ਪਰਦੇਸੀ ਪੁੱਤ

Monday, Aug 10, 2020 - 11:05 AM (IST)

ਪਰਦੇਸੀ ਪੁੱਤ

ਵਤਨਾ ਤੋਂ ਦੂਰ ਲਾਉਣੀ ਪੈ ਗਈ ਉਡਾਰੀ, ਬਾਪੂ ਦੇ ਸਿਰ ਕਰਜ਼ੇ ਦੀ ਪੰਡ ਸੀ ਭਾਰੀ। ਜਦੋਂ ਕੋਈ ਗੋਰਾ ਰੋਬ ਪਾਉਦਾ ਤਾਂ ਉਦੋ ਅੱਖਾਂ ਵਿੱਚ ਹੰਝੂ ਸਾਡੇ ਆਉਂਦਾ ਏ।
ਮਾਪਿਆਂ ਤੋਂ ਬਿਨਾਂ ਯਾਰੋ ਕੋਈ ਨਾ ਘੁੱਟ ਸੀਨੇ ਲਾਉਂਦਾ ਏ।

2. ਇਥੇ ਕੋਈ ਨਾ ਦਿਸਦਾ ਮਿੱਤਰ ਪਿਆਰਾ, ਨਾ ਬਣਦਾ ਕੋਈ ਕਿਸੇ ਦਾ ਸਹਾਰਾ, ਕੋਈ ਨਾ ਦਿਲ ਦੀ ਗੱਲ ਆਖ ਸੁਣਾਉਦਾ, ਬਾਪੂ ਵਾਂਗੂੰ ਨਾ ਕੋਈ ਪੁੱਤਰ ਆਖ ਬੁਲਾਉਂਦਾ ਏ, 
ਮਾਪਿਆਂ ਤੋਂ ਬਿਨਾਂ ਯਾਰੋ ਕੋਈ ਨਾ ਘੁੱਟ ਸੀਨੇ ਲਾਉਦਾ ਏ, 
 
3. ਇਥੇ ਸਾਰਾ ਦਿਨ ਕਰਨੀ ਪੈਂਦੀ ਗੋਰਿਆਂ ਦੀ ਗੁਲਾਮੀ, ਕੰਮ ਤੋਂ ਥੱਕ ਹਾਰ ਆਈ ਦਾ ਜਦ ਸ਼ਾਮੀ, ਇਥੇ ਬੇਬੇ  ਵਾਂਗੂੰ ਨਾ ਕੋਈ ਚੂਰੀਆਂ ਕੁੱਟ ਖਵਾਉਂਦਾ ਏ, ਬੇਬੇ ਜਿੰਨਾ ਨਾ ਕੋਈ ਲਾਡ ਲਡਾਉਦਾ ਏ, 
ਮਾਪਿਆਂ ਤੋਂ ਬਿਨਾਂ ਯਾਰੋ ਕੋਈ ਨਾ ਘੁੱਟ ਸੀਨੇ ਲਾਉਦਾ ਏ, 

4. ਸ਼ੇਰੋਂ ਵਾਲਿਆ ਹਰ ਪਲ ਅੱਖਾਂ ਦੇ ਵਿਚ ਹੰਝੂ ਰਹਿੰਦੇ, ਪੁੱਤ ਪਰਦੇਸ਼ੀ ਹੋ ਗਿਆ ਮਾਪੇ ਨੇ ਕਹਿੰਦੇ, ਸੁਪਨਿਆਂ ਦੇ ਵਿੱਚ ਪਿਰਤੀ ਪਿੰਡ ਆਪਣੇ ਫੇਰੀ ਪਾਉਂਦਾ, ਆਪਣੇ ਦਿਲ ਦੀ ਗੱਲ ਆਖ ਸੁਣਾਉਦਾ, 
ਮਾਪਿਆਂ ਤੋਂ ਬਿਨਾਂ ਯਾਰੋ ਕੋਈ ਨਾ ਘੁੱਟ ਸੀਨੇ ਲਾਉਂਦਾ।

ਪਿਰਤੀ ਸ਼ੇਰੋ ਪਿੰਡ ਤੇ ਡਾਕ ਸ਼ੇਰੋਂ 
ਜ਼ਿਲ੍ਹਾ ਸੰਗਰੂਰ - 9814407342


author

rajwinder kaur

Content Editor

Related News