ਭਿਆਨਕ ਸੜਕ ਹਾਦਸੇ ''ਚ ਪਤਨੀ ਦੀ ਮੌਤ, ਪਤੀ ਦੀ ਹਾਲਤ ਗੰਭੀਰ

08/23/2019 8:08:19 PM

ਮੁੱਲਾਂਪੁਰ ਦਾਖਾ (ਕਾਲੀਆ)— ਮੁੱਲਾਂਪੁਰ ਹਵੇਲੀ ਨੇੜੇ ਕਾਰ ਤੇ ਟਰੈਕਟਰ-ਟਰਾਲੀ 'ਚ ਹੋਈ ਟੱਕਰ ਦੌਰਾਨ ਪਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਜਦਕਿ ਪਤਨੀ ਦੀ ਮੌਤ ਹੋਣ ਸਮਾਚਾਰ ਹੈ। ਥਾਣਾ ਦਾਖਾ ਦੇ ਐਡੀਸ਼ਨਲ ਐਸ.ਐਚ.ਓ ਜਰਨੈਲ ਸਿੰਘ ਨੇ ਦੱਸਿਆ ਕਿ ਗੁਰਜੀਤ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਪਿੰਡ ਜੰਡੀ ਆਪਣੀ ਪਤਨੀ ਅਮਨਪ੍ਰੀਤ ਕੌਰ (42) ਨੂੰ ਦਵਾਈ ਦਿਵਾਉਣ ਲੁਧਿਆਣਾ ਹਸਪਤਾਲ ਆਪਣੀ ਕਾਰ 'ਚ ਜਾ ਰਿਹਾ ਸੀ। ਜਿਵੇਂ ਹੀ ਉਹ ਕਰੀਬ 9.30 ਵਜੇ ਹਵੇਲੀ ਮੁੱਲਾਂਪੁਰ ਨੇੜੇ ਪੁੱਜਾ ਤਾਂ ਗਲਤ ਸਾਈਡ ਤੋਂ ਟਰੈਕਟਰ ਟਰਾਲੀ ਨੇ ਕਾਰ ਨੂੰ ਆਪਣੀ ਲਪੇਟ 'ਚ ਲੈ ਲਿਆ ਤੇ ਘਸੀਟਦਾ ਹੋਇਆ ਸੜਕ ਨਾਲ ਬਣੀਆਂ ਝਾੜੀਆਂ 'ਚ ਲੈ ਗਿਆ। ਦੁਰਘਟਨਾ ਉਪਰੰਤ ਚਾਲਕ ਟਰੈਕਟਰ ਟਰਾਲੀ ਲੈ ਕੇ ਫਰਾਰ ਹੋ ਗਿਆ। ਕਾਰ 'ਚ ਸਵਾਰ ਦੋਵੇਂ ਪਤੀ ਪਤਨੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਅਮਨਪ੍ਰੀਤ ਕੌਰ ਨੇ ਰਸਤੇ 'ਚ ਹੀ ਦਮ ਤੋੜ ਦਿੱਤਾ ਜਦਕਿ ਪਤੀ ਨੂੰ ਮੈਡੀਵੇਅਜ ਵਿਖੇ ਦਾਖਲ ਕਰਵਾਇਆ ਗਿਆ ਹੈ। ਲਾਸ਼ ਦਾ ਪੋਸਟ ਮਾਰਟਮ ਕਰਨ ਉਪਰੰਤ ਵਾਸਰਾਂ ਹਵਾਲੇ ਕਰ ਦਿੱਤੀ ਗਈ ਹੈ। ਟਹਿਲ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਟਰੈਕਟਰ ਟਰਾਲੀ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਹੈ।


KamalJeet Singh

Content Editor

Related News