ਇੰਝ ਮਨਾਈਏ ਤਿਉਹਾਰ
Friday, Sep 27, 2019 - 04:03 PM (IST)

ਆਉ ਅੱਜ ਆਪਾਂ ਆਉਣ ਵਾਲੇ ਤਿਉਹਾਰਾਂ ਦੀਵਾਲੀ ਦੇ ਦੁਸਹਿਰੇ ਮੌਕੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖੀਏ, ਕਿਉਂ ਕੇ ਪੰਜਾਬ ਵਿੱਚ ਹੜ ਆਉਣ ਕਰਕੇ ਸਥਿਤੀ ਕਾਫੀ ਗੰਭੀਰ ਹੋ ਚੁੱਕੀ ਹੈ, ਜਿਸ ਨਾਲ ਆਮ ਲੋਕਾਂ ਦੀ ਜੇਬ ਅਤੇ ਸਿਹਤ ਉੱਤੇ ਵੀ ਕਾਫੀ ਅਸਰ ਹੋਇਆ ਹੈ, ਲੋਕਾਂ ਨੂੰ ਜਿੱਥੇ ਖੜ੍ਹੇ ਪਾਣੀ ਨਾਲ ਬੀਮਾਰੀਆ ਪੈਦਾ ਹੋਈਆਂ ਹਨ ,ਉੱਥੇ ਫਸਲਾਂ ਦਾ ਵੀ ਬਹੁਤ ਸਾਰਾ ਨੁਕਸਾਨ ਹੋਇਆ ਹੈ ,ਤੇ ਪ੍ਰਦੂਸ਼ਣ ਵੀ ਕਾਫ਼ੀ ਹੱਦ ਤੱਕ ਵਧਿਆ ਹੈ। ਇੰਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆ ਦੁਸਹਿਰੇ ਤੇ ਦੀਵਾਲੀ ਨੂੰ ਇੱਕ ਤਾਂ ਰਾਵਣ ਦੇ ਪੁਤਲੇ ਬਣਾ ਕੇ ਨਾ ਫੂਕੇ ਜਾਣ ਤੇ ਨਾ ਹੀ ਦੀਵਾਲੀ ਤੇ ਪਟਾਕੇ ਚਲਾਏ ਜਾਣ,ਜਿੱਥੇ ਸਾਡੇ ਪੈਸੇ ਦੀ ਬੱਚਤ ਹੋਵੇਗੀ ਉੱਥੇ ਸਾਡਾ ਆਲਾ ਦੁਆਲਾ ਵੀ ਪ੍ਰਦੂਸ਼ਣ ਰਹਿਤ ਹੋਵੇਗਾ,ਤੇ ਜੋ ਪੈਸਾ ਇੰਨਾਂ ਗਲਤ ਕੰਮਾਂ ਤੋਂ ਬਚੇਗਾ ਉਹ ਹੀ ਪੈਸਾ ਕਿਸੇ ਗਰੀਬ ਕਿਸਾਨਾਂ ਨੂੰ ਦੇ ਕੇ ਉਨ੍ਹਾਂ ਦੀ ਸਹਾਇਤਾ ਵੀ ਕੀਤੀ ਜਾ ਸਕਦੀ ਹੈ, ਤਾਂ ਜੋ ਆਰਥਿਕ ਮੰਦੀ ਦੀ ਮਾਰ ਝੱਲ ਰਹੇ ਲੋਕ ਆਪਣਾ ਘਰ ਪਰਿਵਾਰ ਸੋਖਾ ਚਲਾ ਸਕਣ,ਤੇ ਇਹ ਇੱਕ
ਤਿਉਹਾਰਾਂ ਤੇ ਚੰਗਾ ਸੁਨੇਹਾ ਵੀ ਹੋਵੇਗਾ, ਦੀਵਾਲੀ ਤੇ ਦੁਸਹਿਰੇ ਦਾ ਮੰਤਵ ਸਿਰਫ਼ ਪਟਾਕੇ ਚਲਾਉਣਾ ਜਾ ਪੁਤਲੇ ਫੂਕਣਾ ਨਹੀਂ ਸਗੋਂ ਸਮੁੱਚੇ ਭਾਈਚਾਰੇ ਨੂੰ ਪਿਆਰ ਨਾਲ ਰਹਿਣ ਦਾ ਸੰਦੇਸ਼ ਦਿੱਤਾ ਜਾ ਸਕਦਾ ਹੈ, ਤਾਂ ਕੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਕਿਸੇ ਨਾ ਕਿਸੇ ਕੁਦਰਤੀ ਆਫ਼ਤ ਦਾ ਸਾਹਮਣਾ ਨਾ ਕਰਨਾ ਪਵੇ। ਬਜ਼ਾਰੋਂ ਲਿਆਉਣ ਵਾਲੀਆਂ ਮਠਿਆਈਆਂ ਦਾ ਵੀ ਖ਼ਾਸ ਧਿਆਨ ਰੱਖਿਆ ਜਾਵੇ , ਕਿਉਂ ਕੇ ਮਿਲਾਵਟ ਖੌਰੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ,ਤੇ ਮਹਿੰਗਾਈ ਦੀ ਮਾਰ ਤੋਂ ਤੰਗ ਆਏ ਲੋਕ ਪੈਸਾ ਕਮਾਉਣ ਲਈ ਜ਼ਹਿਰ ਵੀ ਦੇ ਸਕਦੇ ਹਨ। ਘਰਾਂ ਵਿੱਚ ਹੀ ਵਧੀਆ ਸਾਫ਼ ਸੁਥਰੇ ਪਦਾਰਥ ਤਿਆਰ ਕਰਕੇ ਖਾਧੇ ਜਾਣ,ਇਸ ਤਰ੍ਹਾਂ ਕਰਨ ਨਾਲ ਸਿਹਤ ਵੀ ਸਹੀ ਰਹੇਗੀ ਤੇ ਬੇਲੋੜੇ ਖਰਚੇ ਤੋਂ ਵੀ ਬਚਿਆ ਜਾ ਸਕੇਗਾ। ਇਸ ਤਰ੍ਹਾਂ ਕਰਨ ਨਾਲ ਧਰਤੀ ਪ੍ਰਦੂਸ਼ਣ ਰਹਿਤ ਰਹੇਗੀ ਅਤੇ ਲੋਕ ਵੀ ਖੁਸ਼ ਰਹਿਣ ਗੇ। ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ।।
ਸੁਖਚੈਨ ਸਿੰਘ,ਠੱਠੀ ਭਾਈ,(ਯੂ ਏ ਈ)
00971527632924