ਜਿੰਦਗੀਨਾਮਾ ਗੁਰੂ ਨਾਨਕ...

Wednesday, Jan 01, 2020 - 05:45 PM (IST)

ਜਿੰਦਗੀਨਾਮਾ ਗੁਰੂ ਨਾਨਕ...

ਅਨੰਦਪੁਰ ਸਾਹਿਬ— ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਮੋਢੀ ਪ੍ਰਚਾਰਕ ਭਬੀਸ਼ਨ ਸਿੰਘ ਗੁਰਾਇਆ ਨੇ ਪ੍ਰੈਸ ਦੇ ਨਾਂ ਸੰਦੇਸ਼ ਜਾਰੀ ਕਰਕੇ ਇਤਲਾਹ ਦਿੱਤੀ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਤੇ ਕਿਤਾਬ 'ਜਿੰਦਗੀਨਾਮਾ ਗੁਰੂ ਨਾਨਕ' ਲਿਖਦਿਆਂ ਉਸ ਨੇ ਕੁਝ ਬਹੁਤ ਹੀ ਮਹੱਤਵਪੂਰਨ ਖੋਜਾਂ ਕੀਤੀਆਂ ਹਨ।
ਗੁਰਾਇਆ ਅਨੁਸਾਰ ਉਸ ਦੀ ਸਭ ਤੋਂ ਵੱਡੀ ਪ੍ਰਾਪਤੀ ਗੁਰੂ ਸਾਹਿਬ ਦੀ ਚੌਥੀ ਉਦਾਸੀ ਦਾ ਸਹੀ ਸਾਲ ਕੱਢਣਾ ਹੈ। ਰਿਵਾਇਤੀ ਲਿਖਾਰੀਆਂ ਅਨੁਸਾਰ ਗੁਰੂ ਸਾਹਿਬ ਨੇ 1517 -1520 ਈ ਦੌਰਾਨ ਮੱਕੇ ਦਾ ਹੱਜ ਕਰਨਾ ਲਿਖਿਆ ਹੈ  ਜਦੋਂ ਕਿ ਗੁਰਾਇਆ ਅਨੁਸਾਰ ਇਹ ਤਾਰੀਖ 23 ਜੁਲਾਈ 1531 ਸੀ। ਗੁਰਾਇਆ ਹੈਰਾਨ ਹੈ ਕਿ ਲਿਖਾਰੀ ਇਹ ਗਲ ਕਿਵੇ ਲਿਖਦੇ ਆ ਰਹੇ ਸਨ ਜਦਕਿ ਪੰਜਾ ਸਾਹਿਬ ਅਤੇ ਟਿੱਲਾ ਜੋਗੀਆਂ ਦੀਆਂ ਸਾਖੀਆਂ ਵਿਚ ਭਾਈ ਮਰਦਾਨਾ ਹਾਜਰ ਹੈ। ਜਦੋਂ ਕਿ ਉਹ ਮੰਨਦੇ ਹਨ ਕਿ ਮਰਦਾਨੇ ਦਾ ਚਲਾਣਾ ਚੌਥੀ ਉਦਾਸੀ ਵੇਲੇ ਹੋ ਗਿਆ ਸੀ।
ਕਿਉਕਿ ਜਨਮਸਾਖੀਆਂ ਵਿਚ ਜਿਕਰ ਆਉਦਾ ਹੈ ਕਿ ਗੁਰੂ ਸਾਹਿਬ ਬਗਦਾਦ ਵਿਖੇ ਇਮਾਮ ਸ਼ਾਹ ਸਰਫ ਨੂੰ ਮਿਲੇ ਅਤੇ ਫਾਰਸੀ ਬੋਲਦੇ ਸਰਫ ਨਾਲ ਗੋਸਟੀਆਂ ਹੁੰਦੀਆਂ ਜਨਮਸਾਖੀਆਂ ਵਿਚ ਮਿਲਦੀਆਂ ਹਨ। ਹੁਣ ਜਦੋਂ ਅਸੀ ਬਗਦਾਦ ਦਾ ਇਤਹਾਸ ਦੇਖਦੇ ਹਾਂ ਤਾਂ ਇਮਾਮ (ਵਾਲੀ ਜਾਂ ਗਵਰਨਰ) ਸ਼ਰਫ ਅਲਦੀਨ ਦਾ ਰਾਜ ਕਾਲ 1529 - 1532 ਹੈ। ਜੋ ਇਹ ਸਾਬਤ ਕਰਦਾ ਹੈ ਕਿ ਗੁਰੂ ਸਾਹਿਬ 1529 ਤੋਂ 1532ਈ ਦੌਰਾਨ ਕਿਸੇ ਵੇਲੇ ਬਗਦਾਦ ਵਿਚ ਸਨ।

PunjabKesari
ਗੁਰਾਇਆ ਨੇ ਕਿਤਾਬ ਲਿਖਦਿਆਂ ਇਕ ਫਾਰਸੀ ਵਿਦਵਾਨ ਬੀਬੀ ਤੋਂ ਵੀ ਮਦਦ ਲਈ ਹੈ ਅਤੇ ਉਸਦਾ ਕਹਿਣਾ ਹੈ ਕਿ ਕਿ ਈਰਾਨ ਦੇ ਫਾਰਸੀ ਇਤਹਾਸ ਵਿਚੋਂ ਪੰਜਾਬ ਦਾ ਕੁਝ ਇਤਹਾਸ ਵੀ ਸਮਝਿਆ ਜਾ ਸਕਦਾ ਹੈ।
ਦੂਸਰੇ ਪਾਸੇ ਸਾਨੂੰ ਗੁਰੂ ਸਾਹਿਬ ਦੀ ਬਾਣੀ 'ਤਾਰਾ ਚੜਿਆ ਲੰਮਾ' ਤੋਂ ਸੰਕੇਤ ਮਿਲਦਾ ਹੈ ਕਿ ਸਾਹਿਬ 26 ਅਗੱਸਤ 1531 ਨੂੰ ਮਦੀਨੇ ਵਿਖੇ ਸਨ। ਕਿਉਕਿ ਅਮਰੀਕਾ ਦੀ ਅਜੈਂਸੀ ਨਾਸਾ ਅਨੁਸਾਰ ਪੂਛਲ ਵਾਲਾ ਤਾਰਾ ਇਸ ਦਿਨ ਮਦੀਨੇ ਦਿਖਾਈ ਦਿੱਤਾ ਸੀ।
ਦੂਸਰੇ ਪਾਸੇ ਜਦੋਂ ਉਸ ਦੇ ਹੱਜ ਦੀ ਤਾਰੀਖ ਵੇਖਦੇ  ਹਾਂ ਤਾਂ ਉਹ 23 ਜੁਲਾਈ 1931 ਹੈ।
ਬੀ. ਐਸ.ਗੁਰਾਇਆ ਦੀ ਦੂਸਰੀ ਵੱਡੀ ਖੋਜ ਗੁਰੂ ਸਾਹਿਬ ਦਾ ਰਖਾਇਨ ਇਲਾਕੇ (ਮਾਘ ਦੇਸ) ਅਤੇ ਮੀਆਂਮਾਰ (ਬਰਮਾ) ਜਾਣਾ ਹੈ। ਯਾਦ ਰਹੇ ਉਹਨਾਂ ਸਮਿਆਂ ਵਿਚ ਮਾਘ ਦੇਸ ਬੰਗਾਲ ਦੇ ਬਾਦਸ਼ਾਹ ਅਲਾਉਦੀਨ ਹੁਸੈਨ ਸ਼ਾਹ ਦੇ ਤਹਿਤ ਸੀ।
ਕਿਉਕਿ ਬਾਲਾ ਜਨਮਸਾਖੀ ਵਿਚ ਆਉਦਾ ਹੈ ਕਿ ਗੁਰੂ ਸਾਹਿਬ ਸਵੱਰਨਪੁਰ ਗਏ ਜਿਥੇ ਸੋਨੇ ਦਾ ਮਹਿਲ ਵੇਖ ਕੇ ਭਾਈ ਮਰਦਾਨੇ ਦੀਆਂ ਅੱਖੀਆਂ ਚੁੰਧਿਆ ਗਈਆਂ ਸਨ। ਦੂਸਰੇ ਪਾਸੇ ਜਦੋਂ ਆਪਾਂ ਆਵਾ (ਮਾਂਡਲੇ) ਦਾ ਇਤਹਾਸ ਦੇਖਦੇ ਹਾਂ ਤਾਂ ਉਥੋਂ ਦੇ ਰਾਜੇ ਨੇ ਸੁਨਹਿਰੀ ਮਹਿਲ ਅਤੇ ਸੁਨਹਿਰੀ ਪਗੋਡਾ ਬਣਵਾਇਆ ਸੀ ਜਿਸ ਦਾ ਉਦਘਾਟਨ ਉਸਨੇ ਫਰਵਰੀ 1511 ਈ. ਨੂੰ ਕੀਤਾ। ਜਿਸ ਤੋਂ ਗੁਰੂ ਸਾਹਿਬ ਦਾ ਇੱਕ ਤਾਂ ਮਾਂਡਲੇ ਜਾਣਾ ਅਤੇ ਦੂਸਰਾ ਸਾਲ ਸਾਬਤ ਹੁੰਦਾ ਹੈ ਕਿ ਉਹ ਫਰਵਰੀ 1511 ਤੋਂ ਬਾਦ ਹੀ ਕਿਸੇ ਵੇਲੇ ਬਰਮਾ ਗਏ।


author

Aarti dhillon

Content Editor

Related News