ਯੂਥ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਬਣਨ ਤੇ ਜੈਸਰਤ ਸੰਧੂ ਦਾ ਜਥੇਦਾਰ ਕਿੱਕਰ ਸਿੰਘ ਨੇ ਕਰਵਾਇਆ ਮੂੰਹ ਮਿੱਠਾ

Sunday, Jun 13, 2021 - 04:24 PM (IST)

ਯੂਥ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਬਣਨ ਤੇ ਜੈਸਰਤ ਸੰਧੂ ਦਾ ਜਥੇਦਾਰ ਕਿੱਕਰ ਸਿੰਘ ਨੇ ਕਰਵਾਇਆ ਮੂੰਹ ਮਿੱਠਾ

ਮੰਡੀ ਲਾਧੂਕਾ (ਸੰਧੂ): ਹਲਕੇ ਦੇ ਪਿੰਡ ਖੁੜੰਜ ਨਾਲ ਸਬੰਧਤ ਨੌਜਵਾਨ ਆਗੂ ਜੈਸਰਤ ਸੰਧੂ ਨੂੰ ਯੂਥ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਸਿਲਸਿਲਾ ਜਾਰੀ ਹੈ। ਇਸੇ ਤਰ੍ਹਾਂ ਜਥੇਦਾਰ ਕਿੱਕਰ ਸਿੰਘ ਨੰਬਰਦਾਰ ਜੱਲਾ ਲੱਖੇਕੇ ਸੀਨੀਅਰ ਅਕਾਲੀ ਆਗੂ,ਸੁਰਜੀਤ ਸਿੰਘ ਨੰਬਰਦਾਰ, ਬੱਬੂ ਮੈਂਬਰ ਨੇ ਵੀ ਪਿੰਡ ਖੁੜੰਜ ’ਚ ਜੈਸਰਤ ਸੰਧੂ ਨੂੰ ਉਨ੍ਹਾਂ ਦੇ ਨਿਵਾਸ ਤੇ ਵਧਾਈ ਦਿੱਤੀ ਅਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਜਥੇਦਾਰ ਕਿੱਕਰ ਸਿੰਘ ਨੰਬਰਦਾਰ ਨੇ ਕਿਹਾ ਕਿ ਜੈਸਰਤ ਸੰਧੂ ਨੇ ਪਾਰਟੀ ਦੀ ਬੇਹਤਰੀ ਲਈ ਆਪਣਾ ਸਮੇਂ ਸਮੇਂ ਤੇ ਯੋਗਦਾਨ ਦਿੱਤਾ ਹੈ ਅਤੇ ਇਸ ਸੇਵਾ ਦੀ ਬਦੌਲਤ ਉਨ੍ਹਾਂ ਨੂੰ ਯੂਥ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ ਅਤੇ ਉਨ੍ਹਾ ਦੀ ਨਿਯੁਕਤੀ ਨਾਲ ਪੂਰੇ ਇਲਾਕੇ ਅੰਦਰ ਪਾਰਟੀ ਵਰਕਰਾਂ ਤੇ ਸਮਰਥਕਾਂ ’ਚ ਖੁਸ਼ੀ ਦੀ ਲਹਿਰ ਹੈ।


author

Shyna

Content Editor

Related News