ਕਾਰ ਸਵਾਰ ਦੋ ਸਮੱਗਲਰ ਹੈਰੋਇਨ ਸਮੇਤ ਕਾਬੂ
Tuesday, Sep 10, 2024 - 06:29 PM (IST)
ਫਿਰੋਜ਼ਪੁਰ (ਮਲਹੋਤਰਾ)- ਸੀ.ਆਈ.ਏ. ਸਟਾਫ ਦੀ ਟੀਮ ਨੇ ਗਸ਼ਤ ਦੇ ਦੌਰਾਨ ਸ਼ੱਕੀ ਹਾਲਤ ਵਿਚ ਖੜ੍ਹੀ ਕਾਰ ਵਿਚੋਂ ਦੋ ਸਮੱਗਲਰਾਂ ਨੂੰ ਹੈਰੋਇਨ ਸਮੇਤ ਫੜਿਆ ਹੈ। ਐਸ.ਆਈ. ਗੁਰਚਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਿਚ ਟੀਮ ਛਾਉਣੀ ਸ਼ਮਸ਼ਾਨਘਾਟ ਰੋਡ ਤੇ ਗਸ਼ਤ ਕਰ ਰਹੀ ਸੀ ਤਾਂ ਉਥੇ ਸ਼ੱਕੀ ਹਾਲਤ ਵਿਚ ਕਾਰ ਵਿਚ ਬੈਠੇ ਦੋ ਵਿਅਕਤੀਆਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ 51 ਗ੍ਰਾਮ ਹੈਰੋਇਨ ਮਿਲੀ।
ਦੋਸ਼ੀਆਂ ਦੀ ਪਛਾਣ ਰਮੇਸ਼ ਉਰਫ ਮੇਛਾ ਅਤੇ ਸੂਰਜ ਪਿੰਡ ਖਲਚੀਆਂ ਕਦੀਮ ਵਜੋਂ ਹੋਈ ਹੈ। ਦੋਹਾਂ ਦੇ ਖਿਲਾਫ ਥਾਣਾ ਕੈਂਟ ਵਿਚ ਐੱਨ.ਡੀ.ਪੀ.ਐੱਸ. ਐਕਟ ਦਾ ਪਰਚਾ ਦਰਜ ਕੀਤਾ ਗਿਆ ਹੈ।