੰਦੂ, ਹਰੋ ਦਾ ਜੇਠ ਝੰਡਾ ਸਿੰਘ, 'ਕਾਲੀ ਹਰਨਾਮ ਸਿੰਘ ਤੇ 'ਕਾਲੀ ਚੰਨਣ ਸਿੰਘ, ਇਹਦੀ ਘਰਵਾਲੀ ਭਾਗੋ, ਰਾਘੋ ਦਾ ਪ੍ਰਤਾਪ, ਗੋਕਲ ਕਾ ਖੇਮ ਸਿੰਘ ਆਦਿ ਸ਼ੁਮਾਰ ਸਨ। ਮੀਂਹ ਪਵੇ ਅਤੇ ਵੱਡੇ ਤੜਕੇ ਇਹ ਪਿੰਡ ਪਹੁੰਚੇ। ਫਾਟਕ ਉਤੇ ਪੁੰਚਦਿਆਂ ਹੀ ਓਨ੍ਹਾਂ ਬੋਲੇ ਸੋ ਨਿਹਾਲ....ਦੇ ਜੈਕਾਰੇ ਬਲਾਉਣੇ ਸ਼ੁਰੂ ਕਰ ਦਿੱਤੇ। ਸਾਰਾ ਪਿੰਡ ਉੱਠ ਖੜਿਆ ਉੱਭੜ ਵਾਹੇ।

ਪੜ੍ਹੋ ਇਹ ਵੀ ਖਬਰ - ਸ਼ੂਗਰ ਦੇ ਮਰੀਜ਼ ਕੀ ਖਾਣ ਤੇ ਕਿੰਨਾਂ ਵਸਤੂਆਂ ਤੋਂ ਕਰਨ ਤੋਬਾ, ਜਾਣਨ ਲਈ ਪੜ੍ਹੋ ਇਹ ਖ਼ਬਰ

ਮਤਾ ਬਜੂਹੇ ਵਾਲਿਆਂ ਨੇ ਹਮਲਾ ਕਰ ਦਿੱਤਾ। ਪਰ ਉਲਟ ਜਦ ਲੋਕਾਂ ਨੂੰ ਸਚਾਈ ਦਾ ਪਤਾ ਲੱਗਾ ਤਾਂ ਮਾਨੋ ਸਾਰਾ ਪਿੰਡ ਹੀ ਹੌਂਸਲੇ ਵਿੱਚ ਹੋ ਗਿਆ। ਕਈ ਦਫਾ ਐਵੇਂ ਸ਼ੱਕ ਮੂਵਜ ਹੀ ਰੌਲਾ ਪੈ ਜਾਂਦਾ ਤਾਂ ਲੋਕ ਭੱਜ ਕੇ ਸੁਰੱਖਿਅਤ ਜਗ੍ਹਾ ਵੱਲ ਕੱਠੇ ਹੋ ਜਾਂਦੇ। ਇਸੇ ਤਰਾਂ ਇੱਕ ਦਿਨ ਰੌਲਾ ਪੈਣ ’ਤੇ ਅਸੀਂ ਹਜ਼ਾਰੇ ਖੂਹ ’ਤੇ ਜਾ 'ਕੱਠੇ ਹੋਏ। ਹਫੜਾ ਦਫੜੀ 'ਚ ਮੇਰਾ ਬੇਟਾ ਮਿੰਦੀ, ਜੋ ਉਸ ਸਮੇਂ 7 ਕੁ ਮਹੀਨੇ ਦਾ ਹੀ ਸੀ, ਘਰ ਹੀ ਕੋਠੇ ’ਤੇ ਸੁੱਤਾ ਰਹਿ ਗਿਆ। ਮੇਰਾ ਸਹੁਰਾ ਗੁਰਬਖਸ਼ ਸਿੰਘ ਤਦੋਂ ਮੜਾਸਾ ਮਾਰ ਤਲਵਾਰ ਲੈ ਕੇ ਘਰੋਂ ਮਿੰਦੀ ਨੂੰ ਚੁੱਕ ਲਿਆਇਆ। ਜਦ ਵੀ ਕਦੇ ਕਿਧਰੋਂ ਖਤਰੇ ਦੀ ਕਨਸੋਂ ਹੋਣੀ ਤਾਂ ਝੱਟ ਮਾਧੋ ਝੀਰ ਨੇ ਖਤਰੇ ਦੇ ਸੂਚਕ ਵਜੋਂ ਚੁਬਾਰੇ ਚੜ੍ਹ ਟਮਕ ਵਜਾ ਦੇਣਾ। ਬੜੇ ਸੂਲੀ ਟੰਗੇ ਪਹਿਰ ਸਨ ਉਹ।

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਸਲਾਦ ‘ਚ ਖੀਰਾ ਤੇ ਟਮਾਟਰ ਇਕੱਠੇ ਖਾ ਰਹੇ ਹੋ ਤਾਂ ਹੋ ਜਾਓ ਸਾਵਧਾਨ, ਜਾਣੋ ਕਿਉਂ

ਪਿੰਡੋਂ ਬਾਹਰ ਤਾਂ ਇਹ ਹਾਲ ਸੀ ਕਿ ਮੱਜ਼੍ਹਬੀ ਤੁਅਸਬ ਏਨਾਂ ਭਾਰੂ ਸੀ ਕਿ ਜਦ ਵੀ 'ਕੱਲਾ-ਦੁਕੱਲਾ ਇੱਕ ਦੂਜੇ ਦੇ ਹੱਥ ਆ ਜਾਣਾ ਤਾਂ ਮੱਕੀ ਦੇ ਟਾਂਡਿਆਂ ਵਾਂਗ ਵੱਢ ਦੇਣਾ।ਥਾਂ ਪੁਰ ਥਾਂ ਲਾਸ਼ਾਂ ਤੇ ਸੱਭ ਖੂਹਾਂ ਦਾ ਰੰਗ ਲਾਲ ਹੋ ਗਿਆ ਸੀ। ਦਿੱਲ਼ੀਓਂ ਜਥੇ ਨਾਲ ਮੇਰਾ ਭਰਾ ਰਾਮ ਸਿੰਘ ਵੀ ਆਇਆ। ਉਸ ਨੂੰ ਛੱਡਣ ਲਈ 7-8 ਦਿਨ ਬਾਅਦ 4-5 ਜਾਣੇ ਤੁਰ ਕੇ ਹੀ ਤਲਵਣ, ਨਾਲ ਗਏ। ਉਸੇ ਦਿਨ ਮੁੜ ਆਏ।ਤਲਵਣ ਤਾਂ ਮੁਸਲਮਾਨਾ ਦਾ ਗੜ੍ਹ ਸੀ। 22 ਪਿੰਡਾਂ ਦੇ ਹੋਰ ਮੁਸਲਮਾਨ ਉਥੇ ਆਣ 'ਕੱਠੇ ਹੋਏ।ਓਸ ਇਲਾਕੇ 'ਚ ਤਾਂ ਜਿਵੇਂ ਪਰਲੋ ਹੀ ਆ ਗਈ।ਮੇਰੇ ਪੇਕੇ ਤਾਂ ਤਲਵਣੋ ਉੱਠ ਕੇ ਮੇਰੇ ਨਾਨਕਾ ਪਿੰਡ ਪਰਤਾਪਰਾ ਚਲੇ ਗਏ। ਮੇਰੇ ਪਿਤਾ ਜੀ ਤਲਵਣ ਲੁਹਾਰ ਦੀ ਦੁਕਾਨ ਕਰਦੇ ਸਨ।ਉਹ ਆਪਣਿਆਂ ਲੋਕਾਂ ਲਈ ਬਚਾਅ ਵਜੋਂ ਛਵੀਆਂ,ਬਰਛੇ ਬਣਾਉਂਦੇ।ਮੁਸਲਮਾਨਾ ਰੜਕ ਰੱਖੀ।ਉਹ ਇਕ ਦਿਨ ਗੜਾਸੇ ਚੰਡਾਉਣ ਦੇ ਬਹਾਨੇ ਮੇਰੇ ਭਰਾ ਪੂਰਨ ਸਿੰਘ ਨੂੰ ਘਰੋਂ ਕਾਰਖਾਨੇ ਲਈ ਗ਼ੁਲਾਮਦੀਨ ਮੁਹੰਮਦ ਦਾ ਨਾਮ ਲੈ,ਸੱਦ ਲਿਆਏ। ਕਾਰਖਾਨੇ ਪਹੁੰਚ ਕੇ ਉਹਨਾਂ ਅੰਦਰੋਂ ਬੂਹਾ ਮਾਰ ਲਿਆ ਤੇ ਲੱਗੇ ਮੇਰੇ ਭਰਾ ਉਪਰ ਖੰਜ਼ਰ ਦਾ ਬਾਰ ਕਰਨ ।ਮੇਰਾ ਭਰਾ ਵੀ ਬਹੁਤ ਜਵਾਨ ਅਤੇ ਛੋਅਲਾ ਸੀ। 

ਪੜ੍ਹੋ ਇਹ ਵੀ ਖਬਰ - ਭਾਰ ਵਧਾਉਣ ਜਾਂ ਘਟਾਉਣ ’ਚ ਮਦਦ ਕਰਦਾ ਹੈ ‘ਦੇਸੀ ਘਿਓ’, ਜਾਣਨ ਲਈ ਪੜ੍ਹੋ ਇਹ ਖਬਰ

ਖਤਰਾ ਭਾਂਪ ਕੇ ਉਹ ਕੰਧ ਟੱਪ ਗਿਆ।ਇਸ ਤਰਾਂ ਉਹ ਬਚ ਰਿਹਾ। ਗੁਆਂਡੀ ਪਿੰਡ ਬਿਲਗੇ ਤੋਂ ਇਕ ਦਿਨ 2-250 ਸਿੱਖਾਂ ਦਾ ਜਥਾ ਤਲਵਣ ਹਿੰਦੂ,ਸਿੱਖਾਂ ਦੀ ਮਦਦ ਲਈ ਆਇਆ ਅਤੇ ਬਹੁਤ ਸਾਰੇ ਹਿੰਦੂ-ਸਿੱਖਾਂ ਨੂੰ ਬਚਾਅ ਕੇ ਬਿਲਗੇ ਲੈ ਗਏ।ਤਲਵਣ ਦੇ ਆਸ ਪਾਸ ਲਾਸ਼ਾਂ ਦਾ ਮੰਜ਼ਰ ਬੜਾ ਭਿਆਨਕ ਸੀ। ਰਾਤਾਂ ਨੂੰ ਤਲਵਣ ਵਲੋਂ ਅਲੀ-ਅਲੀ ਤੇ ਬਿਲਗੇ ਵਲੋਂ ਬੋਲੇ ਸੋ ਨਿਹਾਲ ਦੇ ਜੇਕਾਰੇ ਗੂੰਜਦੇ।ਬਸ ਸਮਝੋ ਸੂਲੀ ਟੰਗੇ ਪਹਿਰ ਸਨ ਉਹ। ਮੇਰਾ ਇਕ ਚਾਚਾ ਗਦੀਲਾ ਰਾਮ ਤੇ ਚਾਚੀ ਪਾਲੀ ਸਮੇਤ ਪਰਿਵਾਰ ਪਵਾਦੜਾ ਪਿੰਡ ਹੀ ਲੁਹਾਰਾ ਕੰਮ ਕਰਦੇ ਸਨ।ਮੁਸਲਮਾਨਾ ਦਾ ਰੰਜ ਸੀ ਕਿ ਉਹ ਹਿੰਦੂ-ਸਿੱਖਾਂ ਨੂੰ ਕਿਰਪਾਨਾ ਬਰਛੇ ਬਣਾ ਕੇ ਦਿੰਦਾ ਹੈ।

ਪੜ੍ਹੋ ਇਹ ਵੀ ਖਬਰ - ਜੀਵਨ ਸਾਥੀ ਲਈ ਬਹੁਤ ਲੱਕੀ ਹੁੰਦੀਆਂ ਹਨ, ਇਸ ਅੱਖਰ ਦੀਆਂ ਕੁੜੀਆਂ, ਜਾਣੋ ਕਿਉਂ

ਮੇਰੀ ਚਾਚੀ ਸਵੇਰ ਵੇਲੇ ਜੰਗਲ ਪਾਣੀ ਗਈ ਤਾਂ ਮੁਸਲਿਆਂ ਮਾਰ ਦਿੱਤੀ। ਇਹੀ ਨਹੀਂ ਸ਼ਾਮਾਂ ਨੂੰ ਘਰ ਚਬਾਰੇ ਵਿਚ ਮੇਰੇ ਚਾਚਾ ਨੂੰ ਵੀ ਬਰਛੇ ਮਾਰੇ। ਉਹ ਫੱਟੜ ਹੋਇਆ ਥੱਲੇ ਵੱਲ ਦੌੜਾ ਤੇ ਵਿਹੜੇ ਵਿਚ ਆਣ ਡਿੱਗਾ। ਡਿੱਗੇ ਪਏ ਦੇ ਹੋਰ ਬਰਛੇ ਦੇ ਵਾਰ ਕਰਕੇ ਜ਼ਾਲਮਾਂ ਉਸ ਨੂੰ ਮਾਰਕੇ ਗ਼ਰਦਲੇ ਖੂਹ ਵਿਚ ਸੁੱਟ ਦਿੱਤਾ ਅਤੇ ਗਹਿਣਾ ਗੱਟਾ ਘਰੋਂ ਸੱਭ ਲੁੱਟ-ਪੁੱਟ ਲਿਆ। ਉਹ 47 ਦਾ ਭਿਆਨਕ ਦੌਰ ਮੈਂਨੂੰ ਹਾਲੇ ਵੀ ਕੱਲ ਦੀ ਤਰਾਂ ਯਾਦ ਹੈ ਜੋ ਭੁਲਾਇਆਂ ਵੀ ਨਹੀਂ ਭੁੱਲਦਾ।"


rajwinder kaur

Content Editor

Related News