ਮੌਤ ਦਾ ਅਫਸੋਸ ਕਰਨ ਆਇਆ ਸੀ ਨੌਜਵਾਨ, ਜਾਂਦੇ ਹੋਏ ਕਰ ਗਿਆ ਇਹ ਕਾਂਡ

Thursday, Nov 14, 2024 - 05:49 PM (IST)

ਮੌਤ ਦਾ ਅਫਸੋਸ ਕਰਨ ਆਇਆ ਸੀ ਨੌਜਵਾਨ, ਜਾਂਦੇ ਹੋਏ ਕਰ ਗਿਆ ਇਹ ਕਾਂਡ

ਫ਼ਰੀਦਕੋਟ (ਰਾਜਨ)-ਸ਼ਹਿਰ ਨਿਵਾਸੀ ਇੱਕ ਪਰਿਵਾਰ ਵਿੱਚ ਹੋਈ ਬਜ਼ੁਰਗ ਔਰਤ ਦੀ ਮੌਤ ਦਾ ਅਫਸੋਸ ਕਰਨ ਆਏ ਇੱਕ ਵਿਅਕਤੀ ਵੱਲੋਂ ਨਗਦੀ ਕੱਢ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਥਾਣਾ ਸਿਟੀ-2 ਸੁਖਦਰਸ਼ਨ ਸ਼ਰਮਾ ਨੇ ਦੱਸਿਆ ਕਿ ਸੁਰਜੀਤ ਸਿੰਘ ਪੁੱਤਰ ਬਲਵੰਤ ਸਿੰਘ ਗੁਰੂ ਨਾਨਕ ਕਲੌਨੀ ਗਲੀ ਨੰਬਰ-3 ਨੇ ਸ਼ਿਕਾਇਤ ਕੀਤੀ ਹੈ ਕਿ ਉਹਨਾਂ ਦੇ ਘਰ ਬਜ਼ੁਰਗ ਔਰਤ ਦੀ ਮੌਤ ਹੋਈ ਸੀ ਅਤੇ ਇੱਕ ਵਿਅਕਤੀ ਉਨ੍ਹਾਂ ਘਰ ਅਫਸੋਸ ਕਰਨ ਆਇਆ ਸੀ। 

ਇਹ ਵੀ ਪੜ੍ਹੋ- ਘਰੋਂ ਦੋਸਤ ਨਾਲ ਗਿਆ ਜਵਾਨ ਪੁੱਤ ਵਾਪਸ ਨਾ ਆਇਆ, ਸੋਸ਼ਲ ਮੀਡੀਆ 'ਤੇ ਖ਼ਬਰ ਦੇਖ ਉੱਡੇ ਹੋਸ਼

ਉਨ੍ਹਾਂ ਦੱਸਿਆ ਕਿ ਸ਼ਿਕਾਇਤ ਕਰਤਾ ਅਨੁਸਾਰ ਉਸ ਵਿਅਕਤੀ ਨੇ ਬਜ਼ੁਰਗ ਪਾਸੋਂ ਉਸਦਾ ਏ.ਟੀ.ਐੱਮ ਕਾਰਡ ਉਸਨੂੰ ਗੱਲਾਂ ਵਿਚ ਲਾ ਕੇ ਲੈ ਲਿਆ ਅਤੇ ਫਿਰ ਪਾਸਵਰਡ ਪੁੱਛ ਕੇ ਨਗਦੀ ਕੱਢਵਾ ਕੇ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਇਸ ਮਾਮਲੇ ਵਿੱਚ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੋਸ਼ੀ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ ਕਿਉਂਕਿ ਸੀ.ਸੀ.ਟੀ.ਵੀ ਕਲਿੱਪਸ ਪੁਲਸ ਵੱਲੋਂ ਹਾਸਲ ਕਰ ਲਏ ਗਏ ਹਨ।

ਇਹ ਵੀ ਪੜ੍ਹੋ- 20 ਲੱਖ ਲਾ ਕੇ ਕੈਨੇਡਾ ਭੇਜੀ ਪਤਨੀ ਨੇ ਬਦਲੇ ਤੇਵਰ, ਪਤੀ ਦੇ ਸੁਫ਼ਨੇ ਕਰ 'ਤੇ ਚਕਨਾਚੂਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News