ਚੋਰੀ ਦੀ ਮੋਟਰਸਾਈਕਲ ਸਣੇ ਤਿੰਨ ਕਾਬੂ

Sunday, Dec 27, 2020 - 12:17 AM (IST)

ਚੋਰੀ ਦੀ ਮੋਟਰਸਾਈਕਲ ਸਣੇ ਤਿੰਨ ਕਾਬੂ

ਫਿਰੋਜ਼ਪੁਰ, (ਮਲਹੋਤਰਾ, ਆਨੰਦ)– ਥਾਣਾ ਸਿਟੀ ਦੇ ਏ. ਐੱਸ. ਆਈ. ਸੁਖਚੈਨ ਸਿੰਘ ਨੇ ਚੋਰੀ ਦੇ ਮੋਟਰਸਾਈਕਲ ਸਮੇਤ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਏ. ਐੱਸ. ਆਈ. ਅਨੁਸਾਰ ਸੂਚਨਾ ਦੇ ਆਧਾਰ ’ਤੇ ਕਿਲੇਵਾਲਾ ਚੌਕ ਦੇ ਕੋਲ ਨਾਕਾ ਲਾਇਆ ਹੋਇਆ ਸੀ ਤਾਂ ਬਿਨਾਂ ਨੰਬਰ ਦੀ ਮੋਟਰਸਾਈਕਲ ’ਤੇ ਸ਼ੱਕੀ ਹਾਲਾਤ ’ਚ ਆ ਰਹੇ ਤਿੰਨ ਮੁੰਡਿਆਂ ਨੂੰ ਰੋਕ ਕੇ ਜਦ ਵਾਹਨ ਦੇ ਕਾਗਜ਼ਾਤ ਚੈੱਕ ਕਰਵਾਉਣ ਲਈ ਕਿਹਾ ਤਾਂ ਉਨ੍ਹਾਂ ਮੰਨਿਆ ਕਿ ਇਹ ਚੋਰੀ ਦੀ ਹੈ। ਦੋਸ਼ੀਆਂ ਦੀ ਪਛਾਣ ਅਭੈ ਵਾਸੀ ਨਾਗਰ ਮੱਲ ਸਰਾਂ, ਸਾਹਿਲ ਵਾਸੀ ਮਨਜੀਤ ਪੈਲੇਸ ਵਾਲੀ ਗਲੀ, ਰੋਬਿਨ ਵਾਸੀ ਬਸਤੀ ਸ਼ੇਖਾਂ ਵਜੋਂ ਹੋਈ ਹੈ। ਉਨ੍ਹਾਂ ਦੇ ਖਿਲਾਫ ਪਰਚਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।


author

Bharat Thapa

Content Editor

Related News