ਫਿਰੋਜ਼ਪੁਰ ਵਿਚ ਬਿਜਲੀ ਬੰਦ ਰਹੇਗੀ
Monday, Jun 01, 2026 - 06:56 PM (IST)
ਫਿਰੋਜ਼ਪੁਰ (ਪਰਮਜੀਤ ਸੋਢੀ): ਸਾਦਿਕ ਤੋ ਫਿਰੋਜ਼ਪੁਰ ਲਾਈਨ ਤੇ ਝੋਕ ਹਰੀਹਰ ਲਈ ਲਾਈਨ ਬਨਾਉਣ ਲਈ ਕੰਮ ਕੀਤਾ ਜਾਣਾ ਹੈ। ਇਸ ਲਈ 66 ਕੇਵੀ ਸ/ਸ ਝੋਕ ਹਰੀਹਰ, ਟਿੱਬੀ ਖੁਰਦ, ਪੋਜੋਕੇ, ਸਿਟੀ ਫਿਰੋਜ਼ਪੁਰ ਅਤੇ ਐੱਫਸੀਆਈ ਫਿਰੋਜ਼ਪੁਰ ਤੋਂ ਚੱਲਦੇ ਸਾਰੇ 11 ਕੇਵੀ ਫੀਡਰਾਂ ਦੀ ਬਿਜਲੀ ਸਪਲਾਈ 2 ਜੂਨ 2026 ਨੂੰ ਸਵੇਰੇ 8 ਵਜੇ ਤੋਂ ਸ਼ਾਮ 6.30 ਵਜੇ ਤੱਕ ਬੰਦ ਰਹੇਗੀ।
ਇਹ ਵੀ ਪੜ੍ਹੋ- ਜੰਡਿਆਲਾ ਗੁਰੂ 'ਚ ਅਧਿਆਪਕ ਦਾ ਕਤਲ, ਧੀ ਨੂੰ ਟਿਊਸ਼ਨ ਛੱਡ ਕੇ ਆ ਰਿਹਾ ਸੀ ਵਾਪਸ
ਇਥੇ ਇਹ ਵੀ ਦੱਸਿਆ ਜਾਂਦਾ ਹੈ ਕਿ 66 ਕੇਵੀ ਸ/ਸ ਝੋਕ ਹਰੀਹਰ ਨੂੰ 220 ਕੇਵੀ ਸ/ਸ ਨਾਲ ਅਪਗ੍ਰੇਡ ਕੀਤਾ ਜਾ ਰਿਹਾ ਹੈ। ਇਹ ਕੰਮ ਮੁਕੰਮਲ ਹੋਣ ਨਾਲ ਫਿਰੋਜ਼ਪੁਰ ਸ਼ਹਿਰ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ, ਕਸਬਿਆ ਆਦਿ ਵਿਚ 66 ਕੇਵੀ ਓਵਰਲੋਡਿੰਗ ਸਿਸਟਮ ਤੋਂ ਬਚਿਆ ਜਾ ਸਕੇਗਾ ਅਤੇ ਭਵਿੱਖ ਵਿਚ 66ਕੇਵੀ ਲਾਈਨ ਦੇ ਓਵਰਲੋਡਿੰਗ ਕਾਰਨ ਲੱਗਦੇ ਪਾਵਰਕੱਟਾਂ ਤੋਂ ਵੀ ਨਿਜਾਤ ਮਿਲੇਗੀ। ਇਹ ਜਾਣਕਾਰੀ ਇੰਜ. ਅਨੁਭਵ ਸ/ਸ ਝੋਕ ਹਰੀਹਰ ਨੇ ਦਿੱਤੀ।
ਇਹ ਵੀ ਪੜ੍ਹੋ- ਪੰਜਾਬ, ਹਰਿਆਣਾ ਤੇ ਹਿਮਾਚਲ ਦੇ ਮੁੱਖ ਮਾਰਗਾਂ 'ਤੇ 4 ਘੰਟੇ ਲਈ ਚੱਕਾ ਜਾਮ ਦਾ ਐਲਾਨ, ਜਾਣੋ ਪੂਰਾ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
