ਸਰਕਾਰ ਨੇ ਦੇਸ਼ ਭਰ ’ਚ ਹੁਣ ਤੱਕ ਖਰੀਦੀ 5,90,83.37 ਕਰੋੜ ਰੁਪਏ ਦੀ ਕਣਕ

05/05/2021 4:11:58 PM

ਜੈਤੋ (ਰਘੂਨੰਦਨ ਪਰਾਸ਼ਰ)-ਕੇਂਦਰ ਸਰਕਾਰ ਨੇ ਕਿਹਾ ਹੈ ਕਿ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਉੱਤਰਾਖੰਡ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਦਿੱਲੀ, ਗੁਜਰਾਤ, ਜੰਮੂ-ਕਸ਼ਮੀਰ ਅਤੇ ਬਿਹਾਰ ’ਚ ਘੱਟੋ-ਘੱਟ ਸਮਰਥਨ ਮੁੱਲ 'ਤੇ ਕਣਕ ਦੀ ਖਰੀਦ ਸੁਚਾਰੂ ਢੰਗ ਨਾਲ ਕੀਤੀ ਜਾ ਰਹੀ ਹੈ। ਕੇਂਦਰੀ ਖੇਤੀਬਾੜੀ ਮੰਤਰਾਲੇ ਦੀ ਰਿਪੋਰਟ ਅਨੁਸਾਰ ਦੇਸ਼ ’ਚ ਕੇਂਦਰੀ ਖਰੀਦ ਏਜੰਸੀਆਂ ਵੱਲੋਂ 3 ਮਈ ਤੱਕ 299.16 ਲੱਖ ਮੀਟ੍ਰਿਕ ਟਨ ਤੋਂ ਵੱਧ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ, ਜਦਕਿ ਪਿਛਲੇ ਸਾਲ ਇਸ ਸਮੇਂ ਦੌਰਾਨ 181.37 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਸੀ।

ਇਹ ਖਰੀਦ ਪਿਛਲੇ ਸਾਲ ਦੇ ਮੁਕਾਬਲੇ 65 ਫੀਸਦੀ ਤੋਂ ਵੱਧ ਹੈ। ਤਕਰੀਬਨ 29.46 ਲੱਖ ਕਿਸਾਨਾਂ ਨੂੰ ਐੱਮ. ਐੱਸ. ਪੀ. ਮੁੱਲ ਦੇ ਨਾਲ ਚੱਲ ਰਹੇ ਆਰ. ਐੱਮ. ਐੱਸ. ਖਰੀਦ ਕਾਰਜਾਂ ਤੋਂ 5,90,83.37 ਕਰੋੜ ਰੁਪਏ ਅਦਾ ਕੀਤੇ ਗਏ ਹਨ। ਇਸ ਦੇ ਨਾਲ ਹੀ ਚਾਲੂ ਸੀਜ਼ਨ ਸਾਉਣੀ 2020-21 ’ਚ 721.97 ਲੱਖ ਮੀਟ੍ਰਿਕ ਟਨ ਝੋਨੇ ਦੀ ਫ਼ਸਲ ਖਰੀਦੀ ਗਈ ਹੈ। ਪਿਛਲੇ ਸਾਲ ਇਹ ਖਰੀਦ 705.27 ਲੱਖ ਮੀਟ੍ਰਿਕ ਟਨ ਸੀ। ਲੱਗਭਗ 108.37 ਲੱਖ ਕਿਸਾਨਾਂ ਨੂੰ ਐੱਮ. ਐੱਸ. ਪੀ. ਕੀਮਤ ਦੇ ਨਾਲ ਆਰ. ਐੱਮ. ਐੱਸ. ਖਰੀਦ ਕਾਰਜਾਂ ਦੇ ਨਾਲ 1,36,307.90 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਸੀ।


Manoj

Content Editor

Related News