ਕੋਰੋਨਾ

04/08/2020 7:02:13 PM

ਹਰ ਪਾਸੇ ਰੌਲਾ ਖਿਲਰਿਆ
ਇੱਕ ਵਾਇਰਸ ਨਵੇਂ ਕਰੋਨਾ ਦਾ
ਜੇ ਟਿੱਚਰਾਂ ਤੋਂ ਕਦੇ ਵਿਹਲ ਮਿਲੇ
ਤੁਸੀਂ ਹਾਲ ਦੇਖਿਓ ਉਹਨਾਂ ਦਾ
ਜੋ ਸਾਹ ਵੀ ਤੱਕ ਲੈ ਪਾਉਦੇਂ ਨੀਂ
ਇਸ ਉੱਠੀ ਨਵੀਂ ਬਿਮਾਰੀ ਨਾਲ
ਬਸ ਹਸਪਤਾਲ ਵਿੱਚ ਘਿਰ ਗਏ ਨੇ
ਕਮਰੇ ਦੀ ਚਾਰ ਦਿਵਾਰੀ ਨਾਲ
ਕੋਈ ਆਪਣਾ ਵੀ ਨਾਂ ਕੋਲ ਖੜੇ
ਇਹ ਐਸੀ ਬਿਪਤਾ ਆਣ ਪਈ
ਹੱਦਾਂ-ਸਰਹੱਦਾਂ ਬੰਦ ਹੋਈਆਂ
ਸੜਕਾਂ ਤੇ ਹੈ ਸੁੰਨਸਾਨ ਪਈ
ਜਿਸ ਤਨ ਲਾਗੇ ਉਹੀ ਜਾਣੇ
ਸੱਚ ਸਿਆਣੇ ਕਹਿ ਗਏ ਨੇ
ਬਚੇ ਹੋਏ ਨੇ ਹਾਲੇ ਜਿਹੜੇ 
ਟਿੱਚਰਾਂ ਜੋਗੇ ਰਹਿ ਗਏ ਨੇ

ਕੋਈ ਆਖੇ ਉਏ ਤੂੰ ਅਦਰਕ ਖਾ
ਕੋਈ ਆਖੇ ਗਰਮ ਤੂੰ ਪਾਣੀ ਪੀ
ਕੋਈ ਆਖੇ ਚਾਲ ਏ ਚਾਈਨਾਂ ਦੀ
ਏਦਾਂ ਤਾਂ ਪੱਕਾ ਹੋਣਾ ਈ ਸੀ
ਕੋਈ ਆਖੇ ਰਸ਼ੀਆ ਛੱਡ ਦਿੱਤਾ
ਸੜਕਾਂ ਤੇ ਖੁੱਲਾ ਸ਼ੇਰਾਂ ਨੂੰ
ਕੋਈ ਕਹੇ ਕਰੋਨਾ ਕੀ ਕਰ ਲਊ
ਸਾਨੂੰ ਵੱਡੇ ਮਰਦ ਦਲੇਰਾਂ ਨੂੰ
ਕੋਈ ਸੜਕਾਂ ਉੱਪਰ ਕੱਠ ਕਰ ਕੇ 
ਬਸ ਭਾਡੇਂ ਭੰਨੀਂ ਜਾਦਾਂ ਏ
ਕੰਮਾਂ ਤੋਂ ਮਿਲੀਆਂ ਛੁੱਟੀਆਂ ਨੂੰ
ਮੇਲਾ ਹੀ ਮੰਨੀ ਜਾਦਾਂ ਏ
ਮੰਨਿਆ ਕਿ ਕੁੱਝ ਨੀਂ ਕਰ ਸਕਦੇ
ਸਭ ਮੁਲਕਾਂ ਵਿੱਚ ਜੋ ਚੱਲ ਰਿਹਾਂ
ਪਰ ਭੁੱਲੋ ਨਾਂ ਹੈ ਉੱਥੇ ਜੋ
ਉਹੀ ਆ ਥੋਡੇ ਵੱਲ ਰਿਹਾ
ਬਸ ਲੋੜ ਹੈ ਸਾਨੂੰ ਸਮਝਣ ਦੀ
ਜੋ ਫੈਸਲਾਂ ਏ ਸਰਕਾਰਾਂ ਦਾ
ਜਿੰਦਗੀ ਦੀ ਜੰਗ ਹਾਂ ਜਿੱਤ ਸਕਦੇ
ਭਾਵੇਂ ਡਰ ਹੈ ਥੋੜਾ ਹਾਰਾਂ ਦਾ
ਜੋ “ਪ੍ਰੀਤ” ਘਰਾਂ ਵਿੱਚ ਰਹਿਣ ਲਈ
ਕੁੱਝ ਦਿਨ ਦੇ ਸਾਨੂੰ “ਆਡਰ” ਨੇ
ਸਮਝੋ ਉਹ ਮੌਤ ਤੇ ਜਿੰਦਗੀ ਦੇ 
ਵਿੱਚ ਪੈਦੇਂ ਸਾਨੂੰ “ਬਾਡਰ” ਨੇ

ਪ੍ਰੀਤ ਖਿੰਡਾ


rajwinder kaur

Content Editor

Related News