ਵਿਦਾਇਗੀ ਸਮਾਰੋਹ 2017-18

Wednesday, Jul 18, 2018 - 12:26 PM (IST)

ਵਿਦਾਇਗੀ ਸਮਾਰੋਹ 2017-18

ਅੱਜ ਮਿਤੀ 16.02.2018 ਨੂੰ ਰਾਮਗੜ੍ਹੀਆ ਗਰਲਜ਼ ਸੀ. ਸੈ. ਸਕੂਲ, ਮਿਲਰ ਗੰਜ, ਲੁਧਿਆਣਾ ਵਿਖੇ ਬਾਬਾ ਗੁਰਮੁੱਖ ਸਿੰਘ ਹਾਲ ਵਿਚ 11ਵੀਂ ਦੇ ਵਿਦਿਆਰਥੀਆਂ ਵਲੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਜਿਸ ਵਿਚ ਬੱਚਿਆਂ ਵਲੋਂ ਗੀਤ, ਸਕਿੱਟ, ਕਵਿਤਾ ਆਦਿ ਪੇਸ਼ ਕੀਤੇ ਗਏ। ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਕਵਲਜੀਤ ਕੌਰ ਕਲਸੀ ਜੀ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ।ਇਸ ਮੌਕੇ ਤੇ ਸਤਿਕਾਰਯੋਗ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ. ਰਣਜੋਧ ਸਿੰਘ ਜੀ, ਜਨਰਲ ਸਕੱਤਰ ਸ. ਗੁਰਚਰਨ ਸਿੰਘ ਜੀ ਅਤੇ ਸਮੂਹ ਕਮੇਟੀ ਮੈਂਬਰ ਹਾਜਰ ਹੋਏ। ਸਮਾਰੋਹ ਦਾ ਆਰੰਭ ਸ਼ਬਦ ਗਾਇਨ ਨਾਲ ਹੋਇਆ।ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਕਵਲਜੀਤ ਕੌਰ ਕਲਸੀ ਜੀ ਨੇ ਮੁੱਖ ਮਹਿਮਾਨ ਤੇ ਹੋਰ ਆਏ ਮਹਿਮਾਨਾਂ ਨੂੰ “ਜੀ ਆਇਆ'' ਆਖਿਆ।ਇਸ ਮੌਕੇ ਮਿਸ ਫੇਅਰਵਲ ਮੁਕਾਬਲਾ ਵੀ ਕਰਵਾਇਆ ਗਿਆ। ਜਿਸ ਵਿਚ ਪਹਿਲੇ ਨੰ:   ਸੁਜਾਤਾ/ਜਸਮੀਤ ਕੌਰ ਅਤੇ ਦੂਜੇ ਨੰਬਰ ਤੇ ਹਰਸ਼ਦੀਪ ਕੌਰ ਅਤੇ ਤੀਜੇ ਨੰਬਰ ਤੇ ਪ੍ਰੀਤੀ/ਰੌਸ਼ਨੀ ਰਹੀਆ।ਮਿਸ ਫੈਅਰਵਲ ਅੰਜਲੀ ਰਹੀ।

ਸ਼੍ਰੀਮਤੀ ਕਵਲਜੀਤ ਕੌਰ


Related News