ਇਕ ਖਾਮੋਸ਼ੀ ਮੇਰੀ

Wednesday, Mar 07, 2018 - 05:26 PM (IST)

ਇਕ ਖਾਮੋਸ਼ੀ ਮੇਰੀ

ਮੈਂ ਕਿਸੇ ਕੰਮ ਨਾ ਆਈ
ਮੈਂ ਦਿਲ ਆਪਣੇ ਨਾਲ ਬੁਰੀ ਮਾੜੀ ਕੀਤੀ
ਮੇਰੇ ਸੁੱਕੇ ਕਸਟ ਮਚ ਗਈ ਦੁਹਾਈ
ਮੈਂ ਰਾਹ ਐਸੇ ਮਰ ਗਈ ਤਿਹਾਈ
ਮੈਂ ਤਾਂ ਕਿਸੇ ਕੰਮ ਨਾ ਆਈ... 

ਜਿੰਦ ਨੂੰ ਦਿਲਾਸੇ ਦੇ ਕੇ ਕੀ ਕਰਨਾ
ਹੋਕਿਆਂ ਦੇ ਨਾਲ ਕਿੰਨਾ ਕੋ ਮਰਨਾ
ਹੁਣ ਹੋ ਕੇ ਦਿਲ ਦੇ ਨਾਲ ਬਹੁਤਾ ਦਿਲ ਦੇ ਖੁਆਬਾ ਵਿਚ ਤਰਨਾ
ਮੇਰੀ ਆਪਣੀ ਨਾ ਕੋਈ ਪਹਿਚਾਣ ਨਫਰਤ ਵਿਚ ਮਰ ਮਿੱਟ ਅੜਨਾ
ਵਿੱਚ ਸਮੁੰਦਰ ਦੇ ਮੈਂ ਕਿਸੇ ਤੱਕ ਨਾ ਜਾ ਪਾਈ
ਸੱਚੀ ਮੈਂ ਤਾਂ ਕਿਸੇ ਕੰਮ ਨਾ ਆਈ... !

ਜਾਗ-ਜਾਗ ਕੇ ਰਾਤਾਂ ਕੱਟੀਆਂ
ਤੰਗ ਕਰਦੀ ਤੇਰੀ ਜੁਦਾਈ, ਨਫਰਤ ਨੂੰ ਮੁਕਾ ਨਾ ਸਕਿਆ, ਮਰ-ਮਰ ਮੈਂ ਤਾਂ ਜਾਨ ਬਚਾਈ
ਤੇਰੇ ਹਰ ਇਕ ਵਾਧੇ ਨੂੰ ਪੂਰਾ ਕਰਦੀ
ਇਕ ਕਰਕੇ, ਸੋ-ਸੋ ਵਾਰ ਜਾਵੇ ਤੂੰ ਸੁਣਾਈ
ਮੈਂ ਮਿਨਤਾ ਕਰਦੀ, ਤੂੰ ਸਮਝ ਰਤਾ ਨਾ ਪਾਈ
ਮੈਂ ਤਾਂ ਕਿਸੇ ਕੰਮ ਨਾ ਆਈ... 

ਨਫਰਤ ਨਹੀਂ ਕਰਨੀ, ਉਝ ਨਾ ਮੇਰਾ ਦਿਲ ਕਰੇ
ਕਿਓ ਬਦਲ ਜਾਂਦੇ ਨੇ ਇਹ ਲੋਕ, ਮੇਰਾ ਦਿਲ ਕਹੇ
ਬਹੁਤੀਆਂ ਗੱਲਾਂ ਤੋਂ ਡਰਦੀ, ਸੱਚਾ ਆਸ਼ਕ ਕੋਈ ਨਹੀਂ
ਇਹ ਰਤਾ ਸਮਝ ਨਾ ਆਈ, ਜਿੰਦ ਰੁਲ ਦੀ ਮੈਂ ਪਾਵਾਂ ਕਿੰਝ ਦੁਹਾਈ
ਸੱਚੀ ਮੈਂ ਤਾਂ ਕਿਸੇ ਕੰਮ ਨਾ ਆਈ... !

ਜਮਨਾ ਸਿੰਘ ਗੋਬਿੰਦਗੜ੍ਹੀਆਂ, ਸੰਪਰਕ :98724-62794


Related News