ਪੰਜਾਬ ਸਰਕਾਰ ਵਲੋਂ ਐਡਵਾਇਜ਼ਰੀ ਜਾਰੀ : ਨਹਿਰਾਂ ’ਚ ਛੱਡਿਆ ਪਾਣੀ ਸਿਰਫ਼ ਸਿੰਚਾਈ ਲਈ ਵਰਤਿਆ ਜਾਵੇ

Tuesday, May 17, 2022 - 02:12 PM (IST)

ਪੰਜਾਬ ਸਰਕਾਰ ਵਲੋਂ ਐਡਵਾਇਜ਼ਰੀ ਜਾਰੀ : ਨਹਿਰਾਂ ’ਚ ਛੱਡਿਆ ਪਾਣੀ ਸਿਰਫ਼ ਸਿੰਚਾਈ ਲਈ ਵਰਤਿਆ ਜਾਵੇ

ਫਿਰੋਜ਼ਪੁਰ (ਕੁਮਾਰ) : ਪੰਜਾਬ ਸਰਕਾਰ ਵੱਲੋਂ ਇੱਕ ਅਹਿਮ ਐਡਵਾਇਜ਼ਰੀ ਜਾਰੀ ਕਰਦਿਆਂ ਚੀਫ਼ ਇੰਜੀਨੀਅਰ ਨਹਿਰੀ ਜਲ ਸਰੋਤ ਪੰਜਾਬ ਵੱਲੋਂ ਨਿਗਰਾਨ ਇੰਜੀਨੀਅਰ ਫਿਰੋਜ਼ਪੁਰ ਸਰਕਲ ਨੂੰ ਪੱਤਰ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਲੋਕ ਨਹਿਰਾਂ ’ਚ ਛੱਡਿਆ ਪਾਣੀ ਨਾ ਪੀਣ ਅਤੇ ਇਸ ਪਾਣੀ ਨੂੰ ਸਿਰਫ਼ ਸਿੰਚਾਈ ਲਈ ਹੀ ਵਰਤਿਆ ਜਾਵੇ। ਜਾਰੀ ਕੀਤੀ ਗਈ ਐਡਵਾਇਜ਼ਰੀ ਮੁਤਾਬਕ 16 ਮਈ ਨੂੰ ਰੈਵੀਨਿਊ ਲੈਣ ਲਈ ਵੀ. ਸੀ. ਵਲੋਂ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਪੰਜਾਬ ਪ੍ਰਦਸ਼ੂਣ ਰੋਕਥਾਮ ਬੋਰਡ ਅਤੇ ਰਾਜਸਥਾਨ ਸੂਬੇ ਵਲੋਂ ਕਰਵਾਈ ਜਾ ਰਹੀ ਸੈਂਪਲਿੰਗ ਦੇ ਨਤੀਜਿਆਂ ਤੋਂ ਇਹ ਪਤਾ ਚੱਲਿਆ ਹੈ ਕਿ ਮੌਜੂਦਾ ਸਥਿਤੀ ’ਚ ਹਰਿ ਕੇ ਹੈੱਡ ਵਰਕਰਸ ’ਤੇ ਪਹੁੰਚ ਰਿਹਾ ਪਾਣੀ ਸਿੰਚਾਈ ਲਈ ਵੀ ਵਰਤਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਬਠਿੰਡਾ 'ਚ ਕਲਯੁੱਗੀ ਪਿਓ ਦਾ ਕਾਰਾ, 4 ਸਾਲਾ ਧੀ ਦੇ ਸਿਰ 'ਚ ਲੋਹੇ ਦੀ ਰਾਡ ਮਾਰ ਕੀਤਾ ਕਤਲ

ਮੀਟਿੰਗ ਦੌਰਾਨ ਰਾਜਸਥਾਨ ਸੂਬੇ ਵਲੋਂ ਬੀਕਾਨੇਰ ਨਹਿਰ ’ਤੇ ਨਿਰਭਰ ਖੇਤਰਾਂ ’ਚ ਜ਼ਿਆਦਾ ਪਾਣੀ ਦੀ ਮੰਗ ਹੋਣ ਕਾਰਨ ਸਿੰਚਾਈ ਲਈ ਪਾਣੀ ਛੱਡਣ ਲਈ ਵਾਰ ਵਾਰ ਮੰਗ ਕੀਤੀ ਗਈ ਅਤੇ ਅੰਤ ’ਚ ਇਹ ਕਮੇਟੀ ਵਲੋਂ ਅੱਜ ਸਵੇਰੇ ਤੋਂ ਫਿਰੋਜ਼ਪੁਰ ਫੀਡਰ ਵਲੋਂ ਸਿਚਾਈ ਲਈ ਪਾਣੀ ਛੱਡਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਰਾਜਸਥਾਨ ਸਰਕਾਰ ਵਲੋਂ ਦੱਸਿਆ ਗਿਆ ਹੈ ਕਿ ਇਹ ਪਾਣੀ ਸਿਰਫ਼ ਸਿੰਚਾਈ ਲਈ ਹੀ ਵਰਤਿਆ ਜਾਵੇਗਾ ਅਤੇ ਬੀਕਾਨੇਰ ਨਹਿਰ ਦੇ ਨਿਰਭਰ ਖੇਤਰ ’ਚ ਇਸ ਪਾਣੀ ਨੂੰ ਨਾ ਪੀਣ ਦੀ ਸਲਾਹ ਦਿੱਤੀ ਗਈ ਹੈ।  

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Meenakshi

News Editor

Related News