ਕੁੜੀਆਂ ਤਾਂ ਕੁੱਖ ਵਿਚ ਸਾਲਾਂ ਤੋਂ ਨੇ ਮਾਰੀਆਂ

06/07/2019 3:14:21 PM

ਕੁੜੀਆਂ ਤਾਂ ਕੁੱਖ ਵਿਚ ਸਾਲਾਂ ਤੋਂ ਨੇ ਮਾਰੀਆਂ
ਮੁੰਡਿਆਂ ਨੂੰ ਦੇਸ਼ ਦੀਆਂ ਨਸ਼ਿਆਂ ਨੇ ਮਾਰ ਤਾ
ਲੜ ਦੇ ਸੀ ਅਸੀਂ ਕਦੇ ਸੱਚ ਵਾਲੇ ਹੱਕ ਵਿਚ
ਅੱਜ ਤਾਂ ਪੰਜਾਬ ਅਸੀਂ ਪੈਸਿਆਂ 'ਚ ਵਾਰ ਤਾ
ਇਤਿਹਾਸ ਵਿਚ ਵੈਸੇ ਅਸੀਂ ਬਹੁਤ ਕੁਝ ਕੀਤਾ ਏ
ਭਵਿੱਖ ਦਾ ਤਾਂ ਦੇਸ਼ ਨੇ ਵਰਕਾ ਹੀ ਫਾੜ ਤਾਂ
ਕਿਸ ਨੂੰ ਅਸੀਂ ਦਸਾਂਗੇ ਕੀ ਦੇਸ਼ ਮੇਰਾ ਹੁੰਦਾ ਸੀ
ਆਜ਼ਾਦ ਹੋਏ ਸੋਚਿਆ ਸੀ ਸਾਰਾ ਕੁਝ ਹਾਰ ਤਾ
ਕੁੜੀਆਂ ਤਾਂ ਕੁੱਖ ਵਿਚ ਸਾਲਾਂ ਤੋਂ ਨੇ ਮਾਰੀਆਂ
ਮੁੰਡਿਆਂ ਨੂੰ ਦੇਸ਼ ਦੀਆਂ ਨਸ਼ਿਆਂ ਨੇ ਮਾਰ ਤਾ

ਗੁਰੀ ਗੋਤਰਾ 


Aarti dhillon

Content Editor

Related News