ਮਹਿਲਾ ਦਿਵਸ ''ਤੇ ਔਰਤਾਂ ਨੇ ਪਹਿਲੀ ਵਾਰ ਰੇਲਗੱਡੀ ਦਾ ਪਾਇਲਟ ਤੋਂ ਲੈ ਕੇ ਚੈਕਿੰਗ ਤੱਕ ਦਾ ਸੰਭਾਲਿਆ ਚਾਰਜ
Saturday, Mar 09, 2024 - 03:08 PM (IST)
ਫ਼ਿਰੋਜ਼ਪੁਰ- ਸ਼ੁੱਕਰਵਾਰ ਨੂੰ ਮਹਿਲਾ ਦਿਵਸ 'ਤੇ ਪਹਿਲੀ ਵਾਰ ਇਕ ਦਿਨ ਲਈ ਰੇਲਵੇ ਡਵੀਜ਼ਨ ਫਿਰੋਜ਼ਪੁਰ ਦੀ ਤਰਫੋਂ ਰੇਲਵੇ ਸਟੇਸ਼ਨ ਅਤੇ ਰੇਲ ਗੱਡੀ ਚਲਾਉਣ ਦੀ ਸਾਰੀ ਜ਼ਿੰਮੇਵਾਰੀ ਮਹਿਲਾ ਰੇਲਵੇ ਕਰਮਚਾਰੀਆਂ ਦੀ ਦੇਖ-ਰੇਖ 'ਚ ਕੀਤੀ ਅਤੇ ਉਨ੍ਹਾਂ ਨੇ ਆਪਣੀ ਡਿਊਟੀ ਬਾਖੂਬੀ ਨਿਭਾਈ। ਲੁਧਿਆਣਾ ਤੋਂ ਫ਼ਿਰੋਜ਼ਪੁਰ ਛਾਉਣੀ ਵਿਚਕਾਰ ਚੱਲਣ ਵਾਲੀ ਵਿਸ਼ੇਸ਼ ਰੇਲ ਗੱਡੀ ਨੰਬਰ 04997 ਦਾ ਸੰਚਾਲਨ ਪੂਰੀ ਤਰ੍ਹਾਂ ਮਹਿਲਾ ਰੇਲਵੇ ਕਰਮਚਾਰੀਆਂ ਨੇ ਸੰਭਾਲਿਆ। ਫਿਰੋਜ਼ਸ਼ਾਹ ਰੇਲਵੇ ਸਟੇਸ਼ਨ 'ਤੇ ਸਟੇਸ਼ਨ ਮਾਸਟਰ ਦੀ ਡਿਊਟੀ ਸ਼ਾਲੂ ਸ਼ਰਮਾ ਅਤੇ ਪੁਆਇੰਟਸਮੈਨ ਦੀ ਡਿਊਟੀ ਰਸ਼ਮੀ ਨੇ ਨਿਭਾਈ।
ਇਹ ਵੀ ਪੜ੍ਹੋ : ਭਿਆਨਕ ਹਾਦਸੇ ਦੌਰਾਨ ਵਾਪਰਿਆ ਭਾਣਾ, ਅਣਪਛਾਤੇ ਵਾਹਨ ਦੀ ਟੱਕਰ ’ਚ ਬੈਂਕ ਮੈਨੇਜਰ ਦੀ ਮੌਤ
ਲੋਕੋ ਪਾਇਲਟ, ਸਹਾਇਕ ਲੋਕੋ ਪਾਇਲਟ ਅਤੇ ਰੇਲ ਮੈਨੇਜਰ ਵੀ ਮਹਿਲਾ ਰੇਲਵੇ ਕਰਮਚਾਰੀ ਰਹੀਆਂ। ਜਿਵੇਂ ਹੀ ਟਰੇਨ ਦੇ ਮੈਨੇਜਰ ਯੋਗੇਂਦਰ ਸ਼ੇਖਾਵਤ ਨੇ ਹਰੀ ਝੰਡੀ ਦਿੱਤੀ ਤਾਂ ਲੋਕੋ ਪਾਇਲਟ ਭੁਪਿੰਦਰ ਕੌਰ ਅਤੇ ਸਹਾਇਕ ਲੋਕੋ ਪਾਇਲਟ ਅੰਜਲੀ ਕਸ਼ਯਪ ਲੁਧਿਆਣਾ ਸਟੇਸ਼ਨ ਤੋਂ ਸਪੈਸ਼ਲ ਟਰੇਨ ਲੈ ਕੇ ਫ਼ਿਰੋਜ਼ਪੁਰ ਛਾਉਣੀ ਲਈ ਰਵਾਨਾ ਹੋ ਗਏ। ਯਾਤਰੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਰੇਲਵੇ ਸੁਰੱਖਿਆ ਬਲ ਦੀਆਂ ਮਹਿਲਾ ਕਾਂਸਟੇਬਲਾਂ ਅਨੂੰ ਅਤੇ ਸੀਮਾ ਨੇ ਨਿਭਾਈ । ਟਿਕਟਾਂ ਦੀ ਚੈਕਿੰਗ ਸੀਆਈਟੀ ਪੂਨਮ, ਟੀਟੀਆਈ ਰਾਣੀ ਅਤੇ ਪਰਮਜੀਤ ਕੌਰ ਵੱਲੋਂ ਕੀਤੀ ਗਈ।
ਇਹ ਵੀ ਪੜ੍ਹੋ : ਵਿਧਾਨਸਭਾ 'ਚ ਵਿਧਾਇਕਾਂ ਨੇ ਚੁੱਕੀ ਅਫੀਮ ਦੀ ਖੇਤੀ ਦੀ ਮੰਗ, ਜਾਣੋ ਕੀ ਬੋਲੇ ਖੇਤੀਬਾੜੀ ਮੰਤਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8