ਸੈਰ ਕਰ ਰਹੇ ਅਧਿਆਪਕ ਨਾਲ ਵਾਪਰਿਆ ਹਾਦਸਾ, ਮੌਤ
Saturday, Nov 02, 2019 - 07:59 PM (IST)

ਮਾਨਸਾ, (ਜੱਸਲ)— ਮਾਨਸਾ ਜ਼ਿਲ੍ਹੇ ਦੇ ਪਿੰਡ ਖੋਖਰ ਕਲਾਂ ਨੇੜੇ ਸਰਕਾਰੀ ਸਕੂਲ ਦੇ ਅਧਿਆਪਕ ਦੀ ਸੈਰ ਕਰਨ ਸਮੇਂ ਕਿਸੇ ਗੱਡੀ ਦੀ ਲਪੇਟ 'ਚ ਆਉਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਰੇਲਵੇ ਚੌਕੀ ਇੰਚਾਰਜ ਏ. ਐੱਸ. ਆਈ. ਜਗਜੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਖੋਖਰ ਕਲਾਂ 'ਚ ਸਰਕਾਰੀ ਟੀਚਰ ਵਜੋਂ ਨੌਕਰੀ ਕਰਦੇ ਪਰਮਜੀਤ ਸਿੰਘ ਸਪੁੱਤਰ ਸੁਖਮੰਦਰ ਸਿੰਘ ਦੀ ਸੈਰ ਕਰਨ ਵੇਲੇ ਕਿਸੇ ਗੱਡੀ ਦੀ ਲਪੇਟ 'ਚ ਆਉਣ 'ਤੇ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਅਧਿਆਪਕ ਦੀ ਲਾਸ਼ ਪੋਸਟਮਾਰਟਮ ਕਰਵਾਉਣ ਉਪਰੰਤ ਸਸਕਾਰ ਲਈ ਵਾਰਸਾਂ ਨੂੰ ਸੌਂਪ ਦਿੱਤੀ ਹੈ। ਇਸ ਮੌਕੇ ਏ. ਐੱਸ. ਆਈ. ਕੁਲਵੰਤ ਸਿੰਘ ਹੀਰੇਵਾਲਾ, ਕਾਂਸਟੇਬਲ ਅਮਰੀਕ ਸਿੰਘ ਅਤੇ ਲੇਡੀ ਕਾਂਸਟੇਬਲ ਚਰਨਜੀਤ ਕੌਰ ਹਾਜ਼ਰ ਸਨ।