ਕਾਰਪੋਰੇਟ ਘਰਾਣਿਆਂ ਨਾਲ ਸਾਂਝ ਕਾਰਨ ਬਾਦਲ ਦੀਆਂ ਬੱਸਾ ਅਤੇ ਵਪਾਰ ਤੋਂ ਕਿਸਾਨ ਕਿਨਾਰਾ ਕਰਨ: ਢੀਂਡਸਾ

Saturday, Jan 02, 2021 - 05:50 PM (IST)

ਕਾਰਪੋਰੇਟ ਘਰਾਣਿਆਂ ਨਾਲ ਸਾਂਝ ਕਾਰਨ ਬਾਦਲ ਦੀਆਂ ਬੱਸਾ ਅਤੇ ਵਪਾਰ ਤੋਂ ਕਿਸਾਨ ਕਿਨਾਰਾ ਕਰਨ: ਢੀਂਡਸਾ

ਬੁਢਲਾਡਾ (ਬਾਂਸਲ): ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਗੁੰਮ ਹੋਏ 328 ਪਾਵਨ ਸਰੂਪਾਂ ਤੋਂ ਬਾਅਦ ਕਿਸਾਨਾਂ ਦੀ ਰੋਟੀ ਖੋਹਣ ਲਈ ਕਾਰਪੋਰੇਟ ਘਰਾਣਿਆਂ ਨਾਲ ਆਪਣੀ ਸਾਂਝ ਨੂੰ ਕਾਇਮ ਰੱਖਣ ਲਈ ਤਿੰਨ ਖੇਤੀ ਕਾਨੂੰਨ ਦੇ ਹੱਕ ’ਚ ਹਾ ਦਾ ਨਾਅਰਾ ਮਾਰਨ ਵਾਲੇ ਬਾਦਲਾਂ ਦਾ ਕਿਸਾਨ ਬਾਈਕਾਟ ਕਰਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਵ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਹੇ। ਉਨ੍ਹਾਂ ਕਿਹਾ ਕਿ ਬਾਦਲਾਂ ਦੀ ਕਾਰਪੋਰੇਟ ਘਰਾਣਿਆ ਦੀ ਸਾਂਝ ਜਗ ਜਾਹਿਰ ਹੋ ਚੁੱਕੀ ਹੈ। ਜਿਸ ਦੇ ਬਚਾਅ ਲਈ ਪੰਜਾਬ ਦੀ ਕੈਪਟਨ ਸਰਕਾਰ ਸਾਹਮਣੇ ਆ ਚੁੱਕੀ ਹੈ। ਉਨ੍ਹਾਂ ਦਾ ਇਸ਼ਾਰਾ ਜੀਓ ਟਾਵਰਾਂ ਤੇ ਕਿਸਾਨਾਂ ਵਲੋਂ ਕੱਟੇ ਗਏ ਕੁਨੈਕਸ਼ਨਾਂ ਵੱਲ ਸੀ।

ਇਹ ਵੀ ਪੜ੍ਹੋ:  ਦਿੱਲੀ ਕਿਸਾਨ ਮੋਰਚੇ ਤੋਂ ਘਰ ਵਾਪਸ ਆ ਰਹੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬਾਦਲਾਂ ਨਾਲ ਸਾਂਝ ਨੂੰ ਜਗ ਜਾਹਿਰ ਕਰਦਿਆਂ ਕਿਹਾ ਕਿ ਜਿੱਥੇ ਪੰਜਾਬ ਦੀ ਟਰਾਂਸਪੋਰਟ ਪੀ.ਆਰ.ਟੀ.ਸੀ ਘਾਟੇ ’ਚ ਚੱਲ ਰਹੀ ਹੈ ਉੱਥੇ ਬਾਦਲਾਂ ਦੀਆਂ ਬੱਸਾਂ ਦਿਨੋ-ਦਿਨ ਵੱਧ ਰਹੀਆਂ ਹਨ। ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਕਿਹਾ ਕਿ ਕਾਰਪੋਰੇਟ ਘਰਾਣਿਆਂ ਨਾਲ ਸਾਂਝ ਪਾਉਣ ਵਾਲੇ ਬਾਦਲਾਂ ਦੀਆਂ ਬੱਸਾਂ ਤੋਂ ਵੀ ਕਿਨਾਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿਆਸੀ ਲਾਹਾਂ ਲੈਣ ਲਈ ਵਰਤਿਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰੇ, ਸਕੂਲ ਕਾਲਜ, ਘਾਟੇ ਵਿੱਚ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਹੀ ਲੀਹਾਂ ਤੇ ਤੋਰਣ ਲਈ ਅਸੀਂ ਡੈਮੋਕ੍ਰੇਟਿਵ ਦੇ ਮੰਚ ਤੇ ਇੱਕਠੇ ਹੋਏ ਹਾਂ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵਪਾਰੀ ਅਕਾਲੀ ਦਲ ਬਣ ਕੇ ਰਹਿ ਗਿਆ ਹੈ। ਅੱਜ ਪੰਥ ਦਰਦਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ। 

ਇਹ ਵੀ ਪੜ੍ਹੋ: ਦੁਖਦਾਇਕ ਖ਼ਬਰ: ਕਿਸਾਨ ਮੋਰਚੇ 'ਚ ਡਟੇ ਪਿੰਡ ਮਾਹਮੂ ਜੋਈਆਂ ਦੇ ਕਿਸਾਨ ਦੀ ਹੋਈ ਮੌਤ

ਉਨ੍ਹਾਂ ਬਤੋਰ ਪਾਰਟੀ ਪ੍ਰਧਾਨ ਹੋਣ ਦੇ ਨਾਤੇ (ਸੁਖਦੇਵ ਸਿੰਘ ਢੀਂਡਸਾ) ਨੇ ਐਲਾਨ ਕੀਤਾ ਕਿ ਉਹ ਕੋਈ ਵੀ ਚੋਣ ਨਹੀਂ ਲੜਨਗੇ। ਇਸ ਮੌਕੇ ਤੇ ਪਾਰਟੀ ’ਚ ਸ਼ਾਮਲ ਹੋਣ ਵਾਲੇ ਸਾਬਕਾ ਮੈਂਬਰ ਪਾਰਲੀਮੈਂਟ ਤਿੰਨ ਸਿੰਘ ਸਮਾਓ ਦੇ ਸਪੁੱਤਰ ਮਲਕੀਤ ਸਿੰਘ ਸਮਾਓ ਸਮੇਤ ਇੱਕ ਦਰਜਨ ਦੇ ਕਰੀਬ ਲੋਕਾਂ ਨੂੰ ਸਿਰੋਪਾਓ ਭੇਟ ਕਰਕੇ ਪਾਰਟੀ ’ਚ ਸ਼ਾਮਲ ਕੀਤਾ ਗਿਆ। ਇਸ ਮੌਕੇ ਤੇ ਪਾਰਟੀ ਦੇ ਸੀਨੀਅਰ ਨੇਤਾ ਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਰਜਿੰਦਰ ਸਿੰਘ ਕਾਝਲਾ, ਰਾਮਪਾਲ ਸਿੰਘ ਬੈਨੀਪਾਲ ਆਦਿ ਹਾਜ਼ਰ ਸਨ।  


author

Shyna

Content Editor

Related News