ਨਹਿਲੇ ਪਰ ਦਹਿਲਾ
Saturday, Jul 07, 2018 - 03:48 PM (IST)

ਇਕ ਪਿੰਡ ਵਿਚ ਬਿਜਲੀ ਨਾਂ ਦੀ ਔਰਤ ਰਹਿੰਦੀ ਸੀ। ਆਪਣੇ ਨਾਂ ਦੀ ਤਰ੍ਹਾਂ ਹੀ ਉਹ ਬਹੁਤ ਚੁਸਤ ਚਲਾਕ ਅਤੇ ਗੱਲਾਂ ਬਾਤਾਂ ਵਿਚ ਹਰ ਇਕ ਨੂੰ ਹਰਾਉਣ ਵਾਲੀ ਸੀ। ਜਿਸ ਕਿਸੇ ਨੂੰ ਵੀ ਉਹ ਮਿਲਦੀ ਉਸ ਨੁੰ ਬਿਜਲੀ ਦੀ ਚਮਕ ਦੀ ਤਰ੍ਹਾਂ ਅਜਿਹੀ ਕੋਈ ਗੱਲ ਸੁਣਾ ਦਿੰਦੀ ਕਿ ਸੁਣਨ ਵਾਲਾ ਚੁੱਪ ਕਰਕੇ ਰਹਿ ਜਾਂਦਾ ਪਰ ਕਹਿੰਦੇ ਨੇ ਕਿ ਸੇਰ ਨੂੰ ਸਵਾ ਸੇਰ ਮਿਲ ਹੀ ਜਾਂਦਾ ਹੈ ਬਸ ਸਮੇਂ ਦੀ ਉਡੀਕ ਕਰਨੀ ਪੈਂਦੀ ਹੈ।ਇਕ ਦਿਨ ਉਸ ਪਿੰਡ ਵਿਚ ਲੋਹੇ ਦਾ ਕੰਮ ਕਰਨ ਵਾਲੇ ਗੱਡੀਆਂ ਵਾਲੇ ਆ ਗਏ। ਸਵੇਰੇ-ਸਵੇਰੇ ਹੀ ਇਕ ਗੱਡੀਆਂ ਵਾਲੇ ਨੇ ਗਲੀ ਵਿਚ ਆਵਾਜ਼ ਲਗਾਈ, ''ਚਾਕੂ-ਛੁਰੀਆਂ ਤੇਜ਼ ਕਰਵਾ ਲਓ।'' ਕੁਝ ਦੇਰ ਰੁਕ ਕੇ ਉਸ ਨੇ ਫਿਰ ਆਵਾਜ਼ ਦਿੱਤੀ ''ਚਾਕੂ-ਛੂਰੀਆਂ ਤੇਜ਼ ਕਰਵਾ ਲਓ।'' ਘਰ ਦੇ ਵਿਹੜੇ ਵਿਚ ਬੈਠੀ ਬਿਜਲੀ, ਉਸ ਭਾਈ ਪਾਸ ਗਲੀ ਵਿਚ ਗਈ ਅਤੇ ਕਹਿਣ ਲੱਗੀ, ''ਭਾਈ ! ਤੂੰ ਅਕਲ ਨੂੰ ਵੀ ਤੇਜ਼ ਕਰ ਦਿੰਦਾ ਏਂ...? 'ਗੱਡੀਆਂ ਵਾਲਾ ਭਾਈ ਉਸਦੇ ਕਹਿਣ ਦੇ ਲਹਿਜੇ ਨੂੰ ਸਮਝ ਗਿਆ ਅਤੇ ਬੋਲਿਆ, ''ਹਾਂ ਜੀ, ਜੇ ਅਕਲ ਹੈ ਤਾਂ ਲੈ ਆਓ।' ਇਹ ਗੱਲ ਬਿਜਲੀ ਨੂੰ ਕਰੰਟ ਵਾਂਗ ਲੱਗੀ ਅਤੇ ਉਹ ਚੁੱਪ ਕਰਕੇ ਵਿਹੜੇ ਵਿਚ ਪਏ ਮੰਜੇ ਪਰ ਜਾ ਬੈਠੀ।
ਬਹਾਦਰ ਸਿੰਘ ਗੋਸਲ
ਮਕਾਨ ਨੰ: 3098, ਸੈਕਟਰ-37ਡੀ,
ਚੰਡੀਗੜ੍ਹ। ਮੋਬਾ. ਨੰ: 98764-52223