ਸ਼ੱਕੀ ਹਾਲਾਤ ’ਚ ਨੌਜਵਾਨ ਦੀ ਮੌਤ, ਪਰਿਵਾਰਕ ਮੈਂਬਰਾਂ ਨੇ ਲਗਾਇਆ ਕਤਲ ਦਾ ਦੋਸ਼

05/10/2022 11:50:58 AM

ਜਲਾਲਾਬਾਦ (ਟੀਨੂੰ, ਸੁਮਿਤ, ਨਿਖੰਜ, ਜਤਿੰਦਰ) : ਸ਼ਹਿਰ ਦੇ ਦਸਮੇਸ਼ ਨਗਰ ’ਚ ਸਥਿੱਤ ਮੈਣੀ ਕਾਲੋਨੀ ’ਚ ਸੋਮਵਾਰ ਸਵੇਰੇ ਇਕ ਨੌਜਵਾਨ ਦੀ ਲਾਸ਼ ਸ਼ੱਕੀ ਹਾਲਾਤਾਂ ’ਚ ਰਾਣੀ ਨਾਮਕ ਔਰਤ ਦੇ ਘਰ ਤੋਂ ਬਰਾਮਦ ਹੋਈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਸਿਟੀ ਮੁਖੀ ਰਵੀ ਕੁਮਾਰ ਅਤੇ ਹੋਰ ਪੁਲਸ ਅਫਸਰ ਮੌਕੇ ’ਤੇ ਪਹੁੰਚ ਗਏ। ਜਿਨ੍ਹਾਂ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਧਰ ਦੂਜੇ ਪਾਸੇ ਜਿੱਥੇ ਨੌਜਵਾਨ ਦੀ ਲਾਸ਼ ਮਿਲੀ ਹੈ ਉਸ ਘਰ ਦੇ ਮਾਲਕ ਤੇ ਔਰਤ ਫਰਾਰ ਦੱਸੇ ਜਾ ਰਹੇ ਹਨ। ਮ੍ਰਿਤਕ ਸਵੀਟੀ ਵਾਸੀ ਜਲਾਲਾਬਾਦ ਜੋ ਕਿ ਨਗਰ ਕੌਂਸਲ ’ਚ ਪਹਿਲਾਂ ਅਸਥਾਈ ਤੌਰ ’ਤੇ ਕੰਮ ਕਰਦਾ ਸੀ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਸਤਨਾਮ ਸਿੰਘ ਨੇ ਦੱਸਿਆ ਕਿ ਸੋਮਵਾਰ ਸਵੇਰੇ ਰਾਣੀ ਨਾਮਕ ਔਰਤ ਦਾ ਫੋਨ ਆਇਆ ਕਿ ਉਸਦਾ ਭਰਾ ਮਰਿਆ ਪਿਆ ਹੈ ਅਤੇ ਉਹ ਬਾਹਰ ਹੈ ਉਸਦੀ ਲਾਸ਼ ਨੂੰ ਲੈ ਕੇ ਜਾਵੇ।

ਇਹ ਵੀ ਪੜ੍ਹੋ : ਜਲਾਲਾਬਾਦ ’ਚ ਵਾਪਰਿਆ ਵੱਡਾ ਹਾਦਸਾ : ਮਿੰਨੀ ਬੱਸ ਪਲਟਣ ਨਾਲ 4 ਦੀ ਹੋਈ ਮੌਤ

ਸਤਨਾਮ ਸਿੰਘ ਨੇ ਦੱਸਿਆ ਕਿ ਸਵੀਟੀ ਦਾ ਰਾਣੀ ਨਾਮਕ ਔਰਤ ਦੇ ਘਰ ਪਿਛਲੇ 3-4 ਸਾਲ ਤੋਂ ਆਉਣਾ ਜਾਣਾ ਸੀ ਅਤੇ ਰਾਤ ਵੀ ਉਹ ਰਾਣੀ ਦੇ ਨਾਲ ਸੀ। ਉਸਨੇ ਦੋਸ਼ ਲਗਾਇਆ ਕਿ ਉਸਦੇ ਭਰਾ ਨੂੰ ਮਾਰਿਆ ਗਿਆ ਹੈ। ਉਧਰ ਮੌਕੇ ’ਤੇ ਪਹੁੰਚੇ ਇੰਸਪੈਕਟਰ ਰਵੀ ਕੁਮਾਰ ਨੇ ਦੱਸਿਆ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਦਸਮੇਸ਼ ’ਚ ਮੈਣੀ ਕਾਲੋਨੀ ’ਚ ਇਕ ਵਿਅਕਤੀ ਦੀ ਮੌਤ ਹੋਈ ਹੈ ਅਤੇ ਉਹ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਕਬਜ਼ੇ ’ਚ ਲੈ ਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਸ਼ੁਰੂਆਤੀ ਜਾਂਚ ’ਚ ਪਤਾ ਲੱਗਿਆ ਹੈ ਕਿ ਸ਼ਾਇਦ ਉਕਤ ਵਿਅਕਤੀ ਨੂੰ ਗਲ ਘੁੱਟ ਕੇ ਮਾਰਿਆ ਗਿਆ ਹੈ।

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਦਾ ਕੇਸ ਦਰਜ ਹੋਣ ਤੋਂ ਬਾਅਦ ਸੰਗਰੂਰ ਦਾ SP ਰੈਂਕ ਦਾ ਅਧਿਕਾਰੀ ਫ਼ਰਾਰ, ASI ਗ੍ਰਿਫ਼ਤਾਰ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News