ਗੰਦੇ ਨਾਲੇ ਨੇੜੇ ਨਾਕੇ ਦੌਰਾਨ ਨਾਜਾਇਜ਼ ਸ਼ਰਾਬ ਸਣੇ ਦੋ ਤਸਕਰ ਗ੍ਰਿਫ਼ਤਾਰ
Saturday, Oct 18, 2025 - 05:55 PM (IST)

ਲੁਧਿਆਣਾ (ਤਰੁਣ): ਥਾਣਾ ਡਵੀਜ਼ਨ ਨੰਬਰ 3 ਦੀ ਪੁਲਸ ਨੇ ਕਸ਼ਮੀਰ ਨਗਰ, ਗੰਦਾ ਨਾਲਾ ਪੁਲੀ ਦੇ ਨੇੜੇ ਨਾਕਾਬੰਦੀ ਦੇ ਦੌਰਾਨ ਐਕਟਿਵਾ ਸਵਾਰ 2 ਸ਼ਰਾਬ ਸਮੱਗਲਰਾਂ ਨੂੰ 6 ਪੇਟੀ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਪਵਨਦੀਪ ਸਿੰਘ ਉਰਫ਼ ਪਵਨ ਨਿਵਾਸੀ ਮੁਹੱਲਾ ਮਹਾਵੀਰ ਹੋਮ ਜੱਸੀਆਂ ਰੋਡ ਅਤੇ ਅੰਸ਼ ਖਤਰੀ ਨਿਵਾਸੀ ਮੁਹੱਲਾ ਖਜੂਰ ਚੌਕ ਵਜੋਂ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 170,00,00,000 ਰੁਪਏ ਦਾ ਵੱਡਾ ਘਪਲਾ! ਹੋਸ਼ ਉਡਾ ਦੇਣਗੇ ਖ਼ੁਲਾਸੇ
ਜਾਂਚ ਅਧਿਕਾਰੀ ਰੰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਲਾਕੇ ’ਚ ਨਾਕਾਬੰਦੀ ਕੀਤੀ ਹੋਈ ਸੀ। ਐਕਟਿਵਾ ਸਵਾਰ ਮੁਲਜ਼ਮ ਪੁਲਸ ਨਾਕਾ ਲੱਗਿਆ ਦੇਖ ਭੱਜਣ ਦਾ ਯਤਨ ਕਰਨ ਲੱਗਾ। ਜਿਸ ਨੂੰ ਪੁਲਸ ਨੇ ਰੋਕ ਕੇ ਤਲਾਸ਼ੀ ਲਈ ਤਾਂ ਮੁਲਜ਼ਮ ਕੋਲੋਂ 2 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ। ਸਖ਼ਤੀ ਵਰਤਣ ਤੇ ਮੁਲਜ਼ਮਾਂ ਦੀ ਨਿਸ਼ਾਨਦੇਹੀ ਤੇ ਪੁਲਸ ਨੂੰ 4 ਪੇਟੀਆਂ ਹੋਰ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ। ਪੁਲਸ ਨੇ ਦੋਵਾਂ ਮੁਲਜ਼ਮਾਂ ਖਿਲਾਫ ਐਕਸਾਈਜ਼ ਐਕਟ ਦੇ ਅਧੀਨ ਕੇਸ ਦਰਜ ਕਰ ਲਿਆ ਹੈ।