ਸਰੀਰਕ ਪੀੜਾ ਦਾ ਪੱਕਾ ਹੱਲ ਹੈ ਸਿਰਫ ਯੋਗ : ਸੁਭਾਸ਼ ਗੋਇਲ

05/22/2022 9:57:02 PM

ਮੋਹਾਲੀ (ਪ੍ਰਦੀਪ) :ਹਰੇਕ ਸਰੀਰਕ ਪੀੜਾ ਦਾ ਪੱਕਾ ਹੱਲ ਯੋਗ ਹੈ ਅਤੇ ਹਰ  ਇਨਸਾਨ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ 'ਚ ਹਰ ਰੋਜ਼ ਸਵੇਰੇ ਅਤੇ ਸ਼ਾਮ ਯੋਗਾ ਜ਼ਰੂਰ ਕਰੇ। ਇਹ ਗੱਲ ਵਰਦਾਨ ਆਯੁਰਵੈਦਿਕ ਐਂਡ ਹਰਬਲ ਮੈਡੀਸਨ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਅਤੇ ਉਘੇ ਸਮਾਜ ਸੇਵੀ ਸੁਭਾਸ਼ ਗੋਇਲ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਹੀ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਸੁਭਾਸ਼ ਗੋਇਲ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਲਈ ਲਗਾਤਾਰ ਜੁਟੇ ਹੋਏ ਹਨ ਅਤੇ ਉਹ ਹੁਣ ਤੱਕ ਡੇਢ ਲੱਖ ਤੋਂ ਵੀ ਵੱਧ ਨੌਜਵਾਨਾਂ ਨੂੰ ਨਸ਼ਿਆਂ ਦੀ ਗ਼ਲਤਾਨ ਵਿੱਚੋਂ ਕੱਢ ਕੇ ਉਨ੍ਹਾਂ ਨੂੰ ਸਮੇਂ ਦਾ ਹਾਣੀ ਬਣਾ ਚੁੱਕੇ ਹਨ।

ਇਹ ਵੀ ਪੜ੍ਹੋ :-ਅਮਰੀਕਾ 'ਚ ਪਾਕਿ ਮੂਲ ਦੇ ਵਿਅਕਤੀ ਨੇ ਪਤਨੀ, ਬੇਟੀ ਤੇ ਸੱਸ ਦਾ ਗੋਲੀ ਮਾਰ ਕੇ ਕੀਤਾ ਕਤਲ

ਉਹ ਪੂਰੀ ਤੰਦਰੁਸਤੀ ਨਾਲ ਨਾ ਸਿਰਫ਼ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਸਫਲਤਾਪੂਰਵਕ ਕਰ ਰਹੇ ਹਨ ਸਗੋਂ ਇਕ ਉਸਾਰੂ ਸਮਾਜ ਦੀ ਸਿਰਜਣਾ ਵਿੱਚ ਵੀ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ । ਸੁਭਾਸ਼ ਗੋਇਲ ਹੁਣ ਤਕ ਪੰਜਾਬ ਦੇ ਵੱਖ- ਵੱਖ ਕੋਨਿਆਂ ਤੋਂ ਇਲਾਵਾ ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਝਾਰਖੰਡ, ਉਤਰਾਖੰਡ, ਪੰਜਾਬ ਅਤੇ ਦਿੱਲੀ ਵਿੱਚ ਵੀ ਨਸ਼ਾ ਛੁਡਾਉਣ ਸੰਬੰਧੀ ਵਿਸ਼ੇਸ਼ ਜਾਗਰੂਕਤਾ ਕੈਂਪਾਂ ਦਾ ਆਯੋਜਨ ਕਰ ਚੁੱਕੇ ਹਨ। ਜਗ ਬਾਣੀ ਨਾਲ ਉਚੇਚੇ ਤੌਰ 'ਤੇ ਗੱਲਬਾਤ ਕਰਦੇ ਹੋਏ ਸੁਭਾਸ਼ ਗੋਇਲ ਨੇ ਕਿਹਾ ਕਿ ਉਹ ਘਰੇਲੂ ਸੁਆਣੀਆਂ ਨੂੰ ਜੋ ਆਪਣਾ ਜ਼ਿਆਦਾਤਰ ਸਮਾਂ ਆਪਣੇ ਪਰਿਵਾਰ ਦੇ ਲਈ ਭੋਜਨ ਬਣਾਉਣ ਲਈ ਰਸੋਈ ਵਿੱਚ ਗੁਜ਼ਾਰਦੀਆਂ ਹਨ, ਬਾਰੇ ਵੀ ਹਮੇਸ਼ਾ ਜਾਗਰੂਕ ਕਰਦੇ ਰਹਿੰਦੇ ਹਨ ।

ਇਹ ਵੀ ਪੜ੍ਹੋ :- SRH vs PBKS : ਟਾਸ ਜਿੱਤ ਕੇ ਹੈਦਰਾਬਾਦ ਨੇ ਬੱਲੇਬਾਜ਼ੀ ਕਰਨ ਦਾ ਕੀਤਾ ਫ਼ੈਸਲਾ

ਸੁਭਾਸ਼ ਗੋਇਲ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਬੈਠਾ ਪਿਤਾ ਜਦੋਂ ਵਿਦੇਸ਼ ਵਿੱਚ ਬੈਠੇ ਆਪਣੇ ਪੁੱਤਰ ਦੇ ਲਈ ਨਸ਼ਾ ਛੁਡਾਉਣ ਦੀ ਖਾਤਰ ਸਾਡੇ ਨਾਲ ਸੰਪਰਕ ਕਰਦਾ ਹੈ ਤਾਂ ਸਾਡੇ ਲਈ ਇਹ ਹੋਰ ਵੀ ਵੱਡੀ ਜ਼ਿੰਮੇਵਾਰੀ ਵਾਲਾ ਕੰਮ ਹੋ ਨਿਬੜਦਾ ਹੈ ਕਿ ਜਿਸ ਨੂੰ ਆਪਣੇ ਖ਼ੂਨ ਪਸੀਨੇ ਦੀ ਕਮਾਈ ਨੂੰ ਖਰਚ ਕਰਕੇ ਵਿਦੇਸ਼ ਵਿੱਚ ਉੱਚ ਪੱਧਰ ਦੀ ਸਿੱਖਿਆ ਪ੍ਰਾਪਤ ਕਰਨ ਲਈ ਜਾਂ ਫਿਰ ਬਿਜ਼ਨੈੱਸ ਕਰਨ ਲਈ ਆਪਣੇ ਪੁੱਤਰ ਨੂੰ ਭੇਜਿਆ ਹੁੰਦਾ ਹੈ। ਸੁਭਾਸ਼ ਗੋਇਲ ਨੇ ਦੱਸਿਆ ਕਿ ਅੱਜ ਪੂਰੇ ਭਾਰਤ ਭਰ ਵਿਚ ਉਨ੍ਹਾਂ ਦੇ ਆਯੁਰਵੈਦਿਕ ਖੇਤਰ ਵਿੱਚ ਜੁੜੇ 180 ਤੋਂ ਵੀ ਵਧੇਰੇ ਵੈਦ ਸੰਪਰਕ ਵਿੱਚ ਹਨ ਅਤੇ ਜਿਸ ਵੀ ਏਰੀਏ ਵਿਚ ਜਾਂ ਦੁਨੀਆਂ ਦੇ ਜਿਸ ਵੀ ਕੋਨੇ ਵਿੱਚ ਦਵਾਈ ਦੀ ਜ਼ਰੂਰਤ ਹੁੰਦੀ ਹੈ, ਉਹ ਉਸ ਨੂੰ ਜਲਦੀ ਜਲਦੀ ਪਹੁੰਚ ਕਰ ਦਿੱਤੀ ਜਾਂਦੀ ਹੈ ।

ਸੁਭਾਸ਼ ਗੋਇਲ ਜੋ ਹਰ ਰੋਜ਼ ਘੱਟੋ-ਘੱਟ ਅੱਠ ਸੌ ਤੋਂ ਵੀ ਵੱਧ ਲੋਕਾਂ ਨੂੰ ਯੋਗ ਅਤੇ ਨਸ਼ਾ ਛੁਡਾਉਣ ਸਬੰਧੀ ਜਾਗਰੂਕ ਕਰਦੇ ਰਹਿੰਦੇ ਹਨ, ਨੇ ਗੱਲਬਾਤ ਕਰਦਿਆਂ ਕਿਹਾ ਕਿ ਮੇਰੀ ਜ਼ਿੰਦਗੀ ਦਾ ਇਹ ਮੁੱਖ ਉਦੇਸ਼ ਹੈ ਕਿ ਉਹ ਨਸ਼ੇ ਤੋਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਜੋ ਕੁਝ ਵੀ ਕਿਸੇ ਵੀ ਢੰਗ ਨਾਲ ਕਰ ਸਕੇ ਤਾਂ ਆਪਣੇ ਆਪ ਨੂੰ ਵਡਭਾਗੀ ਸਮਝਣਗੇ। ਉਹ ਪੰਜਾਬ ਦੀਆਂ ਮਾਵਾਂ ਭੈਣਾਂ ਤੇ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਲੋਕਾਂ ਦੇ ਪਿੱਛੇ ਨਿਰਭਰ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਸੁੱਖ ਦਾ ਸਾਹ ਦਿਵਾ ਸਕਣ ,ਇਸ ਮੁਹਿੰਮ ਨੂੰ ਲਗਾਤਾਰ ਅਗਾਂਹ ਵੀ ਜਾਰੀ ਰੱਖਣਗੇ।

ਇਹ ਵੀ ਪੜ੍ਹੋ :- ਬ੍ਰਿਟੇਨ : ਭਾਰਤੀ ਮੂਲ ਦੇ ਕਾਰੋਬਾਰੀ ਦੂਜੀ ਵਾਰ 'ਲੰਡਨ ਬਰੋ ਆਫ਼ ਸਾਊਥਵਾਰਕ' ਦੇ ਚੁਣੇ ਗਏ ਮੇਅਰ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


Karan Kumar

Content Editor

Related News