''ਧੰਨ ਨਾਨਕ ਤੇਰੀ ਵੱਡੀ ਕਮਾਈ''

Saturday, Nov 09, 2019 - 12:00 PM (IST)

''ਧੰਨ ਨਾਨਕ ਤੇਰੀ ਵੱਡੀ ਕਮਾਈ''

ਸਤਿਗੁਰ ਜਦੋਂ ਅਵਤਾਰ ਸੀ ਧਾਰਿਆ, ਹਨ੍ਹੇਰ ਸੀ ਦੁਨੀਆ 'ਤੇ!
ਰਾਜੇ ਬਣੇ ਕਮਾਈ, ਮੇਰ-ਤੇਰ ਸੀ ਦੁਨੀਆ 'ਤੇ।
ਵੱਢੀ ਲੈ ਕੇ ਦੇਣ ਉਗਾਹੀਆਂ, ਨਾ ਕੋਈ ਸੁਣਵਾਈ ਏ।
ਗੁਰੂ ਨਾਨਕ ਕਲਯੁਗ 'ਚ, ਸੱਚ ਦੀ ਜੋਤ ਜਗਾਈ ਏ।
ਪਾਂਧੇ ਦੇ ਕੋਲ ਪੜ੍ਹਨ ਗਿਆ ਨੇ, ਆਪ ਪੜ੍ਹਾਇਆ ਸੀ।
ਲਾਹ ਕੇ ਝੁਠ ਤੋਂ ਪਰਦਾ, ਸੱਚ ਦਾ ਰਾਹ ਦਿਖਾਇਆ ਸੀ।
ਫੱਟੀ 'ਤੇ 'ੴ' ਲਿਖਤਾ, ਇਹੋ ਸੱਚਾਈ ਏ।
ਗੁਰੂ ਨਾਨਕ ਕਲਯੁਗ 'ਚੋਂ, ਸੱਚ ਦੀ ਜੋਤ ਜਗਾਈ ਏ।
ਹੱਕ-ਸੱਚ ਦਾ ਦੇ ਕੇ ਹੋਕਾ, ਸੰਗਲ ਤੋੜੇ ਭਰਮਾਂ ਦੇ।
ਚਾਰੇ ਵਰਨਾਂ ਤਾਂਈ ਰਸਤੇ, ਦੱਸੇ ਸ਼ੁੱਭ ਕਰਮਾਂ ਦ।
ਸਤਿਗੁਰੂ ਨਾਨਕ ਕਲਯੁਗ 'ਚ ਸੱਚ ਦੀ ਜੋਤ ਜਗਾਈ ਏ
ਮੋਦੀ-ਖਾਨੇ ਬਹਿ ਕੇ, ਤੇਰਾ-ਤੇਰਾ ਤੋਲ ਗਿਆ।
ਨਾਮ ਜਪੋ ਤੇ ਕਿਰਤ ਕਰੋ, ਵੰਡ ਛਕੋ ਵੀ ਬੋਲ ਗਿਆ
ਸ਼ਬਦ ਗੁਰੂ ਲੜ ਲਾ ਕੇ, ਸਿੱਧ ਮੰਡਲੀ ਸਮਝਾਈ ਏ।
ਗੁਗੂ ਨਾਨਕ ਕਲਯੁਗ 'ਚੋਂ ਸੱਚ ਦੀ ਜੋਤ ਜਗਾਈ ਏ।
ਚਾਰ ਉਦਾਸੀ, ਸਾਰੇ ਵਰਗਾ, ਉਹ ਸਭ ਲਈ 'ਬਾਬਾ' ਏ
ਉਹਦੇ ਜੀਆਂ ਤਾਈ, ਹਰ ਜਗ੍ਹਾ ਮੱਕਾ ਕਾਬਾ ਏ।
ਉਹਨੇ ਉਹੀ ਬਾਣੀ ਗਾਈ, ਜਿਹੜੀ ਧੁਰ ਤੋਂ ਆਈ ਹੈ।
ਗੁਰੂ ਨਾਨਰ ਕਲਯੁਗ 'ਚ ਸੱਚ ਦੀ ਜੋਤ ਜਗਾਈ ਏ।
ਰੂਪ ਰੇਖਾ 'ਤੇ ਜਾਤ-ਪਾਤ ਉਹ ਵਰਨੋਂ ਬਾਹਰਾ ਏ।
ਅਸੀਂ ਭੁੱਲ ਬੈਠੇ ਉਹਨੂੰ, ਉਹ ਤਾਂ ਵਰਤੇ ਜਾਹਰਾ ਏ।
ਇਹ ਬਨਸਪਤੀ ਸਾਰੀ, ਉਹਦੇ ਨਾ ਨਸ਼ਿਆਈ ਏ
ਗੁਰੂ ਨਾਨਕ ਕਲਯੁਗ 'ਚ ਸੱਚ ਦੀ ਜੋਤ ਜਗਾਈ ਏ।
ਗੁਰੂ ਪੂਰਬ ਮਨਾਏ ਸਫਲੇ, ਗੁਰੂ ਦੀ ਸਿੱਖਿਆ ਮੰਨ ਲਈਏ।
ਗੁਰੂ ਦੇ ਸਿੱਖੋ, ਗੁਰੂ ਦੇ ਹੋ ਕੇ ਗੁਰੂ ਨੂੰ ਧਨ ਕਰੀਏ।
ਛੱਡ ਦਿਓ ਝਗੜੇ ਝੇੜੇ, ਇਹ ਸਭ ਉਹਦੀ ਲੋਕਾਈ ਏ।
ਗੁਰੂ ਨਾਨਕ ਕਲਯੁਗ 'ਚ, ਸੱਚ ਦੀ ਜੋਤ ਜਗਾਈ ਏ।
ਗੁਰੂ ਨਾਨਕ ਜੀ ਮਿਹਰ ਕਰ ਦਿਉ, ਸਿੱਖ ਭੁਲਣਹਾਰਾ
ਸ਼ਬਦ ਗੁਰੂ ਦੇ ਬਾਝੋਂ, ਨਾ ਕੋਈ ਹੋਰ ਸਹਾਰਾ ਏ।
ਜੋ ਸ਼ਰਨ ਆ ਗਿਆ, ਡੁੱਬਦੀ ਬੇੜੀ ਬੰਨੇ ਲਾਈ ਏ।
ਗੁਰੂ ਨਾਨਕ ਕਲਯੁਗ ਵਿਚ, ਸੱਚ ਦੀ ਜੋਤ ਜਗਾਈ ਏ।
ਸਾਰੇ ਆਖੋ ਧੰਨ ਨਾਨਕ ਤੇਰੀ ਵੱਡੀ ਕਮਾਈ ਏ।  
ਵਾਹਿਗੁਰੂ ਜਾ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

ਦਰਸ਼ਨ ਸਿੰਘ
ਮੋਬਾਇਲ ਨੰਬਰ-8427382239


author

Aarti dhillon

Content Editor

Related News