ਭਲਕੇ ਬਿਜਲੀ ਰਹੇਗੀ ਬੰਦ

Saturday, Sep 05, 2026 - 06:41 PM (IST)

ਭਲਕੇ ਬਿਜਲੀ ਰਹੇਗੀ ਬੰਦ

ਮਾਨਸਾ(ਮਨਜੀਤ ਕੌਰ)-11 ਕੇ.ਵੀ. ਸਿਟੀ ਫੀਡਰ ਤੋਂ ਚੱਲਦੇ ਏਰੀਆ ਦੀ ਜ਼ਰੂਰੀ ਮੁਰੰਮਤ ਕਾਰਨ ਇਸ ਫੀਡਰ ਤੋਂ ਚੱਲਦੇ ਏਰੀਏ ਦੀ ਬਿਜਲੀ ਸਪਲਾਈ 6 ਸਤੰਬਰ ਨੂੰ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗੀ। ਇਹ ਜਾਣਕਾਰੀ ਦਿੰਦਿਆਂ ਇੰਜੀ. ਗੁਰਬਖ਼ਸ਼ ਸਿੰਘ ਐੱਸ. ਡੀ. ਓ. ਸ਼ਹਿਰੀ ਮਾਨਸਾ ਅਤੇ ਇੰਜੀ. ਤਰਵਿੰਦਰ ਸਿੰਘ ਜੇ. ਈ. ਨੇ ਦੱਸਿਆ ਕਿ ਇਸ ਨਾਲ ਓਵਰ ਬ੍ਰਿਜ ਤੋਂ ਲੈ ਕੇ ਮੇਨ ਫਾਟਕ ਤੱਕ, ਸੀਤਾ ਰਾਮ ਐੱਮ. ਸੀ. ਵਾਲੀ ਗਲੀ ਤੋਂ ਲੈ ਕੇ ਮੇਨ ਰੋਡ ਤੱਕ ਵੀਰ ਨਗਰ ਮੁਹੱਲੇ ਦੀਆਂ ਸਾਰੀਆਂ ਗਲੀਆਂ, ਮਾਲ ਗੋਦਾਮ ਰੋਡ ਅਤੇ ਗਊਸ਼ਾਲਾ ਰੋਡ ਦੀ ਆਰੀਆ ਸਕੂਲ ਵਾਲੀ ਗਲੀ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।


author

Shivani Bassan

Content Editor

Related News