ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
Monday, Nov 17, 2025 - 05:11 PM (IST)
ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਨੌਜਵਾਨ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਦਿਨੇਸ਼ ਕੁਮਾਰ ਪੁੱਤਰ ਅਜੀਤ ਰਾਏ ਉਮਰ 40 ਸਾਲ ਦੇ ਕਰੀਬ ਜੋ ਮੁਕਤਸਰ ਸਾਹਿਬ ਰੋਡ 'ਤੇ ਮੈਡੀਕਲ ਸਟੋਰ ਦਾ ਕੰਮ ਕਰਦਾ ਸੀ ਤੇ ਇਸ ਥਾਂ 'ਤੇ ਹੀ ਸਥਿਤ ਯੂਨੀਕ ਟੇਲਰ ਦੇ ਬੈਕ ਸਾਈਡ ਵਾਲੀ ਕਿਸੇ ਗਲੀ 'ਚ ਰਹਿੰਦਾ ਸੀ। ਮ੍ਰਿਤਕ ਦਿਨੇਸ਼ ਕੁਮਾਰ ਬੀਤੀ ਦੇਰ ਰਾਤ ਨੂੰ ਜਦੋਂ ਆਪਣੇ ਘਰ ਆਇਆ ਤਾਂ ਆਪਣੇ ਕਮਰੇ ਵਿਚ ਜਾ ਕੇ ਸੋ ਗਿਆ।
ਇਸ ਦੌਰਾਨ ਜਦੋਂ ਸਵੇਰੇ ਪਰਿਵਾਰਿਕ ਮੈਂਬਰਾਂ ਨੇ ਉਸਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਉਸ ਨੇ ਦਰਵਾਜ਼ਾ ਨਹੀਂ ਖੋਲਿਆ ਤਾਂ ਪਰਿਵਾਰਿਕ ਮੈਂਬਰ ਕਿਸੇ ਤਰ੍ਹਾਂ ਕਮਰੇ 'ਚ ਵੜੇ ਤਾਂ ਉਨ੍ਹਾਂ ਨੇ ਦੇਖਿਆ ਕਿ ਦਿਨੇਸ਼ ਕੁਮਾਰ ਕਮਰੇ ਦੀ ਛੱਤ 'ਤੇ ਲੱਗੇ ਪੱਖੇ ਨਾਲ ਲਟਕ ਰਿਹਾ ਸੀ। ਉਸਨੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ। ਮ੍ਰਿਤਕ ਵਿਆਹਿਆ ਸੀ ਤੇ ਉਸਦੇ ਦੋ ਬੱਚੇ ਹਨ। ਇਸ ਸਬੰਧੀ ਜਦ ਥਾਣਾ ਮੁਖੀ ਗੁਰਜੰਟ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਮ੍ਰਿਤਕ ਦਿਨੇਸ਼ ਕੁਮਾਰ ਦੀ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
