ਤੜਕਸਾਰ DSP ਦੀ ਅਗਵਾਈ ‘ਚ ਪੁਲਸ ਨੇ ਸਬਜ਼ੀ ਮੰਡੀ ਦੀ ਕੀਤੀ ਚੈਕਿੰਗ, ਕੱਟੇ ਚਲਾਣ

06/02/2020 12:29:36 PM

 

ਮੋਗਾ(ਬਿੰਦਾ) - ਪੰਜਾਬ ਸਰਕਾਰ ਵੱਲੋਂ ਪੁਰੇ ਸੂਬੇ ਵਿਚ ਤਾਲਾਬੰਦੀ ਕਰਨ ਤੋਂ ਬਾਅਦ ਕਰਫਿਊ ਲਗਾਇਆ ਹੋਇਆ ਹੈ ਅਤੇ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਬਚਾਉਣ ਲਈ ਮੂੰਹ 'ਤੇ ਮਾਸਕ ਲਗਾਉਣ ਅਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਜਿਹਡ਼ੇ ਲੋਕਾਂ ਨੇ ਆਪਣੇ ਮੂੰਹ 'ਤੇ ਮਾਸਕ ਨਹੀ ਪਾਇਆ, ਪੁਲਸ ਵੱਲੋਂ ਉਹਨਾਂ ਲੋਕਾਂ ਦੇ ਮੋਕੇ 'ਤੇ ਹੀ ਚਲਾਣ ਕੱਟ ਕੇ ਜੁਰਮਾਨਾ ਕੀਤਾ ਜਾ ਰਿਹਾ ਹੈ।ਪੰਜਾਬ ਸਰਕਾਰ ਦੇ ਆਦੇਸ਼ਾ ਦੀ ਪਾਲਣਾ ਕਰਦੇ ਹੋਏ ਡੀ.ਐਸ.ਪੀ ਸਿਟੀ ਬਰਜਿੰਦਰ ਸਿੰਘ ਭੁੱਲਰ ਸਵੇਰੇ 5 ਵਜੇ ਭਾਰੀ ਬਲ ਨਾਲ ਮੋਗਾ ਦੀ ਸਬਜ਼ ਮੰਡੀ ਵਿਖੇ ਪੁਜੇ। ਇਸ ਮੌਕੇ ਉਹਨਾਂ ਨਾਲ ਥਾਣਾ ਸਿਟੀ ਸਾਊਥ ਦੇ ਇੰਸਪੈਕਟਰ ਕਰਮਜੀਤ ਸਿੰਘ ਗਰੇਵਾਲ ਅਤੇ ਮਾਰਕੀਟ ਕਮੇਟੀ, ਸੈਕਟਰੀ ਵਜੀਰ ਸਿੰਘ ਅਤੇ ਸੁਪਰਵਾਈਜਰ ਸੁਖਮੰਦਰ ਸਿੰਘ ਹਾਜ਼ਰ ਸਨ। ਇਸ ਮੌਕੇ ਪੁਲਸ ਵੱਲੋਂ ਸਾਰੀ ਸਬਜੀ ਮੰਡੀ ਦੀ ਚੈਕਿੰਗ ਕਰਨ 'ਤੇ ਪੁਲਸ ਨੇ ਮੰਡੀ ਵਿਚੋਂ ਤਿੰਨ ਵਿਅਕਤੀਆਂ ਨੂੰ ਬਿਨਾਂ ਮਾਸਕ ਤੋਂ ਕਾਬੂ ਕਰਕੇ ਉਹਨਾਂ ਦੇ ਚਲਾਨ ਕੀਤੇ ਗਏ । ਇਸ ਮੌਕੇ ਡੀ .ਐਸ.ਪੀ ਵੱਲੋਂ ਸਬਜੀ ਮੰਡੀ ਦੇ ਸਮੂਹ ਆੜ੍ਹਤੀਆਂ ਨੂੰ ਕਿਹਾ ਗਿਆ ਹੈ ਕਿ ਉਹ ਸਬਜ਼ੀ ਖਰੀਦਣ ਆਏ ਲੋਕਾਂ ਵਿਚ ਸੋਸ਼ਲ ਡਿਸਟੈਸਿੰਗ ਬਨਾਉਣ ਦਾ ਧਿਆਨ ਰੱਖਣ ਅਤੇ ਬਿਨਾਂ ਮਾਸਕ ਪਹਿਣੇ ਸਬਜ਼ੀ ਖਰੀਦਣ ਆਏ ਕਿਸੇ ਵੀ ਵਿਅਕਤੀ ਨੂੰ ਸਬਜ਼ੀ ਨਾ ਵੇਚਣ। ਉਨ੍ਹਾਂ ਕਿਹਾ ਕਿ ਇਸ ਮੁਸ਼ਕਿਲ ਦੀ ਘੜੀ ਵਿਚ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਬਚਣ ਲਈ ਜਾਗਰੂਕ ਹੋਣਾ ਪਵੇਗਾ ।

 

 


Harinder Kaur

Content Editor

Related News