ਹੈਰੋਇਨ ਸਣੇ ਇੱਕ ਔਰਤ ਸਮੇਤ ਤਿੰਨ ਕਾਬੂ

Thursday, May 21, 2020 - 01:17 AM (IST)

ਹੈਰੋਇਨ ਸਣੇ ਇੱਕ ਔਰਤ ਸਮੇਤ ਤਿੰਨ ਕਾਬੂ

ਤਲਵੰਡੀ ਸਾਬੋ, (ਮੁਨੀਸ਼)- ਦਿੱਲੀ ਤੋਂ ਔਰਤ ਦੀ ਦਵਾਈ ਦੇ ਬਹਾਨੇ ਹੈਰੋਇਨ ਪਾਊਡਰ ਲਿਆਉਣ ਵਾਲੇ ਇੱਕ ਅੌਰਤ ਸਮੇਤ ਤਿੰਨ ਲੋਕਾਂ ਨੂੰ ਭਾਰੀ ਮਾਤਰਾ ’ਚ ਹੈਰੋਇਨ ਸਮੇਤ ਕਾਊਂਟਰ ਇੰਟੈਲੀਜੈਂਸ ਬਠਿੰਡਾ ਅਤੇ ਤਲਵੰਡੀ ਸਾਬੋ ਪੁਲਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਤੇ ਦਰਜ ਮਾਮਲੇ ਅਨੁਸਾਰ ਕਾਊਂਟਰ ਇੰਟੈਲੀਜੈਂਸ ਬਠਿੰਡਾ ਅਤੇ ਤਲਵੰਡੀ ਸਾਬੋ ਪੁਲਸ ਨੇ ਸਾਂਝੇ ਤੌਰ ’ਤੇ ਤਲਵੰਡੀ ਸਾਬੋ ਤੋਂ ਰੋੜੀ ਰੋਡ ’ਤੇ ਗਸ਼ਤ ਕਰ ਰਹੇ ਸਨ ਤਾਂ ਰੋੜੀ ਰੋਡ ’ਤੇ ਇੱਕ ਅਲਟੋ ਗੱਡੀ ਖੜ੍ਹੀ ਸੀ, ਜਿਸ ’ਤੇ ਪੁਲਸ ਪਾਰਟੀ ਨੇ ਸ਼ੱਕ ਦੇ ਅਧਾਰ ’ਤੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਤੋਂ 160 ਗ੍ਰਾਮ ਹੈਰੋਇਨ ਪਾਊਡਰ ਬਰਾਮਦ ਕੀਤਾ ਗਿਆ। ਪੁਲਸ ਪਾਰਟੀ ਨੇ ਹੈਰੋਇਨ ਪਾਊਡਰ ਅਤੇ ਗੱਡੀ ਨੂੰ ਆਪਣੇ ਕਬਜ਼ੇ ’ਚ ਲੈ ਕੇ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ। ਤਲਵੰਡੀ ਸਾਬੋ ਪੁਲਸ ਨੇ ਕਥਿਤ ਦੋਸ਼ੀ ਰਾਜਵਿੰਦਰ ਸਿੰਘ ਰਾਜੂ ਵਾਸੀ ਰਾਮਾਂ ਮੰਡੀ, ਗੁਰਨਿੰਦਰ ਸਿੰਘ ਮਿੰਟੂ ਵਾਸੀ ਰਾਮਸਰਾ ਅਤੇ ਸੁਖਜਿੰਦਰ ਕੌਰ ਵਾਸੀ ਦੋਦਾ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਨਵਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀ ਵਿਅਕਤੀ ਨਸ਼ੇ ਦੇ ਆਦਿ ਹਨ ਜੋ ਕਿ ਅੌਰਤ ਨੂੰ ਦਵਾਈ ਦਵਾਉਣ ਦਾ ਬਹਾਨਾ ਬਣ ਕੇ ਦਿੱਲੀ ਲੈ ਗਏ ਸਨ ਤੇ ਉਥੋਂ ਹੈਰੋਇਨ ਪਾਊਡਰ ਲੈ ਕੇ ਆਏ ਸਨ, ਜਿੰਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਦੇ ਕੋਰੋਨਾ ਟੈਸਟ ਹੋਣ ਤੋਂ ਬਾਅਦ ਹੀ ਜੇਲ ਭੇਜਿਆ ਜਾਵੇਗਾ।


author

Bharat Thapa

Content Editor

Related News