12ਵੀਂ ਜਮਾਤ ਦੀ ਵਿਦਿਆਰਥਣ ਨੇ ਚੁੱਕਿਆ ਖ਼ੌਫ਼ਨਾਕ ਕਦਮ
Saturday, May 20, 2023 - 09:24 PM (IST)

ਲੁਧਿਆਣਾ (ਰਿਸ਼ੀ)-ਥਾਣਾ ਹੈਬੋਵਾਲ ਦੇ ਇਲਾਕੇ ’ਚ ਰਹਿਣ ਵਾਲੀ ਇਕ 12ਵੀਂ ਜਮਾਤ ਦੀ ਵਿਦਿਆਰਥਣ ਨੇ ਘਰ ਵਿਚ ਫਾਹ ਲੈ ਕੇ ਖ਼ੁਦਕੁਸ਼ੀ ਕਰ ਲਈ। ਪਤਾ ਲੱਗਦੇ ਹੀ ਘਟਨਾ ਸਥਾਨ ’ਤੇ ਪੁੱਜੀ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪਿਤਾ ਦੇ ਬਿਆਨ ’ਤੇ ਧਾਰਾ 174 ਦੀ ਕਾਰਵਾਈ ਕਰਕੇ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਹਵਾਲੇ ਕਰ ਦਿੱਤੀ। ਮ੍ਰਿਤਕਾ ਦੀ ਪਛਾਣਾ ਹਸੀਨਾ ਖਾਤੂਨ (17) ਵਜੋਂ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਸਰਕਾਰ ਨੇ 77 IPS ਤੇ PPS ਅਫ਼ਸਰਾਂ ਦੇ ਕੀਤੇ ਤਬਾਦਲੇ, ਪੜ੍ਹੋ List
ਚੌਕੀ ਜਗਤਪੁਰੀ ਦੇ ਇੰਚਾਰਜ ਏ. ਐੱਸ. ਆਈ. ਗੁਰਮੇਲ ਸਿੰਘ ਦੇ ਮੁਤਾਬਕ ਪੁਲਸ ਨੂੰ ਦਿੱਤੇ ਬਿਆਨ ’ਚ ਪਿਤਾ ਨੇ ਦੱਸਿਆ ਕਿ ਉਸ ਦੇ 7 ਬੱਚੇ ਹਨ। ਖਾਤੂਨ ਦੇ ਕੁਝ ਸਮਾਂ ਪਹਿਲਾਂ ਹੀ 12ਵੀਂ ਦੇ ਪੇਪਰ ਖ਼ਤਮ ਹੋਏ ਸਨ ਅਤੇ ਹੁਣ ਉਹ ਕਾਲਜ ਜਾਣ ਦੀ ਗੱਲ ਕਰ ਰਹੀ ਸੀ, ਜਦਕਿ ਉਹ ਪਹਿਲਾਂ ਪੇਪਰਾਂ ਦਾ ਨਤੀਜਾ ਆਉਣ ਦੀ ਗੱਲ ਸਮਝਾ ਰਹੇ ਸਨ। ਇਸੇ ਦੌਰਾਨ ਉਸ ਨੇ ਫਾਹ ਲਗਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ।
ਇਹ ਖ਼ਬਰ ਵੀ ਪੜ੍ਹੋ : ਸਾਬਕਾ CM ਚਰਨਜੀਤ ਸਿੰਘ ਚੰਨੀ ਬਣੇ ਡਾਕਟਰ, ਇਸ ਵਿਸ਼ੇ ’ਚ ਕੀਤੀ Phd