ਫਿਰੋਜ਼ਪੁਰ ’ਚ ਦੇਸ਼ ਵਿਆਪੀ ਹੜਤਾਲ ਦੀ ਕਾਲ ਦਾ ਕੋਈ ਅਸਰ ਨਹੀਂ, ਬਾਜ਼ਾਰ ਪਹਿਲਾਂ ਦੀ ਤਰ੍ਹਾਂ ਰਹੇ ਖੁੱਲ੍ਹੇ

Friday, Feb 26, 2021 - 04:37 PM (IST)

ਫਿਰੋਜ਼ਪੁਰ ’ਚ ਦੇਸ਼ ਵਿਆਪੀ ਹੜਤਾਲ ਦੀ ਕਾਲ ਦਾ ਕੋਈ ਅਸਰ ਨਹੀਂ, ਬਾਜ਼ਾਰ ਪਹਿਲਾਂ ਦੀ ਤਰ੍ਹਾਂ ਰਹੇ ਖੁੱਲ੍ਹੇ

ਫਿਰੋਜ਼ਪੁਰ (ਕੁਮਾਰ): ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ) ਵੱਲੋਂ ਅੱਜ ਦੇਸ਼ ਵਿਆਪੀ ਹੜਤਾਲ ਕੀਤੀ ਗਈ, ਪਰ ਇਸ ਕਾਲ ਦਾ ਫਿਰੋਜ਼ਪੁਰ ਸ਼ਹਿਰ ਤੇ ਛਾਉਣੀ ਵਿਚ ਕੋਈ ਅਸਰ ਨਹੀਂ ਦਿਖਿਆ ਅਤੇ ਬਾਜ਼ਾਰ ਪਹਿਲਾਂ ਦੀ ਤਰ੍ਹਾਂ ਖੁੱਲ੍ਹੇ ਰਹੇ ਤੇ ਬਾਜ਼ਾਰਾਂ ਵਿੱਚ ਲੋਕਾਂ ਦੀ ਚਹਿਲ ਪਹਿਲ ਵੀ ਪਹਿਲਾਂ ਦੀ ਤਰ੍ਹਾਂ ਰਹੀ।

PunjabKesari

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਜੀ.ਐੱਸ.ਟੀ. ਵਿੱਚ ਖਾਮੀਆਂ ਅਤੇ ਵਪਾਰੀ ਵਰਗ ਦੀਆਂ ਹੋਰ ਮੁਸ਼ਕਲਾਂ ਨੂੰ ਲੈ ਕੇ ਕੈਟ ਵੱਲੋਂ ਅੱਜ ਦੇਸ਼ ਵਿਆਪੀ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ਵਿੱਚ ਵਪਾਰੀ ਵਰਗ ਦੀਆਂ ਮੁਸ਼ਕਲਾਂ ਦਾ ਜਲਦ ਤੋਂ ਜਲਦ ਹੱਲ ਕਰਨ  ਦੀ ਕੈਟ ਵੱਲੋਂ ਅਪੀਲ ਕੀਤੀ ਗਈ ਸੀ। ਫਿਰੋਜ਼ਪੁਰ ਸ਼ਹਿਰ ਦੇ ਵਪਾਰੀ ਖੁਸ਼ਵਿੰਦਰ ਚਾਵਲਾ ਬਜਾਜ ਅਤੇ ਵਿਜੇ ਤੁੱਲੀ ਆਦਿ ਨੇ ਦੱਸਿਆ ਕਿ ਫਿਰੋਜ਼ਪੁਰ ਵਿਚ ਦੁਕਾਨਦਾਰਾਂ ਵੱਲੋਂ ਅੱਜ ਹੜਤਾਲ ਨਹੀਂ ਕੀਤੀ ਗਈ ਅਤੇ ਦੁਕਾਨਦਾਰਾਂ ਨੇ ਪਹਿਲਾਂ ਦੀ ਤਰ੍ਹਾਂ ਹੀ ਆਪਣੀਆਂ ਦੁਕਾਨਾਂ ਖੁੱਲ੍ਹੀਆਂ ਰੱਖੀਆਂ।


author

Shyna

Content Editor

Related News