ਬਿਨ ਵੋਟਾਂ ਪੰਚਾਇਤ

Tuesday, Jan 08, 2019 - 06:12 PM (IST)

ਬਿਨ ਵੋਟਾਂ ਪੰਚਾਇਤ

ਵਾਹ! ਪਿੰਡ ਵਾਲਿਆਂ ਨੇ
ਬਿਨਾਂ ਵੋਟਾਂ ਪੰਚ ਬਣਾਏ
ਕੀ ਲੈਣਾ ਝੱਗੜੇ ਤੋਂ
ਸੋਚ ਨਵੀਂ ਵੱਲ ਕਦਮ ਵਧਾਏ
ਵਾਹ! ਪਿੰਡ ਵਾਲਿਆਂ ਨੇ
ਸਭ ਤਰੱਕੀ ਚਾਹੁੰਦੇ ਨੇ
ਯੋਗਦਾਨ, ਆਪਣਾ ਪਾਉਂਦੇ ਨੇ
ਸਾਰਾ ਪਿੰਡ ਖੁਸ਼ਹਾਲ ਹੋਇਆ
ਮਿਲ ਢੋਲੇ ਗਾਉਂਦੇ ਨੇ
ਸਾਂਝੇ ਸਭ ਕੰਮਾਂ ਲਈ 
ਔਰਤਾਂ ਹਿੱਸੇ ਵੱਧ ਕੇ ਪਾਏ
ਵਾਹ! ਪਿੰਡ ਵਾਲਿਆਂ ਨੇ
ਸਾਫ ਗਲੀਆਂ ਨਾਲੀਆਂ ਏ
ਭਾਵੇਂ ਸਭ ਮੱਝਾਂ ਪਾਲੀਆਂ ਏ
ਗੱਲਾਂ ਭੁੱਲ ਪੁਰਾਣੀਆਂ ਨੂੰ
ਨਾ ਹੁਣ ਕੱਢਦੇ ਗਾਲੀਆਂ ਏ
ਕਰਨ ਵਿੱਦਿਆ ਦੇ ਪ੍ਰਸਾਰ ਲਈ
ਦੋ ਸਕੂਲ, ਪਿੰਡ ਖੁਲ੍ਹਵਾਏ
ਵਾਹ! ਪਿੰਡ ਵਾਲਿਆਂ ਨੇ
ਕੰਮ ਦੁੱਧ ਦਾ ਚੰਗਾ ਏ
ਹਸਪਤਾਲ, ਡੰਗਰਾਂ ਦਾ ਖੁਲ੍ਹਵਾਇਆ
ਮੱਛੀ ਪਾਲਨ ਦਾ ਕੰਮ ਵਧੇ
ਟੋਭੇ ਟੋਹਾਂ ਨੂੰ ਸਾਫ ਕਰਵਾਇਆ
ਖੁਲ੍ਹੇ, ਕਾਲਜ ਕੁੜੀਆਂ ਦਾ
ਉਹਦੇ ਨੀਂਹ ਪੱਥਰ ਰਖਵਾਏ। 
ਵਾਹ! ਪਿੰਡ ਵਾਲਿਆਂ ਨੇ
ਹਰਿਆ-ਭਰਿਆ ਪਿੰਡ ਕਰਨੇ ਨੂੰ
ਸਾਂਝੀ ਥਾਂ 'ਤੇ ਰੁੱਖ ਲਗਾਏ
ਤਰੱਕੀ ਹਰ ਤਰ੍ਹਾਂ ਕਰਨੇ ਨੂੰ
ਬੈਂਕ, ਸਿਹਤ ਕੇਂਦਰ ਖੁਲ੍ਹਵਾਏ
'ਗੋਸਲ' ਗੱਲ ਮਿਲਵਰਤਣ ਦੀ
ਲੋਕੀ ਇਕੱਠੇ ਕਰ ਸਮਝਾਏ
ਵਾਹ! ਪਿੰਡ ਵਾਲਿਆਂ ਨੇ
ਬਿਨਾਂ ਵੋਟਾਂ ਪੰਚ ਬਣਾਏ
ਬਹਾਦਰ ਸਿਘ ਗੋਸਲ
ਮਕਾਨ ਨੰ: 3098, ਸੈਕਟਰ 37 ਡੀ
ਚੰਡੀਗੜ੍ਹ। ਮੋਬਾ: 98764-52223


 


author

Neha Meniya

Content Editor

Related News