ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਰੁੱਖਾਂ ਦੀ ਛਬੀਲ ਤੇ ਰੁੱਖ ਲਗਾਏ ਗਏ

Sunday, Jul 21, 2024 - 03:14 PM (IST)

ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਰੁੱਖਾਂ ਦੀ ਛਬੀਲ ਤੇ ਰੁੱਖ ਲਗਾਏ ਗਏ

ਬੁਢਲਾਡਾ (ਮਨਜੀਤ) : ਬੁਢਲਾਡਾ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਲਈ ਵਣ ਮਹਾਂਉਤਸਵ ਮੌਕੇ ਕੰਨਿਆ ਸੈਕੰਡਰੀ ਸਕੂਲ ਬੁਢਲਾਡਾ ਦੇ ਨੇੜੇ ਆਪਣੇ ਦਫ਼ਤਰ ਸਾਹਮਣੇ ਵੱਖੋ-ਵੱਖਰੇ ਤਰਾਂ ਦੇ ਰੁੱਖ ਅਤੇ ਪੌਦਿਆਂ ਦੀ ਛਬੀਲ ਲਗਾਈ ਗਈ। ਇਸ ਦੇ ਨਾਲ ਹੀ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਰੁੱਖ ਲਗਾਏ ਗਏ। ਸੰਸਥਾ ਆਗੂ ਕੁਲਵੰਤ ਸਿੰਘ ਅਤੇ ਕੁਲਦੀਪ ਸਿੰਘ ਅਨੇਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ-ਦੋ ਰੁੱਖ ਲੈਣ ਲਈ ਕੋਈ ਦੂਰ ਨਹੀਂ ਜਾਂਦਾ।

ਰੁੱਖ ਪ੍ਰੇਮੀਆਂ ਦੀ ਸਹੂਲਤ ਲਈ ਸੰਸਥਾ ਵਲੋਂ ਇਹ ਉਪਰਾਲਾ ਕੀਤਾ ਗਿਆ, ਜਿਸ ਨੂੰ ਲੋਕਾਂ ਨੇ ਬਹੁਤ ਸਲਾਹਿਆ। ਉਨ੍ਹਾਂ ਕਿਹਾ ਕਿ ਛਬੀਲ ਦੌਰਾਨ ਭਰਪੂਰ ਗਿਣਤੀ 'ਚ ਸ਼ਹਿਰ ਵਾਸੀਆਂ ਨੇ ਆ ਕੇ 500 ਤੋਂ ਵੱਧ ਪੌਦੇ ਲਏ, ਜੋ ਉਨ੍ਹਾਂ ਨੇ ਲਗਾਉਣ ਦਾ ਵਾਅਦਾ ਕੀਤਾ। ਸੁਹੰਜਣਾ, ਸੁਖਚੈਨ, ਬਹੇੜਾ, ਲਸੂੜਾ, ਟਾਹਲੀ, ਰਜੈਨ, ਨਿੰਮ, ਸਾਂਗਵਾਨ, ਫਰਮਾਹ, ਸ਼ਰੀਂਹ ਸਮੇਤ ਅਨੇਕਾਂ ਤਰ੍ਹਾਂ ਦੇ ਪੌਦੇ ਫਰੀਵੰਡੇ ਗਏ। ਕੁਲਵਿੰਦਰ ਸਿੰਘ ਈ. ਓ. ਅਤੇ ਰਜਿੰਦਰ ਵਰਮਾ ਨੇ ਦੱਸਿਆ ਕਿ ਸਾਉਣ ਦੇ ਸਾਰੇ ਮਹੀਨੇ ਸ਼ਹਿਰ 'ਚ ਪੌਦੇ ਲਗਾਏ ਜਾਣਗੇ।

ਇਸ ਮੌਕੇ ਪੰਜਾਬੀ ਸ਼ਮਸ਼ਾਨਘਾਟ ਵਿਖੇ ਅਤੇ ਤਹਿਸੀਲ ਕੰਪਲੈਕਸ ਵਿਖੇ ਵੀ ਪੌਦੇ ਲਗਾਏ ਗਏ। ਇਸ ਮੌਕੇ ਐੱਸ. ਡੀ. ਐੱਮ. ਬੁਢਲਾਡਾ ਗਗਨਦੀਪ ਸਿੰਘ, ਡੀ. ਐੱਸ. ਪੀ. ਮਨਜੀਤ ਸਿੰਘ ਔਲਖ, ਸੰਸਥਾ ਮੈਂਬਰ ਬਲਬੀਰ ਸਿੰਘ ਕੈਂਥ, ਵਿਜੇ ਕੁਮਾਰ ਗੋਇਲ, ਅਮਰ ਨਾਥ, ਗੁਰਤੇਜ ਸਿੰਘ ਕੈਂਥ, ਨਰੇਸ਼ ਕੁਮਾਰ ਬੰਸੀ, ਲੱਕੀ ਸਟੂਡੀਓ, ਸੁਰਿੰਦਰ ਕੁਮਾਰ ਸ਼ਿੰਦਾ, ਮਹਿੰਦਰਪਾਲ ਸਿੰਘ ਅਨੰਦ, ਸਰਪੰਚ ਹੰਸ ਰਾਜ, ਨੱਥਾ ਸਿੰਘ, ਦਰਸ਼ਨ ਸਿੰਘ ਬਰ੍ਹੇ, ਮੇਜਰ ਸਿੰਘ,  ਮਨਜੀਤ ਸਿੰਘ ਮਨੀ,  ਪ੍ਰਿੰਸ, ਫਤਿਹ ਸਿੰਘ, ਅਸ਼ੋਕ ਤਨੇਜਾ ਆਦਿ ਹਾਜ਼ਰ ਸਨ।


author

Babita

Content Editor

Related News