ਪੁਲਸ ਨਾਕੇ ''ਤੇ ਚੈਕਿੰਗ ਦੌਰਾਨ ਮਕੈਨਿਕ ਨੂੰ ਪਿਆ ਦਿਲ ਦਾ ਦੌਰਾ, ਮੌਤ

Monday, Apr 06, 2020 - 07:59 PM (IST)

ਪੁਲਸ ਨਾਕੇ ''ਤੇ ਚੈਕਿੰਗ ਦੌਰਾਨ ਮਕੈਨਿਕ ਨੂੰ ਪਿਆ ਦਿਲ ਦਾ ਦੌਰਾ, ਮੌਤ

ਸਮਾਣਾ,(ਦਰਦ)- ਪੁਲਸ ਨਾਕਾਬੰਦੀ ਦੌਰਾਨ ਰੋਕੇ ਗਏ ਇਕ ਮਕੈਨਿਕ ਦੀ ਜਾਂਚ ਉਪਰੰਤ ਅੱਗੇ ਜਾਣ ਦੀ ਦਿੱਤੀ ਗਈ ਇਜਾਜ਼ਤ ਦੌਰਾਨ ਗੱਡੀ 'ਚ ਬੈਠਦੇ ਸਮੇਂ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਸ ਨੂੰ ਪੁਲਸ ਵੱਲੋਂ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਹਸਪਤਾਲ ਵਿਚ ਮ੍ਰਿਤਕ ਸੁਖਦੇਵ ਸਿੰਘ (52) ਪੁੱਤਰ ਦਲੀਪ ਸਿੰਘ ਵਾਸੀ ਪਿੰਡ ਖੁੱਡਾ ਜ਼ਿਲਾ ਪਟਿਆਲਾ ਦੇ ਭਰਾ ਅਤੇ ਸਾਬਕਾ ਸਰੰਪਚ ਨੇ ਦੱਸਿਆ ਕਿ ਉਸ ਦਾ ਭਰਾ ਸਾਈਂ ਮਾਰਕੀਟ ਪਟਿਆਲਾ ਵਿਖੇ ਮਕੈਨਿਕ ਦਾ ਕੰਮ ਕਰਦਾ ਸੀ। ਕਰਫਿਊ 'ਚ ਮਿਲੀ ਛੋਟ ਕਾਰਣ ਉਹ ਆਪਣੇ ਇਕ ਹੋਰ ਸਾਥੀ ਨਾਲ ਕਾਰ ਰਾਹੀ ਸੋਮਵਾਰ ਸਵੇਰ ਸਮੇਂ ਚੀਕਾ ਸਥਿਤ ਵਰਕਸ਼ਾਪ ਵਿਚ ਜਾ ਰਿਹਾ ਸੀ। ਪੰਜਾਬ-ਹਰਿਆਣਾ ਹੱਦ 'ਤੇ ਪਿੰਡ ਧਰਮੇੜ੍ਹੀ ਨੇੜੇ ਪੁਲਸ ਵੱਲੋਂ ਲਾਏ ਨਾਕੇ ਦੌਰਾਨ ਰੋਕ ਕੇ ਜਾਂਚ ਕਰਨ ਉਪਰੰਤ ਉਨ੍ਹਾਂ ਨੂੰ ਅੱਗੇ ਜਾਣ ਲਈ ਕਿਹਾ। ਕਾਰ ਵਿਚ ਬੈਠਣ ਲੱਗਿਆਂ ਹੀ ਅਚਾਨਕ ਸੁਖਦੇਵ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ। ਉਸ ਨੂੰ ਰਾਮਨਗਰ ਪੁਲਸ ਨੇ ਤੁਰੰਤ ਸਿਵਲ ਹਸਪਤਾਲ ਲਿਆਂਦਾ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਚੌਕੀ ਇੰਚਾਰਜ ਮੋਹਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਮੁਖਤਿਆਰ ਸਿੰਘ ਅਤੇ ਲੜਕੇ ਲਖਵੀਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਏ ਜਾਣ ਉਪਰੰਤ ਹੀ ਵਾਰਸਾਂ ਹਵਾਲੇ ਕੀਤੀ ਜਾਵੇਗੀ।


author

Bharat Thapa

Content Editor

Related News