ਬਾਬਾ ਫ਼ਰੀਦ ਜੀ ...

09/21/2019 12:23:12 PM

ਬਾਬਾ ਫ਼ਰੀਦ ਜੀ ਦਾ ਜਨਮ 1381 ਸੂਫੀ ਖੇਤਰ ਜ਼ਿਲਾ ਮੁਲਤਾਨ (ਹੁਣ ਪਾਕਿਸਤਾਨ) ਵਿੱਚ ਜਮਾਲ-ਉਦ-ਦੀਨ ਸੁਲੇਮਾਨ ਅਤੇ ਸ਼ੇਖ਼ ਵਜੀਹ-ਉਦ ਦੀਨ ਖੋਜੇਦੀ ਦੀ ਧੀ ਮਰੀਅਮ ਬੀਬੀ ਦੇ ਘਰ ਹੋਇਆ। ਸਿੱਖਿਆ-ਆਪ ਜੀ ਦੀ ਮੁੱਢਲੀ ਸਿੱਖਿਆ ਬਾਰੇ ਦੱਸਿਆ ਜਾਂਦਾ ਹੈ ਕੇ ਆਪ ਜੀ ਦੇ ਪਿਤਾ ਜੀ 18ਕੁ ਮਹੀਨੇ ਦੀ ਉਮਰ ਵਿੱਚ ਹੀ ਛੱਡ ਕੇ ਗੁਜ਼ਰ ਗਏ ਸਨ।ਆਪ ਜੀ ਦੀ ਮਾਤਾ ਕੁਰਸੂਮ ਨੇ ਹੀ ਆਪ ਜੀ ਨੂੰ ਪਾਲ ਕੇ ਧਾਰਮਿਕ ਵਿਦਿਆ ਦਿੱਤੀ। ਮੁੱਢਲੀ ਵਿੱਦਿਆ ਮਾਤਾ ਪਾਸੋਂ ਪ੍ਰਾਪਤ ਕਰਨ ਪਿੱਛੋਂ ਇੰਨਾਂ ਨੇ ਕੁਰਆਨ ਮਜੀਦ ਮੌਲਾਨਾ ਅਬੂ ਹਾਫ਼ਜ ਕੋਲੋਂ ਪੜ੍ਹਿਆ ਫੇਰ ਬਗਦਾਦ ਚਲੇ ਗਏ ਜਿੱਥੇ ਆਪ ਜੀ ਨੇ, ਅਬਦੁਲ ਕਾਦਰ ਜੁਲਾਨੀ , ਸ਼ੇਖ਼ ਸਿਰਾਬਦੀਨ ਸੁਹਰਾਵਰਦੀ , ਖਵਾਜ਼ਾ ਮੁਅਈਉਨਦੀਨ ਚਿਸ਼ਤੀ ,ਤੇਠ, ਸ਼ੇਖ਼ ਕਿਰਸਾਨੀ, ਆਦਿ ਤੋਂ ਪ੍ਰਾਪਤ ਕੀਤੀ। ਬਾਬਾ ਫ਼ਰੀਦ ਸੂਫ਼ੀਆਂ ਦੇ
ਚਿਸ਼ਤੀ ਦੇ ਸਿਲਸਿਲੇ ਦੇ ਇੱਕ ਪ੍ਰਸਿੱਧ ਆਗੂ ਹੋਏ ਹਨ , ਜਿਹਨਾਂ ਬਾਰੇ ਦੱਸਿਆ ਜਾਂਦਾ ਹੈ ਕੇ ਫ਼ਕੀਰੀ ਗੋਦੜੀ ਹਜ਼ਰਤ ਅਲੀ ਪਾਸੋਂ ਪ੍ਰਾਪਤ ਕੀਤੀ।ਬਾਬਾ ਫ਼ਰੀਦ ਜੀ ਦੀ ਰਚਨਾ ਭਾਵੇਂ ਆਕਾਰ ਵਿੱਚ ਬਹੁਤੀ ਨਹੀਂ ,ਪਰ ਕਾਵਿ ਗੁਣਾਂ ਕਰਕੇ ,ਵਿਸੇ ਦੀ ਸ੍ਰੇਸ਼ਟਤਾ ਵਿੱਚ ਉੱਤਮ ਸਦੀਵੀ ਯੋਗਦਾਨ ਕਿਹਾ ਜਾ ਸਕਦਾ ਹੈ, ਪੰਜਾਬੀ ਸਾਹਿਤ ਵਿੱਚ ਬਾਬਾ ਫ਼ਰੀਦ ਜੀ ਦੀ ਪ੍ਰਾਪਤੀ ਹੋਈ ਰਚਨਾ ਕਰਕੇ ਉਨ੍ਹਾਂ ਨੂੰ ਪੰਜਾਬੀ ਦਾ ਪਹਿਲਾ ਕਵੀ ਜਾ ਸ਼ਾਇਰ ਮੰਨ ਲਿਆ ਜਾਂਦਾ ਹੈ।ਬਾਬਾ ਫ਼ਰੀਦ ਜੀ ਦੀ ਬਾਣੀ ਉੱਚਿਤ ਹੋਣ ਕਾਰਨ ਹੀ, ਗੁਰੂ ਅਰਜਨ ਦੇਵ ਜੀ, ਨੇ ਉੱਨਾਂ ਦੀ ਗੁਰਬਾਣੀ ਨੂੰ ਇੱਕਤਰ ਕਰਕੇ ,ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਕੇ ਇਸ ਬਾਣੀ ਨੂੰ ਅਹਿਮ ਅਸਥਾਨ ਦਿੱਤਾ ਤੇ ਇਸ ਦੀ ਸੰਭਾਲ ਕੀਤੀ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਬਾ ਫ਼ਰੀਦ ਜੀ ਦੇ ਕੁੱਲ ਚਾਰ ਸ਼ਬਦ (ਦੋ ਆਸਾ ਰਾਗ ਵਿੱਚ ਦੋ ਸੂਹੀ ਰਾਗ ਵਿੱਚ) ਅਤੇ ਆਪ ਜੀ ਦੇ 112ਸਲੋਕ ਵੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ ।ਇਸ ਤੋਂ ਇਲਾਵਾ ਬਾਬਾ ਫ਼ਰੀਦ ਜੀ ਦੀਆਂ
ਕਈ ਹੋਰ ਕਿਤਾਬਾਂ ਵੀ ਹਨ। ਆਪ ਜੀ ਦੀ ਮੋਕਲਹਰ ਹੁਣ ਫਰੀਦਕੋਟ ਸ਼ਹਿਰ ਅੰਦਰ ਆਮਦ ਨਾਲ ਇੱਕ ਚਰਚਾ ਜੁੜੀ ਹੋਈ ਹੈ,ਉਸ ਸਮੇਂ ਦੀ ਫਰੀਦਕੋਟ ਰਿਆਸਤ ਦੇ ਅਹਿਲਕਾਰ ,ਆਲੇ ਦੁਆਲੇ ਦੇ ਇਲਾਕੇ ਵਿੱਚ ਲੋਕਾਂ ਨੂੰ ਫ਼ੜ ਕੇ ਉੱਸਰ ਰਹੇ ਕਿਲੇ ਨੂੰ ਪੂਰਾ ਕਰਨ ਲਈ ਜਬਰੀ ਵਗਾਰ ਲੈਂਦੇ ਸਨ,ਰਾਜੇ ਦੇ ਅਹਿਲਕਾਰ ਇੱਕ ਦਿਨ ਸੂਫ਼ੀ ਸੰਤ ਬਾਬਾ ਫ਼ਰੀਦ ਜੀ ਨੂੰ ਧੂਹ ਲਿਆਏ ਉਸ ਸਮੇਂ ਸ਼ਹਿਰ ਦੇ ਬਾਹਰ ਵਾਲੇ ਪਾਸੇ ਤੱਪ ਕਰ ਰਹੇ ਸਨ,ਇਹ ਅਸਥਾਨ ਅੱਜ ਕੱਲ ਗੋਦੜੀ ਬਾਬਾ ਫ਼ਰੀਦ ਜੀ ਦੇ ਨਾਮ ਨਾਲ ਜਾਣੀ ਜਾਂਦੀ ਹੈ। ਬਾਬਾ ਫ਼ਰੀਦ ਜੀ ਨੂੰ ਵੀ ਗਾਰਾ ਮਿੱਟੀ ਢੋਣ ਤੇ ਲਾ ਦਿੱਤਾ।ਰਾਜੇ ਨੂੰ ਕਿਸੇ ਨੇ ਜਾ ਦਸਿਆ ਕੇ ਕੰਮ ਤੇ ਲੱਗੇ ਲੋਕਾਂ ਵਿੱਚ ਇੱਕ ਅਜਿਹਾ ਦਰਵੇਸ਼ ਸੰਤ ਵੀ ਹੈ ਜੋ ਰੂਹਾਨੀ ਸ਼ਕਤੀਆਂ ਦਾ ਮਾਲਕ ਹੈ। ਪੀੜੀਆਂ ਤੋਂ ਇੱਕ ਦੰਦ ਕਥਾ ਤੁਰੀ ਆ ਰਹੀ ਹੈ ਕੇ ਰਾਜੇ ਨੇ ਬਾਬੇ ਫਰੀਦ ਤੋਂ ਮੁਆਫੀ ਮੰਗੀ ਤੇ ਇਸ ਸ਼ਹਿਰ ਦਾ ਨਾਮ ਬਦਲ ਕੇ ਫ਼ਰੀਦ ਤੇ ਕੋਟ, (ਕਿਲਾ) ਨੂੰ ਜੋੜ ਕੇ ਫਰੀਦਕੋਟ ਰੱਖ ਦਿੱਤਾ।ਰਾਜੇ ਵੱਲੋਂ ਮੁਆਫੀ ਮੰਗਣ ਤੋਂ
ਬਾਅਦ ਫ਼ਰੀਦ ਜੀ ਨੇ ਗਾਰੇ ਨਾਲ ਲਿੱਬੜੇ ਹੋਏ ਆਪਣੇ ਹੱਥ ਜਿਸ ਦਰੱਖਤ ਨਾਲ ਪੂੰਜੇ ,ਉਸ ਦਰੱਖਤ ਨੂੰ ਰਾਜੇ ਨੇ ਕਟਵਾ ਕੇ ਸੰਭਾਲ ਲਿਆ, ਉਹ ਅੱਜ ਵੀ ਟਿੱਲਾ ਬਾਬਾ ਫ਼ਰੀਦ ਵਿਖੇ ਸਸ਼ੋਭਿਤ ਹੈ। ਫਰੀਦਾ ਚਾਰਿ ਗਵਾਇਆ ਹੰਢਿ ਕੈ ਚਾਰ ਗਵਾਇਆ ਸੰਮਿ।।
ਲੇਖਾ ਰਬੁ ਮੰਗੇਸੀਆ ਤੂੰ ਆਂਹੋ ਕੇਰ੍ਹੇ ਕੰਮ।।
ਸਲੋਕ ਭਗਤ ਫ਼ਰੀਦ ਜੀ , ਗੂਰੂ ਗ੍ਰੰਥ ਸਾਹਿਬ,ਅੰਗ ੧੩੭੯।
ਗੋਦੜੀ ਸਾਹਿਬ-ਟਿੱਲਾ ਬਾਬਾ ਫ਼ਰੀਦ ਫਰੀਦਕੋਟ ਸ਼ਹਿਰ ਵਿੱਚ ਕਿਲਾ ਮੁਬਾਰਕ ਦੇ ਨੇੜੇ ਸੂਫ਼ੀ ਸੰਤ ਫਰੀਦ ਨਾਲ ਸਬੰਧਤ ਅਸਥਾਨ ਹੈ ਤੇ ਹਰ ਵੀਰਵਾਰ ਨੂੰ ਦਰਗਾਹ ਤੇ ਮੇਲਾ ਲੱਗਦਾ ਹੈ, ਇਹ ਰਵਾਇਤ ਸਦੀਆਂ ਤੋਂ ਤੁਰੀ ਆ ਰਹੀ ਹੈ। ਹੁਣ ਪਿਛਲੇ ਦਹਾਕਿਆਂ ਤੋਂ ਹਰ ਸਾਲ 19 ਤੋਂ 23 ਸਤੰਬਰ ਤੱਕ
ਭਾਰੀ ਮੇਲਾ ਵੀ ਲੱਗਦਾ ਹੈ। ਸੰਗਤਾਂ ਬੜੇ ਅਥਾਹ ਪਿਆਰ ਨਾਲ ਦਰਸ਼ਨ ਦੀਦਾਰੇ ਕਰਦੀਆਂ ਹਨ। ਬਾਬਾ ਫ਼ਰੀਦ ਜੀ ਪਾਕਪਟਨ ਵਿਖੇ 1266 ਈਸਵੀ ਵਿੱਚ ਜੋਤੀ ਜੋਤ ਸਮਾ ਗਏ।

ਸੁਖਚੈਨ ਸਿੰਘ,ਠੱਠੀ ਭਾਈ,(ਯੂ ਏ ਈ)
00971527632924


Aarti dhillon

Content Editor

Related News